ਦਰਦਨਾਕ ਹਾਦਸਾ : ਬੇਕਾਬੂ ਟਿੱਪਰ ਨੇ ਬਾਈਕ ਸਵਾਰ ਦਾਦੇ-ਪੋਤੇ ਨੂੰ ਕੁਚਲਿਆ, ਦਾਦੇ ਦੀ ਮੌਕੇ 'ਤੇ ਮੌਤ, ਪੋਤਾ ਹਸਪਤਾਲ ਦਾਖ਼ਲ
ਕੁੱਤੇ ਨੂੰ ਟੀਕਾ ਲਗਵਾਉਣ ਲਈ ਜਾ ਰਹੇ ਮੋਟਰਸਾਈਕਲ ਸਵਾਰ ਦਾਦੇ-ਪੋਤੇ ਨੂੰ ਟਿੱਪਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਏ ਦਾਦੇ ਨੇ ਜਿੱਥੇ ਹਸਪਤਾਲ ਲਿਜਾਂਦੇ ਹੋਏ ਦਮ ਤੋੜ ਦਿੱਤਾ। ਉਥੇ ਹੀ ਪੋਤੇ ਨੂੰ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਥਾਣਾ ਖਾਲੜਾ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਟਿੱਪਰ ਚਾਲਕ ਵਿਰੁੱਧ ਕੇਸ ਦਰਜ ਕਰਕੇ ਹਾਦਸਾ ਗ੍ਰਸਤ ਵਾਹਨਾਂ ਨੂੰ ਕਬਜੇ ਵਿਚ ਲੈ ਲਿਆ ਹੈ।
Publish Date: Tue, 21 Apr 2026 11:51 AM (IST)
Updated Date: Tue, 21 Apr 2026 11:56 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ। ਕੁੱਤੇ ਨੂੰ ਟੀਕਾ ਲਗਵਾਉਣ ਲਈ ਜਾ ਰਹੇ ਮੋਟਰਸਾਈਕਲ ਸਵਾਰ ਦਾਦੇ-ਪੋਤੇ ਨੂੰ ਟਿੱਪਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਏ ਦਾਦੇ ਨੇ ਜਿੱਥੇ ਹਸਪਤਾਲ ਲਿਜਾਂਦੇ ਹੋਏ ਦਮ ਤੋੜ ਦਿੱਤਾ। ਉਥੇ ਹੀ ਪੋਤੇ ਨੂੰ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਥਾਣਾ ਖਾਲੜਾ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਟਿੱਪਰ ਚਾਲਕ ਵਿਰੁੱਧ ਕੇਸ ਦਰਜ ਕਰਕੇ ਹਾਦਸਾ ਗ੍ਰਸਤ ਵਾਹਨਾਂ ਨੂੰ ਕਬਜੇ ਵਿਚ ਲੈ ਲਿਆ ਹੈ।
ਗੁਰਪ੍ਰੀਤ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਮੱਦਰ ਮਥਰਾ ਭਾਗੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦਾ ਤਾਇਆ ਸਕੱਤਰ ਸਿੰਘ ਪੁੱਤਰ ਗੁਰਬਖਸ਼ ਸਿੰਘ ਆਪਣੇ ਪੋਤਰੇ ਸਾਹਿਲਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਦੇ ਨਾਲ ਮੋਟਰਸਾਈਕਲ ਨੰਬਰ ਪੀਬੀ88 6441 ’ਤੇ ਸਵਾਰ ਹੋ ਕੇ ਕੁੱਤੇ ਨੂੰ ਟੀਕਾ ਲਗਵਾਉਣ ਜਾ ਰਹੇ ਸੀ।
ਜਦੋਂ ਉਹ ਡਰੇਨ ਦਾ ਪੁਲ ਪਾਰ ਕਰਨ ਲੱਗੇ ਤਾਂ ਟਿੱਪਰ ਨੰਬਰ ਪੀਬੀ10 ਕੇਡੀ 3147 ਜੋ ਪਿੰਡ ਲਾਖਣਾ ਵਲੋਂ ਆ ਰਿਹਾ ਸੀ, ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਸਕੱਤਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਉਸ ਨੇ ਦਮ ਤੋੜ ਦਿੱਤਾ। ਜਦੋਂਕਿ ਸਾਹਿਲਪ੍ਰੀਤ ਦਾ ਇਲਾਜਜ ਚੱਲ ਰਿਹਾ ਹੈ।
ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਬਿਆਨਾਂ ’ਤੇ ਦਰਜ ਕੀਤੇ ਗਏ ਕੇਸ ਵਿਚ ਟਿੱਪਰ ਚਾਲਕ ਧਰਮ ਸੰਘ ਪੁੱਤਰ ਜੁਗਿੰਦਰਪਾਲ ਵਾਸੀ ਪੱਥਰਾ ਖਾਸ ਜਲਾਲਾਬਾਦ ਮਹਿਲਪੁਰ ਯੂਪੀ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਜਦੋਂਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।