ਅਮਰਕੋਟ ਚੌਂਕ 'ਚ ਕਿਸਾਨਾਂ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ
amarkot chowk
Publish Date: Sat, 05 Mar 2022 04:23 PM (IST)
Updated Date: Sat, 05 Mar 2022 04:23 PM (IST)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਵੱਲੋਂ ਅਮਰਕੋਟ ਚੌਂਕ ਵਿਖੇ ਕੇਂਦਰ ਸਰਕਾਰ ਦਾ ਪੂਤਲਾ ਫੂਕਿਆ ਗਿਆ। ਇਸ ਮੌਕੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚੋਂ ਪੰਜਾਬ ਅਤੇ ਹਰਿਆਣਾ ਕੋਲੋਂ ਕੇਂਦਰ ਸਰਕਾਰ ਵੱਲੋਂ ਦੋਵਾਂ ਸੂਬਿਆ ਦੇ ਹੱਕ ਖੋਹਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਮੌਕੇ ਉਨ੍ਹਾਂ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਪੰਜਾਬ ਦੀ ਧਰਤੀ 'ਤੇ ਬਣੇ ਡੈਂਮ ਦਾ ਪ੍ਰਬੰਧ ਪੰਜਾਬ ਦੇ ਹਵਾਲੇ ਕੀਤਾ ਜਾਵੇ, ਨਿੱਜੀਕਰਨ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ ਅਤੇ ਕੀਤਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ। ਇਸ ਮੌਕੇ ਮਹਿਲ ਸਿੰਘ ਮਾੜੀਮੇਘਾ ਤੇ ਦਿਲਬਾਗ ਸਿੰਘ ਪਹੂਵਿੰਡ ਨੇ ਸੰਬੋਧਨ ਕਰਦਿਆਂ ਕਿਹਾ ਕੇ ਕੇਂਦਰ ਸਰਕਾਰ ਦੇ ਇਸ ਫੈਸਲੇ ਤੋ ਸਿੱਧ ਹੁੰਦਾ ਹੈ ਕੇ ਕੇਂਦਰ ਸਰਕਾਰ ਸੂਬਿਆ ਕੋਲੋਂ ਹੱਕ ਖੋਹ ਕੇ ਨਿੱਜੀ ਕਾਰਪੋਰੇਟ ਘਰਾਣਿਆ ਦੇ ਹਵਾਲੇ ਕਰਨੀ ਚਾਹੁੰਦੀ ਹੈ ਜੋ ਦੇਸ਼ ਦੇ ਕਿਸੇ ਵਰਗ ਨੂੰ ਮਨਜ਼ੂਰ ਨਹੀ ਹਨ।
ਇਸ ਮੌਕੇ ਰਣਜੀਤ ਸਿੰਘ ਚੀਮਾ, ਮੇਹਰ ਸਿੰਘ ਤਲਵੰਡੀ, ਪੂਰਨ ਸਿੰਘ ਮੱਦਰ, ਹੀਰਾ ਸਿੰਘ ਪਹਿਲਵਾਨ, ਨਿਸਾਨ ਸਿੰਘ ਮਾੜੀਮੇਘਾ, ਮਾਨ ਸਿੰਘ ਮਾੜੀਮੇਘਾ, ਸਤਨਾਮ ਸਿੰਘ ਮਨਿਹਾਲਾ, ਰਾਜਬੀਰ ਸਿੰਘ ਮਨਿਹਾਲਾ, ਬਲਵਿੰਦਰ ਸਿੰਘ ਵਾੜਾ ਠੱਠੀ, ਬਲਵੀਰ ਸਿੰਘ ਜਥੇਦਾਰ, ਪ੍ਰਤਾਪ ਸਿੰਘ ਚੀਮਾ, ਲਖਵਿੰਦਰ ਸਿੰਘ ਆੜ੍ਹਤੀਆ, ਕਰਮਬੀਰ ਚੀਮਾ, ਗੁਰਜੰਟ ਸਿੰਘ ਚੀਮਾ, ਸਮਸ਼ੇਰ ਸਿੰਘ ਚੀਮਾ, ਕੰਵਲਜੀਤ ਸਿੰਘ ਪਹੂਵਿੰਡ, ਬਲਜਿੰਦਰ ਸਿੰਘ ਪਹੂਵਿੰਡ, ਅਜਮੇਰ ਸਿੰਘ ਅਮੀਸ਼ਾਹ, ਮਨਜੀਤ ਸਿੰਘ ਅਮੀਸ਼ਾਹ, ਬਲਕਾਰ ਸਿੰਘ ਖਾਲੜਾ, ਗੁਰਨਾਮ ਸਿੰਘ ਮੱਖੀ ਕਲ੍ਹਾ, ਹਰਚੰਦ ਸਿੰਘ ਸਾਧਰਾ, ਸੁਖਪਾਲ ਸਿੰਘ ਦੋਦੇ, ਗੁਰਬਚਨ ਸਿੰਘ ਕਲੰਜਰ, ਬਿੱਟੂ ਸਿੰਘ ਕਲੰਜਰ, ਨਿਸ਼ਾਨ ਸਿੰਘ ਮਨਾਵਾ, ਕੁਲਦੀਪ ਸਿੰਘ ਮਨਾਵਾ, ਸਰਵਨ ਸਿੰਘ ਸੀਤੋ, ਸਤਨਾਮ ਸਿੰਘ ਹਰੀਕੇ, ਹਰਭਜਨ ਸਿੰਘ ਚੱਕ ਬਾਹਬਾ, ਰਾਜਬੀਰ ਸਿੰਘ ਅਮੀਰਕੇ, ਸਰਬ ਸੰਧੂ ਆਦਿ ਕਿਸਾਨ ਹਾਜ਼ਰ ਸਨ।