ਅਮਰਜੀਤ ਸਿੰਘ ਬੰਟੀ ਨੂੰ ਵੱਡਾ ਸਦਮਾ, ਮਾਤਾ ਸਵਰਨਾ ਰਾਣੀ ਦਾ ਦੇਹਾਂਤ
ਮਾਤਾ ਸਵਰਨਾ ਰਾਣੀ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਤੇ ਵੱਡੀ ਗਿਣਤੀ ’ਚ ਰਿਸ਼ਤੇਦਾਰਾਂ, ਦੋਸਤਾਂ ਤੇ ਇਲਾਕਾ ਵਾਸੀਆਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Publish Date: Mon, 27 Apr 2026 06:18 PM (IST)
Updated Date: Tue, 28 Apr 2026 04:10 AM (IST)

ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਪੱਟੀ ਸ਼ਹਿਰ ਦੇ ਵਸਨੀਕ ਅਮਰਜੀਤ ਸਿੰਘ ਬੰਟੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਮਾਤਾ ਸਵਰਨਾ ਰਾਣੀ ਉਮਰ 88 ਸਾਲ ਪਤਨੀ ਸਵ: ਰਾਮ ਸਿੰਘ ਦਾ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਪੱਟੀ ਦੇ ਲਾਹੌਰ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਮਾਤਾ ਸਵਰਨਾ ਰਾਣੀ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਤੇ ਵੱਡੀ ਗਿਣਤੀ ’ਚ ਰਿਸ਼ਤੇਦਾਰਾਂ, ਦੋਸਤਾਂ ਤੇ ਇਲਾਕਾ ਵਾਸੀਆਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੁੱਖ ਦੀ ਘੜੀ ’ਚ ਉਨ੍ਹਾਂ ਦੇ ਪੁੱਤਰ ਅਮਰਜੀਤ ਸਿੰਘ ਬੰਟੀ, ਬਲਦੇਵ ਸਿੰਘ ਤੇ ਨਿਰਮਲ ਸਿੰਘ ਸਮੇਤ ਸਾਰੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ। ਇਸ ਮੌਕੇ ਕਈ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਹਸਤੀਆਂ ਨੇ ਸ਼ਾਮਿਲ ਹੋ ਕੇ ਮ੍ਰਿਤਕ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਤੇ ਪਰਿਵਾਰ ਨੂੰ ਹੌਸਲਾ ਦਿੱਤਾ। ਦੁੱਖ ਪ੍ਰਗਟ ਕਰਨ ਵਾਲਿਆਂ ’ਚ ਇਕਬਾਲ ਸਿੰਘ ਮੈਣੀ ਸਾਬਕਾ ਚੇਅਰਮੈਨ, ਹਰਮਨ ਸੇਖੋਂ ਸਕੱਤਰ ਯੂਥ ਕਾਂਗਰਸ ਪੰਜਾਬ, ਦਲਬੀਰ ਸਿੰਘ ਸੇਖੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਪੱਟੀ, ਨਿਸ਼ਾਨ ਸਿੰਘ ਬੁੱਟਰ, ਡਾ. ਵਿਜੇ ਵਿਨਾਇਕ ਸਰਕਲ ਪ੍ਰਧਾਨ ਭਾਜਪਾ, ਸੁਖਵਿੰਦਰ ਸਿੰਘ ਭੱਲਾ, ਸਮਸ਼ੇਰ ਸਿੰਘ ਸ਼ੇਰਾ, ਅਮਨੀਸ਼ ਬੱਤਰਾ, ਰਣਬੀਰ ਸੂਦ, ਤਰਸੇਮ ਲਾਲ ਰਾਜੂ ਭੱਲਾ ਚੇਅਰਮੈਨ, ਅਸ਼ਵਨੀ ਕੁਮਾਰ ਕਾਲਾ ਮਹਿਤਾ ਪ੍ਰਧਾਨ, ਜਗਮੋਹਨ ਮਨਚੰਦਾ, ਹਰੀਸ਼ ਸੂਦ, ਸਚਿਨ ਸੂਦ, ਮੁਨੀਸ਼ ਵਰਮਾ, ਜਗਦੀਪ ਪੇਂਟਰ, ਵਿਵੇਕ ਸਾਹਨੀ, ਰਾਕੇਸ਼ ਕੁਮਾਰ ਟੋਨੀ, ਸੁਨੀਲ ਕੁਮਾਰ, ਵਿਨੋਦ ਖੰਨਾ ਬਲਾਕ ਪ੍ਰਧਾਨ, ਹਰਜਿੰਦਰ ਸਿੰਘ ਪੱਪੂ ਸਰਾਫ਼, ਰਣਜੀਤ ਸਿੰਘ ਸੋਨੂੰ ਉੱਪਲ, ਸਤਪਾਲ ਅਰੋੜਾ ਸਾਬਕਾ ਕੌਂਸਲਰ, ਭੁਪਿੰਦਰ ਸਿੰਘ ਕੋਟ ਬੁੱਢਾ, ਰਾਜ ਕੁਮਾਰ ਕੱਚੇ-ਪੱਕੇ ਵਾਲੇ, ਧਰਮਵੀਰ ਖੰਨਾ, ਬਲਜਿੰਦਰ ਸਿੰਘ ਚੂਸਲੇਵੜ, ਰਘਬੀਰ ਸਿੰਘ ਸਰਪੰਚ, ਰਮਨ ਕੁਮਾਰ ਧਵਨ, ਪ੍ਰਵੀਨ ਕੁਮਾਰ ਕੱਕੜ, ਡਾ. ਪੁਨੀਤ ਗੁਪਤਾ, ਰਜੇਸ਼ ਗੁਪਤਾ, ਦਰਪਨ ਪੁਰੀ, ਪਿੰਦਰ, ਲਲਿਤ ਕੁਮਾਰ ਕੱਕੜ ਅਤੇ ਦੀਪਕ ਕੱਕੜ ਆਦਿ ਸ਼ਾਮਲ ਸਨ।