‘ਆਪ’ ਸਰਕਾਰ ਕਰ ਰਹੀ ਹਰ ਵਾਅਦਾ ਪੂਰਾ : ਪੀਏ ਹੀਰਾ ਸਿੰਘ ਭੁੱਲਰ
ਪਿੰਡਾਂ ਦੇ ਸਰਪੰਚਾਂ ਵੱਲੋਂ ਵਿਧਾਇਕ ਧੁੰਨ ਦਾ ਧੰਨਵਾਦ ਕਰਦੇ ਹੋਏ ਪੀਏ ਹੀਰਾ ਸਿੰਘ ਭੁੱਲਰ ਨੂੰ ਸਨਮਾਨਿਤ ਕੀਤਾ ਗਿਆ।
Publish Date: Sat, 25 Apr 2026 07:27 PM (IST)
Updated Date: Sun, 26 Apr 2026 04:16 AM (IST)

ਜਗਦੀਸ਼ ਰਾਜ•,ਪੰਜਾਬੀ ਜਾਗਰਣ, ਅਮਰਕੋਟ : ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਸਰਵਣ ਸਿੰਘ ਧੁੰਨ ਦੀ ਅਗਵਾਈ ਹੇਠ ਹਲਕੇ ਦੇ ਸਰਬਪੱਖੀ ਵਿਕਾਸ ਲਈ ਪੂਰੀ ਵਾਹ ਲਾਈ ਜਾ ਰਹੀ ਹੈ ਤੇ ਜਨਤਾ ਦੀ ਭਲਾਈ ਲਈ ਕੀਤੇ ਜਾਣ ਵਾਲੇ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਪੰਜਾਬ ਦੀ ‘ਆਪ’ ਸਰਕਾਰ ਦੀ ਅਗਵਾਈ ’ਚ ਵਿਧਾਇਕ ਸਰਵਣ ਸਿੰਘ ਧੁੰਨ ਵਚਨਬੱਧ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੀਏ ਹੀਰਾ ਸਿੰਘ ਭੁੱਲਰ ਨੇ ਪਾਵਰਕਾਮ ਉਪ ਮੰਡਲ ਦਫ਼ਤਰ ਅਮਰਕੋਟ ਵਿਖੇ ਅੱਡਾ ਵਲਟੋਹਾ ਨੂੰ 24 ਘੰਟੇ ਬਿਜਲੀ ਸਪਲਾਈ ਦੇਣ ਦੇ ਮਕਸਦ ਨੂੰ ਪੂਰਾ ਕਰਦੇ ਹੋਏ ਵੱਖਰੇ ਬਿਜਲੀ ਫੀਡਰ ਨੂੰ ਚਾਲੂ ਕਰਨ ਮੌਕੇ ਬਾਬਾ ਜਸਵਿੰਦਰ ਸਿੰਘ ਜੀ ਵੱਲੋਂ ਰਿਬਨ ਕੱਟਣ ਦੇ ਮੌਕੇ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੇ ਮੋਹਤਬਰਾਂ ਨਾਲ ਗੱਲਬਾਤ ਦੌਰਾਨ ਕੀਤਾ। ਵਲਟੋਹਾ ਫੀਡਰ ਚਾਲੂ ਕਰਨ ਤੋ ਪਹਿਲਾਂ ਬਾਬਾ ਜਸਵਿੰਦਰ ਸਿੰਘ ਮੁੱਖ ਗ੍ਰੰਥੀ ਬਾਬਾ ਭਾਈ ਝਾੜੂ ਸਾਹਿਬ ਵਾਲਿਆਂ ਵੱਲੋਂ ‘ਵਾਹਿਗੁਰੂ’ ਦਾ ਓਟ ਆਸਰਾ ਲੈਂਦੇ ਹੋਏ ਅਰਦਾਸ ਬੇਨਤੀ ਕੀਤੀ ਗਈ। ਪਿੰਡਾਂ ਦੇ ਸਰਪੰਚਾਂ ਵੱਲੋਂ ਵਿਧਾਇਕ ਧੁੰਨ ਦਾ ਧੰਨਵਾਦ ਕਰਦੇ ਹੋਏ ਪੀਏ ਹੀਰਾ ਸਿੰਘ ਭੁੱਲਰ ਨੂੰ ਸਨਮਾਨਿਤ ਕੀਤਾ ਗਿਆ। ਪਾਵਰਕਾਮ ਮੁਲਾਜ਼ਮਾਂ ਵੱਲੋ ਵੀ ਪੀਏ ਹੀਰਾ ਸਿੰਘ ਭੁੱਲਰ ਤੇ ਇਲਾਕੇ ਦੇ ਸਰਪੰਚਾਂ ਨੂੰ ਸਨਮਾਨਿਤ ਕਰਨ ਉਪਰੰਤ ਲੱਡੂ ਵੰਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪੀਏ ਹੀਰਾ ਸਿੰਘ ਭੁੱਲਰ ਨੇ ਦੱਸਿਆ ਕਿ ਪਿੰਡ ਵਲਟੋਹਾ ਵਾਸੀਆਂ ਨੂੰ 24 ਘੰਟੇ ਬਿਜਲੀ ਸਪਲਾਈ ਦੇਣ ਦਾ ਵਾਅਦਾ ਪੂਰਾ ਕਰ ਕੇ ਵਿਧਾਇਕ ਸਰਵਣ ਸਿੰਘ ਧੁੰਨ ਨੇ ਆਪਨਾ ਫਰਜ਼ ਨਿਭਾਇਆ ਹੈ। ਇਸ ਮੌਕੇ ਐਕਸੀਅਨ ਨੀਰਜ ਸ਼ਰਮਾ, ਬਾਬਾ ਅਰਜਨ ਸਿੰਘ, ਸਰਪੰਚ ਸਰਵਣ ਸਿੰਘ ਠੇਕੇਦਾਰ, ਸਰਪੰਚ ਮਨਜੀਤ ਸਿੰਘ ਦਿਓਲ, ਸਰਪੰਚ ਗੁਰਜੰਟ ਸਿੰਘ ਸੰਧੂ, ਸਰਪੰਚ ਦਲਜੀਤ ਸਿੰਘ ਮੰਡ, ਸਰਪੰਚ ਗੁਰਬੀਰ ਸਿੰਘ ਮੰਡੀ ਦਾਸੂਵਾਲ, ਐੱਸਡੀਓ ਤੇਜਪਾਲ ਸਿੰਘ, ਜੇਈ ਤਰਸੇਮ ਸਿੰਘ, ਜੇਈ ਜਤਿੰਦਰ ਸ਼ਰਮਾ, ਹਰਜਿੰਦਰ ਸਿੰਘ ਬਿਜਲੀ ਵਾਲਾ, ਸਰਪੰਚ ਹੀਰਾ ਸਿੰਘ ਕਲੰਜਰ, ਕਰਮਜੀਤ ਸਿੰਘ ਦਿਓਲ, ਕਾਮਰੇਡ ਦਰਬਾਰਾ ਸਿੰਘ, ਹਰਪ੍ਰੀਤ ਸਿੰਘ ਦਿਓਲ, ਰਸਾਲ ਸਿੰਘ, ਮੇਜਰ ਸਿੰਘ ਮੁਨੀਮ, ਜਸਵਿੰਦਰ ਸਿੰਘ, ਮਾਸਟਰ ਹਰਚੰਦ ਸਿੰਘ, ਕਾਮਰੇਡ ਵਿਸ਼ਾਲਦੀਪ ਸਿੰਘ ਵਲਟੋਹਾ, ਪ੍ਰਧਾਨ ਰਣਜੀਤ ਸਿੰਘ ਵਲਟੋਹਾ, ਅਜੀਤ ਸਿੰਘ, ਕਪਿਲ ਦੇਵ ਸ਼ਰਮਾ, ਵਿਕਰਮਜੀਤ ਸਿੰਘ, ਖੁਸ਼ਪ੍ਰੀਤ ਸਿੰਘ, ਸੁਮਿਤ ਕੁਮਾਰ, ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ, ਕੰਵਲਜੀਤ ਸਿੰਘ ਕੰਵਲ ਪੂਹਲਾ, ਹਰਮਨ ਸਿੰਘ, ਲਾਲ ਸਿੰਘ ਅਤੇ ਹੋਰ ਵੀ ਪਾਵਰਕਾਮ ਦੇ ਮੁਲਾਜ਼ਮ ਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਮੋਹਤਬਰ ਹਾਜ਼ਰ ਸਨ।