ਪੱਟੀ ’ਚ ਮੈਡੀਕਲ ਸਟੋਰ ਦੇ ਨੌਜਵਾਨ ਸੰਚਾਲਕ ’ਤੇ ਹਮਲਾ, ਜਖ਼ਮੀ ਕਰਕੇ ਫਰਾਰ
ਜਖ਼ਮੀ ਦੇ ਪਿਤਾ ਸੁਨੀਲ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਹਮਲਾਵਰਾਂ ਦੇ ਨਾਂ ਵੀ ਪੁਲਿਸ ਨੂੰ ਦੱਸ ਦਿੱਤੇ ਹਨ
Publish Date: Sat, 09 May 2026 08:29 PM (IST)
Updated Date: Sun, 10 May 2026 04:13 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਪੱਟੀ ਸ਼ਹਿਰ ਵਿਚ ਸ਼ਰੇਆਮ ਗੁੰਡਾਗਰਦੀ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਕੁਝ ਨੌਜਵਾਨਾਂ ਵੱਲੋਂ ਗੌਰਵ ਮੈਡੀਕਲ ਸਟੋਰ ’ਤੇ ਹਮਲਾ ਕਰਕੇ ਦੁਕਾਨਦਾਰ ਨੂੰ ਜਖ਼ਮੀ ਕਰ ਦਿੱਤਾ ਵਾਰਦਾਤ ਕਰਕੇ ਹਮਲਾਵਰ ਫਰਾਰ ਵੀ ਹੋ ਗਏ। ਜਖਮੀ ਨੌਜਵਾਨ ਨੂੰ ਪੱਟੀ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਦੋਂਕਿ ਉਕਤ ਘਟਨਾ ਨੂੰ ਲੈ ਕੇ ਜਿਥੇ ਇਲਾਕੇ ਵਿਚ ਰੋਸ ਦੀ ਲਹਿਰ ਹੈ। ਉਥੇ ਹੀ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗੌਰਵ ਪੁਰੀ ਪੁੱਤਰ ਸੁਨੀਲ ਕੁਮਾਰ ਵਾਸੀ ਵਾਰਡ ਨੰਬਰ 19 ਭਗਤ ਨਾਮਦੇਵ ਕਲੋਨੀ ਪੱਟੀ ਦੀ ਸਿਵਲ ਹਸਪਤਾਲ ਦੇ ਸਾਹਮਣੇ ਗਲੀ ਵਿਚ ਗੌਰਵ ਮੈਡੀਕਲ ਸਟੋਰ ਨਾਂ ਦੀ ਦੁਕਾਨ ਹੈ। ਸ਼ਨਿਚਰਵਾਰ ਦੇਰ ਸ਼ਾਮ ਕੁਝ ਵਿਅਕਤੀ ਅਚਾਨਕ ਮੈਡੀਕਲ ਸਟੋਰ ’ਤੇ ਆਏ ਅਤੇ ਗੌਰਵ ਉੱਪਰ ਹਮਲਾ ਕਰ ਦਿੱਤਾ। ਹਮਲੇ ਦੌਰਾਨ ਗੌਰਵ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ਦੌਰਾਨ ਜਦੋਂ ਨੇੜਲੇ ਦੁਕਾਨਦਾਰ ਅਤੇ ਹੋਰ ਲੋਕ ਇਕੱਠੇ ਹੋਏ ਤਾਂ ਹਮਲਾਵਰ ਫਰਾਰ ਹੋ ਗਏ। ਦੁਕਾਨਦਾਰਾਂ ਨੇ ਜਖ਼ਮੀ ਗੌਰਵ ਨੂੰ ਤੁਰੰਤ ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਮੁਤਾਬਕ ਜਖ਼ਮੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਸੂਤਰਾਂ ਅਨੁਸਾਰ ਇਹ ਮਾਮਲਾ ਨਿੱਜੀ ਰੰਜਿਸ਼ ਨਾਲ ਜੁੜਿਆ ਹੋਇਆ ਹੋ ਸਕਦਾ ਹੈ। ਜਖ਼ਮੀ ਦੇ ਪਿਤਾ ਸੁਨੀਲ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਹਮਲਾਵਰਾਂ ਦੇ ਨਾਂ ਵੀ ਪੁਲਿਸ ਨੂੰ ਦੱਸ ਦਿੱਤੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਮਲਾਵਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।