ਦੁਖ ਨਿਵਾਰਨ ਹਸਪਤਾਲ ’ਚ ਚੂਲਾ ਬਦਲਣ ਦਾ ਸਫ਼ਲ ਆਪ੍ਰੇਸ਼ਨ
ਪੰਜਾਬ ਸਰਕਾਰ ਤੇ ਭਾਰਤ ਸਰਕਾਰ ਵੱਲੋ ਸਿਹਤ ਬੀਮਾ ਯੋਜਨਾ ਤਹਿਤ ਮਰੀਜ਼ਾਂ ਦਾ ਹਰ ਤਰ੍ਹਾਂ ਦਾ ਇਲਾਜ ਤੇ ਆਪ੍ਰੇਸ਼ਨ ਮਾਹਿਰ ਡਾਕਟਰਾਂ ਵੱਲੋਂ ਕੀਤੇ ਜਾਂਦੇ ਹਨ।
Publish Date: Mon, 11 May 2026 03:53 PM (IST)
Updated Date: Tue, 12 May 2026 04:01 AM (IST)

ਦੁਖ ਨਿਵਾਰਨ ਹਸਪਤਾਲ ’ਚ ਚੂਲਾ ਬਦਲਣ ਦਾ ਸਫ਼ਲ ਆਪ੍ਰੇਸ਼ਨ ਗੁਰਬਰਿੰਦਰ ਸਿੰਘ,•ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਮਿਆਰੀ ਸਿਹਤ ਸਹੂਲਤਾਂ ਲਈ ਜਾਣੇ ਜਾਂਦੇ ਦੁਖ ਨਿਵਾਰਨ ਮਿਸ਼ਨ ਹਸਪਤਾਲ ਗੋਇੰਦਵਾਲ ਸਾਹਿਬ ਵਿਖੇ 70 ਸਾਲਾ ਬਜ਼ੁਰਗ ਔਰਤ ਦੇ ਚੂਲੇ ਦਾ ਸਫ਼ਲ ਆਪ੍ਰੇਸ਼ਨ ਕਰਕੇ ਉਸ ਨੂੰ ਚੱਲਣ ਫਿਰਨ ਦੇ ਕਾਬਲ ਬਣਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹਸਪਤਾਲ ਗੋਇੰਦਵਾਲ ਸਾਹਿਬ ਦੇ ਮੈਨੇਜਿੰਗ ਡਾਇਰੈਕਟਰ ਡਾ. ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਦੀ ਬਜ਼ੁਰਗ ਮਾਤਾ ਚਰਨਜੀਤ ਕੌਰ ਜਿਸ ਦੀ ਉਮਰ ਤਕਰੀਬਨ 70 ਸਾਲ ਸੀ। ਉਨ੍ਹਾਂ ਦਾ ਛੇ ਮਹੀਨੇ ਪਹਿਲਾਂ ਸੱਟ ਕਾਰਨ ਚੂਲਾ ਟੁੱਟ ਗਿਆ ਸੀ, ਜਿਸ ਦਾ ਮਰੀਜ਼ ਦੇ ਪਰਿਵਾਰ ਵੱਲੋਂ ਵੱਖ-ਵੱਖ ਥਾਵਾਂ ਤੋਂ ਇਲਾਜ ਕਰਵਾਇਆ ਗਿਆ ਸੀ ਤੇ ਅਖੀਰ ਜਦੋਂ ਮਰੀਜ਼ ਉਨ੍ਹਾਂ ਦੇ ਹਸਪਤਾਲ ਪਹੁੰਚਿਆਂ ਤਾਂ ਉਹ ਚੱਲਣ ਫਿਰਨ ਤੋਂ ਅਸਮੱਰਥ ਸੀ। ਡਾ. ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਦੁਖ ਨਿਵਾਰਨ ਹਸਪਤਾਲ ਦੇ ਹੱਡੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ ਦਾ ਮੁਆਇਨਾ ਕਰ ਕੇ ਆਪ੍ਰੇਸ਼ਨ ਦੀ ਸਲਾਹ ਦਿੱਤੀ। ਜਿਸ ਨੂੰ ਮਰੀਜ਼ ਤੇ ਉਸ ਦੇ ਪਰਿਵਾਰ ਨੇ ਖੁਸ਼ੀ ਨਾਲ ਮੰਨ ਲਿਆ। ਡਾ. ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਾਤਾ ਚਰਨਜੀਤ ਕੌਰ ਦਾ ਆਪ੍ਰੇਸ਼ਨ ਕਰ ਕੇ ਚੂਲਾ ਬਦਲ ਦਿੱਤਾ, ਜੋ ਪੂਰੀ ਤਰ੍ਹਾਂ ਸਫ਼ਲ ਰਿਹਾ ਤੇ ਮਾਤਾ ਜੀ ਚੱਲਣ ਫਿਰਨ ਦੇ ਯੋਗ ਹੋ ਗਏ। ਹਸਪਤਾਲ ’ਚ ਮੌਜੂਦ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਨੇ ਮਾਤਾ ਜੀ ਦੀ ਸਿਹਤਯਾਬੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੁਖ ਨਿਵਾਰਨ ਹਸਪਤਾਲ ਦੇ ਪ੍ਰਬੰਧਕ ਡਾਕਟਰਾਂ ਤੇ ਸਮੁੱਚੇ ਮੈਡੀਕਲ ਸਟਾਫ਼ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਸੇਵਾ ਭਾਵਨਾ ਨਾਲ ਕੀਤੇ ਇਲਾਜ ਨਾਲ ਉਨ੍ਹਾਂ ਦਾ ਪਰਿਵਾਰਿਕ ਮੈਂਬਰ ਚੱਲਣ ਫਿਰਨ ਦੇ ਯੋਗ ਹੋ ਗਿਆ ਤੇ ਉਹ ਵੀ ਬੇਹੱਦ ਘੱਟ ਖਰਚੇ ’ਚ। ਹਸਪਤਾਲ ਦੇ ਪ੍ਰਬੰਧਕ ਡਾਕਟਰ ਅਮ੍ਰਿਤਪਾਲ ਸਿੰਘ, ਡਾਕਟਰ ਆਗਿਆਪਾਲ ਸਿੰਘ, ਡਾਕਟਰ ਹਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਵੱਲੋ ਸਿਹਤ ਬੀਮਾ ਯੋਜਨਾ ਤਹਿਤ ਮਰੀਜ਼ਾਂ ਦਾ ਹਰ ਤਰ੍ਹਾਂ ਦਾ ਇਲਾਜ ਤੇ ਆਪ੍ਰੇਸ਼ਨ ਮਾਹਿਰ ਡਾਕਟਰਾਂ ਵੱਲੋਂ ਕੀਤੇ ਜਾਂਦੇ ਹਨ। ਅੱਖਾਂ ਦੇ ਮਾਹਿਰ ਡਾਕਟਰਾਂ ਵੱਲੋਂ ਹਰ ਸ਼ਨੀਵਾਰ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਵੀ ਕੀਤੇ ਜਾਦੇ ਹਨ। ਡਾ. ਅਮ੍ਰਿਤਪਾਲ ਸਿੰਘ ਨੇ ਇਲਾਕਾ ਨਿਵਾਸੀਆਂ ਨੂੰ ਦੁਖ ਨਿਵਾਰਨ ਮਿਸ਼ਨ ਹਸਪਤਾਲ ’ਚ ਮੌਜੂਦ ਮਿਆਰੀ ਸਿਹਤ ਸਹੂਲਤਾਂ ਦਾ ਲਾਭ ਲੈਣ ਦੀ ਅਪੀਲ ਕੀਤੀ।