ਮਾਂ ਦਿਵਸ ਮੌਕੇ ਦਿ ਬ੍ਰਿਟਿਸ਼ ਸਕੂਲ ਪੱਟੀ ’ਚ ਵਿਸ਼ੇਸ਼ ਸਮਾਗਮ, ਮਾਵਾਂ ਨੂੰ ਦਿੱਤੀਆਂ ਵਧਾਈਆਂ
ਬੱਚਿਆਂ ਦੀ ਪਹਿਲੀ ਅਧਿਆਪਕ ਮਾਂ ਹੁੰਦੀ ਹੈ, ਜੋ ਉਨ੍ਹਾਂ ਨੂੰ ਜੀਵਨ ਦੇ ਸਹੀ ਮਾਰਗ ’ਤੇ ਚੱਲਣਾ ਸਿਖਾਉਂਦੀ ਹੈ।
Publish Date: Sun, 10 May 2026 04:42 PM (IST)
Updated Date: Mon, 11 May 2026 04:03 AM (IST)

ਮਾਂ ਦਿਵਸ ਮੌਕੇ ਦਿ ਬ੍ਰਿਟਿਸ਼ ਸਕੂਲ ਪੱਟੀ ’ਚ ਵਿਸ਼ੇਸ਼ ਸਮਾਗਮ, ਮਾਵਾਂ ਨੂੰ ਦਿੱਤੀਆਂ ਵਧਾਈਆਂ ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਮਾਂ ਦੇ ਪਿਆਰ, ਤਿਆਗ ਤੇ ਮਮਤਾ ਨੂੰ ਸਮਰਪਿਤ ਮਾਂ ਦਿਵਸ ਮੌਕੇ ਦਿ ਬ੍ਰਿਟਿਸ਼ ਸਕੂਲ ਪੱਟੀ ਵਿਖੇ ਭਾਵੁਕ ਤੇ ਖੁਸ਼ੀ ਭਰਿਆ ਸਮਾਗਮ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਗੁਰਪ੍ਰੀਤ ਕੌਰ ਸੰਧੂ ਅਤੇ ਸਮੂਹ ਸਟਾਫ ਵੱਲੋਂ ਸਾਰੇ ਵਿਦਿਆਰਥੀਆਂ ਦੇ ਪਰਿਵਾਰਾਂ ਤੇ ਖਾਸ ਕਰਕੇ ਸਾਰੀਆਂ ਮਾਵਾਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਗਈ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਮਾਂ ਸਿਰਫ਼ ਇਕ ਰਿਸ਼ਤਾ ਨਹੀਂ, ਸਗੋਂ ਪਿਆਰ, ਸਹਿਣਸ਼ੀਲਤਾ ਤੇ ਬੇਅੰਤ ਕੁਰਬਾਨੀ ਦੀ ਮੂਰਤ ਹੈ, ਜਿਸ ਦੇ ਚਰਨਾਂ ’ਚ ਹੀ ਸਵਰਗ ਵਸਦਾ ਹੈ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਮਾਂ ਪ੍ਰਤੀ ਆਪਣੇ ਪਿਆਰ ਤੇ ਸਤਿਕਾਰ ਨੂੰ ਪ੍ਰਗਟ ਕਰਦਿਆਂ ਵੱਖ-ਵੱਖ ਗਤੀਵਿਧੀਆਂ ’ਚ ਭਾਗ ਲਿਆ। ਬੱਚਿਆਂ ਵੱਲੋਂ ਤਿਆਰ ਕੀਤੇ ਗ੍ਰੀਟਿੰਗ ਕਾਰਡ, ਸੁਨੇਹੇ ਅਤੇ ਕਵਿਤਾਵਾਂ ਨੇ ਹਾਜ਼ਰ ਮਾਪਿਆਂ ਦਾ ਦਿਲ ਜਿੱਤ ਲਿਆ। ਸਕੂਲ ਦੇ ਮਾਹੌਲ ਨੂੰ ਰੰਗ-ਬਿਰੰਗੀ ਸਜਾਵਟ ਨਾਲ ਖੂਬਸੂਰਤ ਬਣਾਇਆ ਗਿਆ ਸੀ ਤੇ ਹਰ ਪਾਸੇ ਮਾਂ ਦੀ ਮਹਾਨਤਾ ਬਾਰੇ ਚਰਚਾ ਹੋ ਰਹੀ ਸੀ। ਇਸ ਮੌਕੇ ਕੋਆਰਡੀਨੇਟਰ ਕਿਰਨਦੀਪ ਕੌਰ ਤੇ ਪੂਜਾ ਨੇ ਮਾਂ ਦੀ ਅਹਿਮੀਅਤ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬੱਚਿਆਂ ਦੀ ਪਹਿਲੀ ਅਧਿਆਪਕ ਮਾਂ ਹੁੰਦੀ ਹੈ, ਜੋ ਉਨ੍ਹਾਂ ਨੂੰ ਜੀਵਨ ਦੇ ਸਹੀ ਮਾਰਗ ’ਤੇ ਚੱਲਣਾ ਸਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ’ਚ ਪਰਿਵਾਰਿਕ ਕਦਰਾਂ-ਕੀਮਤਾਂ ਤੇ ਵੱਡਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਸਮਾਗਮ ਨੂੰ ਸਫ਼ਲ ਬਣਾਉਣ ’ਚ ਸਕੂਲ ਦੇ ਅਧਿਆਪਕਾਂ ਰੂਪ ਕਮਲ ਕੌਰ, ਨਿਧੀ, ਲਵਪ੍ਰੀਤ ਕੌਰ, ਦਵਿੰਦਰਪਾਲ ਕੌਰ, ਮੇਘਾ ਸੂਰੀ, ਰਣਜੀਤ ਕੌਰ, ਜੀਨਸ ਅਰੋੜਾ, ਅਕਵਿੰਦਰ ਕੌਰ, ਅਰਜਿੰਦਰ ਕੌਰ, ਕੋਮਲਪ੍ਰੀਤ ਕੌਰ, ਦਿਸ਼ਨੂਰ ਕੌਰ, ਜਸਲੀਨ ਕੌਰ, ਪਿੰਕੀ, ਮਨਜਿੰਦਰ ਕੌਰ, ਸਿਮਰਨ ਕੌਰ, ਮਨਪ੍ਰੀਤ ਕੌਰ, ਬਲਜਿੰਦਰ ਸਿੰਘ, ਰਾਜਵਿੰਦਰ ਕੌਰ, ਗੁਰਸੇਵਕ ਸਿੰਘ, ਲਵਜੀਤ ਸਿੰਘ, ਰਵਨੀਤ ਕੌਰ ਅਤੇ ਕਾਜਲ ਸ਼ਰਮਾ ਨੇ ਵਿਸ਼ੇਸ਼ ਯੋਗਦਾਨ ਪਾਇਆ। ਅੰਤ ’ਚ ਸਕੂਲ ਪ੍ਰਬੰਧਕਾਂ ਵੱਲੋਂ ਸਾਰੀਆਂ ਮਾਵਾਂ ਨੂੰ ਮਾਂ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਗਿਆ ਕਿ ਮਾਂ ਦਾ ਸਥਾਨ ਦੁਨੀਆਂ ’ਚ ਸਭ ਤੋਂ ਉੱਚਾ ਹੈ ਤੇ ਹਰ ਵਿਅਕਤੀ ਨੂੰ ਆਪਣੀ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।