ਤਰਨਤਾਰਨ ਦੇ ਪ੍ਰਸਿੱਧ ਹੈਂਡਲੂਮ ਸਟੋਰ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
ਤਰਨਤਾਰਨ ਸ਼ਹਿਰ ਦੀ ਸੰਘਣੀ ਅਬਾਦੀ ਦੇ ਚੌਕ ਮਾਹੀ ’ਚ ਸਥਿਤ ਹੋਮ ਲਵਰ ਨਾਂ ਦੇ ਪ੍ਰਸਿੱਧ ਹੈਂਡਲੂਮ ਸਟੋਰ ਦੇ ਗੁਦਾਮ ਨੂੰ ਸ਼ਨਿੱਚਰਵਾਰ ਬਾਅਦ ਦੁਪਹਿਰ ਅਚਾਨਕ ਅੱਗ ਲੱਗ ਗਈ। ਜੋ ਵੇਖਦੇ ਹੀ ਵੇਖਦੇ ਭਿਆਨਕ ਰੂਪ ਧਾਰਨ ਕਰ ਗਈ।
Publish Date: Sat, 06 Sep 2025 05:23 PM (IST)
Updated Date: Sat, 06 Sep 2025 05:25 PM (IST)
ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਸ਼ਹਿਰ ਦੀ ਸੰਘਣੀ ਅਬਾਦੀ ਦੇ ਚੌਕ ਮਾਹੀ ’ਚ ਸਥਿਤ ਹੋਮ ਲਵਰ ਨਾਂ ਦੇ ਪ੍ਰਸਿੱਧ ਹੈਂਡਲੂਮ ਸਟੋਰ ਦੇ ਗੁਦਾਮ ਨੂੰ ਸ਼ਨਿੱਚਰਵਾਰ ਬਾਅਦ ਦੁਪਹਿਰ ਅਚਾਨਕ ਅੱਗ ਲੱਗ ਗਈ। ਜੋ ਵੇਖਦੇ ਹੀ ਵੇਖਦੇ ਭਿਆਨਕ ਰੂਪ ਧਾਰਨ ਕਰ ਗਈ।
ਅੱਗ ਲੱਗਣ ਦੀ ਸੂਚਨਾ ਮਿਲਣ ਉਪਰੰਤ ਨਗਰ ਕੌਂਸਲ ਤਰਨਤਾਰਨ ਤੋਂ ਅੱਗ ਬੁਝਾਊ ਅਮਲਾ ਗੱਡੀਆਂ ਸਮੇਤ ਪੁੱਜ ਗਿਆ ਅਤੇ ਅੱਗ ’ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ। ਪਰ ਚਸ਼ਮਦੀਦਾਂ ਮੁਤਾਬਿਕ ਇਹ ਗੱਡੀਆਂ ਅੱਗ ’ਤੇ ਕਾਬੂ ਪਾਉਣ ’ਚ ਨਾਕਾਫੀ ਸਾਬਤ ਹੋਈਆਂ, ਜਿਸਦੇ ਚੱਲਦਿਆਂ ਅੱਗ ਬੇਕਾਬੂ ਹੁੰਦੀ ਹੋਈ ਗੁਦਾਮ ਦੀਆਂ ਦੋਵਾਂ ਮੰਜਲਾਂ ਨੂੰ ਆਪਣੀ ਲਪੇਟ ਵਿਚ ਲੈ ਗਈ।
ਦੱਸਿਆ ਜਾ ਰਿਹਾ ਹੈ ਕਿ ਗੁਦਾਮ ਵਿਚ ਲੱਖਾਂ ਰੁਪਏ ਦਾ ਸਮਾਨ ਪਿਆ ਸੀ। ਹਾਲਾਂਕਿ ਆਸ ਪਾਸ ਦੇ ਦੁਕਾਨਦਾਰਾਂ ਵੱਲੋਂ ਕੀਤੀ ਗਈ ਮਦਦ ਨਾਲ ਹੇਠਲੀ ਮੰਜਲ ਅੰਦਰੋਂ ਸਮਾਨ ਕੱਢ ਲਿਆ ਗਿਆ। ਸੁਰੱਖਿਆ ਦੇ ਤੌਰ ’ਤੇ ਆਸ ਪਾਸ ਦੇ ਦੁਕਾਨਾਦਾਰਾਂ ਵੱਲੋਂ ਆਪਣੀ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ।