ਸੁਰਸਿੰਘ ਪਿੰਡ ’ਚ ਲਗਾਇਆ ਫ੍ਰੀਂ ਸਿਹਤ ਜਾਂਚ ਕੈਂਪ, ਮਰੀਜ਼ਾਂ ਨੂੰ ਦਿੱਤੀਆਂ ਦਵਾਈਆਂ
ਕੈਂਪ ਵਿਚ ਲੋੜ ਅਨੁਸਾਰ ਜ਼ਰੂਰਤ ਮੰਦਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ
Publish Date: Mon, 04 May 2026 06:00 PM (IST)
Updated Date: Tue, 05 May 2026 04:09 AM (IST)

ਸੁਰਸਿੰਘ ਪਿੰਡ ’ਚ ਲਗਾਇਆ ਮੁਫ਼ਤ ਸਿਹਤ ਜਾਂਚ ਕੈਂਪ, ਮਰੀਜ਼ਾਂ ਨੂੰ ਦਿੱਤੀਆਂ ਦਵਾਈਆਂ ਕਾਰਜ ਸਿੰਘ ਬਿੱਟੂ,•ਪੰਜਾਬੀ ਜਾਗਰਣ, ਸੁਰਸਿੰਘ : ਡੈਪਕੋ ਅੰਮ੍ਰਿਤਸਰ ਦੇ ਸਹਿਯੋਗ ਨਾਲ ਪਿੰਡ ਸੁਰਸਿੰਘ ’ਚ ਹੈਲਥ ਕੈਂਪ ਲਾਇਆ ਗਿਆ। ਕੈਂਪ ’ਚ ਐੱਚਆਈਵੀ, ਐੱਚਸੀਵੀ, ਟੀਬੀ ਸਕਰੀਨਿੰਗ, ਗੁਪਤ ਰੋਗਾਂ ਦੀ ਜਾਂਚ ਕੀਤੀ ਗਈ ਤੇ ਸਿਹਤ ਸਬੰਧੀ ਜਾਂਚਾਂ ਕੀਤੀਆਂ ਗਈਆਂ। ਲੋੜ ਅਨੁਸਾਰ ਜ਼ਰੂਰਤ ਮੰਦਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ’ਚ ਪਿੰਡ ਵਾਸੀਆਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ ਤੇ ਆਪਣੀ ਸਿਹਤ ਪ੍ਰਤੀ ਜਾਗਰੂਕਤਾ ਦਾ ਪ੍ਰਗਟਾਵਾ ਕੀਤਾ। ਸਿਹਤ ਵਿਭਾਗ ਵੱਲੋਂ ਇਸ ਤਰ੍ਹਾਂ ਦੇ ਕੈਂਪਾਂ ਦਾ ਮੁੱਖ ਉਦੇਸ਼ ਹਰ ਇਕ ਵਿਅਕਤੀ ਤਕ ਸਿਹਤ ਸੇਵਾਵਾਂ ਪਹੁੰਚਾਉਣਾ ਤੇ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਫੈਲਾਉਣਾ ਹੈ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਰਵਨੀਤ ਕੌਰ ਸੁਰਸਿੰਘ, ਵਰੁਣ ਕੁਮਾਰ ਐੱਮਐੱਲਟੀ, ਰਵਿੰਦਰ ਸਿੰਘ ਐੱਸਐੱਸਕੇ, ਸਾਹਿਬ ਸਿੰਘ ਪ੍ਰੋਜੈਕਟ ਮੈਨੇਜਰ, ਸਤਵਿੰਦਰ ਕੌਰ ਕੌਂਸਲਰ ਆਈਸੀਟੀਸੀ, ਕਰਮਜੀਤ ਕੌਰ ਕੌਂਸਲਰ ਏਆਰਟੀ, ਸੁਖਬੀਰ ਸਿੰਘ ਪ੍ਰੋਜੈਕਟ ਮੈਨੇਜਰ, ਤਰਨਤਾਰਨ, ਦਲਜੀਤ ਕੌਰ ਐੱਸਐੱਸਕੇ ਅਤੇ ਗੁਰਪ੍ਰੀਤ ਕੌਰ ਪ੍ਰੋਜੈਕਟ ਮੈਨੇਜਰ ਐੱਸਐੱਸਕੇ, ਤਰਨਤਾਰਨ ਸਮੇਤ ਹੋਰ ਸਟਾਫ ਹਾਜ਼ਰ ਸਨ। ਸਿਹਤ ਵਿਭਾਗ ਨੇ ਪਿੰਡ ਵਾਸੀਆਂ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ’ਚ ਵੀ ਇਸ ਤਰ੍ਹਾਂ ਦੇ ਕੈਂਪਾਂ ’ਚ ਵੱਧ ਤੋਂ ਵੱਧ ਹਿੱਸਾ ਲਿਆ ਜਾਵੇ ਤਾਂ ਜੋ ਸਮਾਜ ਨੂੰ ਤੰਦਰੁਸਤ ਤੇ ਸੁਰੱਖਿਅਤ ਬਣਾਇਆ ਜਾ ਸਕੇ।