ਧਾਰਮਿਕ ਸਮਾਗਮ ਨੇ ਪੂਰੇ ਇਲਾਕੇ ਨੂੰ ਭਗਤੀਮਈ ਮਾਹੌਲ ’ਚ ਰੰਗ ਦਿੱਤਾ ਤੇ ਰਾਤ ਭਰ ਮਾਤਾ ਰਾਣੀ ਦਾ ਗੁਣਗਾਨ ਕੀਤਾ ਗਿਆ।
ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਮਾਂ ਬਗਲਾਮੁਖੀ ਧਾਮ ਪੱਟੀ ਵਿਖੇ ਵਿਸ਼ਾਲ ਭਗਵਤੀ ਜਾਗਰਣ ਮਹੰਤ ਰਵੀ ਪੁਰੀ ਦੀ ਅਗਵਾਈ ’ਚ ਕਰਵਾਇਆ ਗਿਆ। ਜਿਸ ’ਚ ਇਲਾਕੇ ਹੀ ਨਹੀਂ ਸਗੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਸੰਗਤਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕਰ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਧਾਰਮਿਕ ਸਮਾਗਮ ਨੇ ਪੂਰੇ ਇਲਾਕੇ ਨੂੰ ਭਗਤੀਮਈ ਮਾਹੌਲ ’ਚ ਰੰਗ ਦਿੱਤਾ ਤੇ ਰਾਤ ਭਰ ਮਾਤਾ ਰਾਣੀ ਦਾ ਗੁਣਗਾਨ ਕੀਤਾ ਗਿਆ। ਜਾਗਰਣ ਦੌਰਾਨ ਪੰਜਾਬ ਤੋਂ ਪਹੁੰਚੇ ਮਹੰਤਾਂ ਤੇ ਭਜਨ ਗਾਇਕਾਂ ਨੇ ਮਾਤਾ ਰਾਣੀ ਦੀਆਂ ਪੱਕੀਆਂ ਭੇਟਾਂ ਤੇ ਭਜਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਮਹੰਤ ਵਿੱਕੀ ਤਿਵਾੜੀ ਬਾਲ ਮਾਤਾ ਦਰਬਾਰ ਅੰਮ੍ਰਿਤਸਰ, ਮਹੰਤ ਬਿੱਲਾ ਜੀ ਮਾਤਾ ਲਾਲ ਦੇਵੀ ਦਰਬਾਰ, ਮਹੰਤ ਸਤਪਾਲ ਮਾਤਾ ਭਦ੍ਰਕਾਲੀ ਦਰਬਾਰ, ਮਹੰਤ ਖੈਰਾਤੀ ਲਾਲ ਸੋਨੀਪਤ ਭਦ੍ਰਕਾਲੀ ਘਰਾਣਾ, ਮਹੰਤ ਚਮਨ ਲਾਲ ਪਾਣੀਪਤ ਬਾਲ ਮਾਤਾ ਘਰਾਣਾ, ਮਹੰਤ ਰਮੇਸ਼ ਜਲੰਧਰੀ ਤੇ ਮਹੰਤ ਅਸ਼ਵਨੀ ਬਾਲ ਮਾਤਾ ਘਰਾਣਾ ਜਲੰਧਰ ਸਮੇਤ ਹੋਰ ਮਹੰਤਾਂ ਨੇ ਸੁਰੀਲੀ ਆਵਾਜ਼ ਨਾਲ ਮਾਹੌਲ ਨੂੰ ਭਗਤੀ ਰੰਗ ’ਚ ਰੰਗਿਆ। ਸਮਾਗਮ ਦੌਰਾਨ ਮੰਦਰ ਦੇ ਮਹੰਤ ਰਵੀ ਪੁਰੀ ਵੱਲੋਂ ਪਹੁੰਚੀਆਂ ਸੰਗਤਾਂ ਦਾ ਭਰਪੂਰ ਸਵਾਗਤ ਕੀਤਾ ਗਿਆ। ਉਨ੍ਹਾਂ ਵੱਲੋਂ ਭਗਤਾਂ ‘ਤੇ ਫੁੱਲਾਂ ਦੀ ਵਰਖਾ ਕਰ ਕੇ ਸ਼ਰਧਾਲੂਆਂ ਦਾ ਸਨਮਾਨ ਕੀਤਾ ਗਿਆ, ਜਿਸ ਨਾਲ ਸੰਗਤਾਂ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਮਹੰਤ ਰਵੀ ਪੁਰੀ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਮਨੁੱਖ ਨੂੰ ਆਧਿਆਤਮਿਕਤਾ ਨਾਲ ਜੋੜਦੇ ਹਨ ਤੇ ਸਮਾਜ ’ਚ ਪਿਆਰ, ਭਾਈਚਾਰੇ ਤੇ ਏਕਤਾ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮਾਂ ਬਗਲਾਮੁਖੀ ਜੀ ਦੇ ਦਰਬਾਰ ’ਚ ਆਉਣ ਵਾਲੇ ਹਰ ਭਗਤ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਤੇ ਮਾਤਾ ਰਾਣੀ ਸਦਾ ਆਪਣੇ ਭਗਤਾਂ ‘ਤੇ ਮਿਹਰਬਾਨ ਰਹਿੰਦੀ ਹੈ। ਮਹੰਤ ਰਵੀ ਪੁਰੀ ਨੇ ਸਾਰੇ ਸਹਿਯੋਗੀਆਂ ਤੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਹੀ ਇਹ ਸਮਾਗਮ ਇਨ੍ਹਾਂ ਸਫ਼ਲ ਹੋ ਸਕਿਆ ਹੈ ਤੇ ਅੱਗੇ ਵੀ ਅਜਿਹੇ ਸਮਾਗਮ ਕਰਵਾਏ ਜਾਂਦੇ ਰਹਿਣਗੇ। ਇਸ ਦੌਰਾਨ ਸਮਾਗਮ ’ਚ ਮਾਤਾ ਰਾਣੀ ਦਾ ਲੰਗਰ ਭੰਡਾਰਾ ਅਤੁੱਟ ਵਰਤਾਇਆ ਗਿਆ। ਸੇਵਾਦਾਰਾਂ ਵੱਲੋਂ ਪੂਰੀ ਨਿਸ਼ਠਾ ਤੇ ਸ਼ਰਧਾ ਨਾਲ ਸੇਵਾ ਨਿਭਾਈ ਗਈ। ਰਾਤ ਦੇ ਸਮੇਂ ਦੇਸੀ ਘਿਓ ਦੇ ਦੀਵਿਆਂ ਦੀ ਸੁੰਦਰ ਦੀਪਮਾਲਾ ਕੀਤੀ ਗਈ। ਇਸ ਤੋਂ ਇਲਾਵਾ ਆਤਿਸ਼ਬਾਜ਼ੀ ਨੇ ਵੀ ਸਮਾਗਮ ਦੀ ਰੌਣਕ ਨੂੰ ਹੋਰ ਵਧਾ ਦਿੱਤਾ। ਸਮਾਗਮ ’ਚ ਕਈ ਪ੍ਰਮੁੱਖ ਰਾਜਨੀਤਿਕ ਤੇ ਸਮਾਜਿਕ ਹਸਤੀਆਂ ਵੀ ਮੌਜੂਦ ਰਹੀਆਂ। ਜਿਨ੍ਹਾਂ ’ਚ ਹਰਪ੍ਰੀਤ ਸਿੰਘ ਸੰਧੂ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਰਜੇਸ਼ ਭਾਰਦਵਾਜ ਐੱਮਡੀ ਸ਼ਹੀਦ ਭਗਤ ਸਿੰਘ ਵਿੱਦਿਅਕ ਸੰਸਥਾਵਾਂ ਪੱਟੀ, ਪ੍ਰਿੰਸੀਪਲ ਜਸਬੀਰ ਕੌਰ, ਦੀਪਕ ਮਹਿਤਾ, ਬਿਕਰਮਜੀਤ ਸਿੰਘ ਸੋਹਲ, ਗੁਰਬੀਰ ਸਿੰਘ ਗਲੈਡੀ ਮੰਡ, ਡਾ. ਦੇਸ਼ ਰਾਜ ਬਧਵਾਰ, ਰਜੇਸ਼ ਸ਼ਰਮਾ, ਧਰਮਵੀਰ ਖੰਨਾ, ਬ੍ਰਿਜ ਭੂਸ਼ਨ ਸਾਹਨੀ, ਅਜੈ ਪ੍ਰਧਾਨ, ਵਿਨੋਦ ਧਵਨ, ਹਰੀਸ਼ ਸੂਦ, ਤਾਰੁਨ ਪੰਡਿਤ, ਰਾਕੇਸ਼ ਸ਼ਰਮਾ, ਦਿਨੇਸ਼ ਸੰਨੀ ਪਾਠਕ, ਵਿਨੋਦ ਖੰਨਾ ਬਲਾਕ ਪ੍ਰਧਾਨ ਚੰਦਨ ਭਨੋਟ, ਰਾਜਨ ਅਰੋੜਾ, ਬੰਟੀ ਦੇਵਗਨ, ਅੰਕੁਸ਼ ਗੁਪਤਾ, ਪੰਡਿਤ ਅਮਿਤ ਤਿਵਾੜੀ, ਮਿੱਠੂ ਗਿਰੀ, ਵਿਨੇ ਗਿਰੀ, ਸੌਰਵ ਅਨੰਦ ਗਿਰੀ, ਮੇਲਾ ਗਿਰੀ, ਬਾਲਾ ਅਨੰਦ ਗਿਰੀ, ਸੁਮਨ ਬਿੱਟੂ ਭੱਲਾ, ਭਵਨ ਕੁਮਾਰ ਟਾਹ, ਗਨਪਤੀ, ਸੋਨੂੰ ਬੇਦੀ, ਅਚਾਰੀਆ ਅਸ਼ਵਨੀ ਸ਼ਰਮਾ, ਅਚਾਰੀਆ ਸੁਨੀਲ ਸ਼ਰਮਾ, ਅਚਾਰੀਆ ਯਾਦਵਿੰਦਰ ਸ਼ਰਮਾ, ਅਚਾਰੀਆ ਸਾਵਣ ਸ਼ਰਮਾ ਤੇ ਅਚਾਰੀਆ ਸੰਤੋਸ਼ ਸ਼ਰਮਾ, ਮਨਿੰਦਰ ਸਿੰਘ ਸੇਖੋਂ, ਗੌਰਵ ਪਾਠਕ, ਰਾਘਵ ਪਾਠਕ, ਕਰਮ ਸਿੰਘ, ਸੁਖਜਿੰਦਰ ਪਟਵਾਰੀ, ਲਲਿਤ ਸੇਠੀ, ਦਵਿੰਦਰ ਸ਼ਰਮਾ, ਲਲਿਤ ਸੁਧੀਰ, ਪਵਨ ਜੈਨ, ਰੋਬਿਨ ਸ਼ਰਮਾ, ਮੋਹਿਤ ਸ਼ਰਮਾ, ਸ਼ੁਭਮ ਸ਼ਰਮਾ, ਸੰਨੀ ਸ਼ਰਮਾ, ਰਘੂ ਸ਼ਰਮਾ, ਅਮਿਤ ਅਰੋੜਾ, ਅਨਿਲ ਸੇਠੀ, ਲਵ ਬਲੀਮ, ਐਸ਼ ਨੂਰ, ਅਕਸ਼ੈ ਖੰਨਾ, ਸੋਨੂੰ ਅਰੋੜਾ, ਪਾਲ ਭੰਡਾਰੀ, ਬਲਬੀਰ ਸਿੰਘ, ਇੰਦਰ ਸਹਿਗਲ, ਮਨਦੀਪ ਕਾਲਾ, ਇੰਦਰਜੀਤ, ਅਜੈ ਕੁਮਾਰ ਅਤੇ ਪ੍ਰੇਮ ਸਿੰਘ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਨੇ ਸਮਾਗਮ ’ਚ ਹਾਜ਼ਰੀ ਭਰ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ।