ਵਿਜ਼ਡਮ ਸਕੂਲ ਵਿਚ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਉਤਸ਼ਾਹ ਨਾਲ ਕਰਵਾਇਆ
ਸਮਾਰੋਹ ਨੂੰ ਹੋਰ ਰੋਚਕ ਬਣਾਉਣ ਲਈ ਮਾਵਾਂ ਲਈ ਮਨੋਰੰਜਕ ਖੇਡਾਂ ਤੇ ਦਿਲਚਸਪ ਗਤੀਵਿਧੀਆਂ ਵੀ ਕਰਵਾਈਆਂ ਗਈਆਂ
Publish Date: Tue, 12 May 2026 03:46 PM (IST)
Updated Date: Wed, 13 May 2026 04:00 AM (IST)

ਵਿਜ਼ਡਮ ਸਕੂਲ ਵਿਚ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਉਤਸ਼ਾਹ ਨਾਲ ਕਰਵਾਇਆ ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਵਿਜ਼ਡਮ ਸਕੂਲ ਆਫ਼ ਅਕੈਡਮਿਕ ਐਂਡ ਸਪੋਰਟਸ ’ਚ ਮਾਂ ਦਿਵਸ ਬੜੇ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ। ਮਾਵਾਂ ਦੇ ਨਿਸ਼ਕਾਮ ਪਿਆਰ, ਸੁਨੇਹ ਤੇ ਤਿਆਗ ਨੂੰ ਸਮਰਪਿਤ ਇਹ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਇਕ ਸੁੰਦਰ ਸੈਲਫੀ ਸਟੈਂਡ ਲਾਇਆ ਗਿਆ ਜਿੱਥੇ ਮਾਵਾਂ ਨੇ ਆਪਣੇ ਬੱਚਿਆਂ ਨਾਲ ਯਾਦਗਾਰ ਤਸਵੀਰਾਂ ਖਿਚਵਾਈਆਂ। ਜਮਾਤ ਚੌਥੀ ਤੋਂ ਅੱਠਵੀਂ ਤਕ ਦੇ ਵਿਦਿਆਰਥੀਆਂ ਵੱਲੋਂ ਮਾਵਾਂ ਨੂੰ ਸਮਰਪਿਤ ਸੁਰੀਲੇ ਗੀਤ, ਰੰਗਾਰੰਗ ਨ੍ਰਿਤ ਪ੍ਰਸਤੁਤੀਆਂ ਤੇ ਭਾਵੁਕ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ। ਹਰ ਪ੍ਰਸਤੁਤੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਅਤੇ ਸਮਾਰੋਹ ਨੂੰ ਯਾਦਗਾਰ ਬਣਾ ਦਿੱਤਾ। ਸਮਾਰੋਹ ਨੂੰ ਹੋਰ ਰੋਚਕ ਬਣਾਉਣ ਲਈ ਮਾਵਾਂ ਲਈ ਮਨੋਰੰਜਕ ਖੇਡਾਂ ਤੇ ਦਿਲਚਸਪ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਮਾਵਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਤੇ ਹਰ ਪਲ ਦਾ ਆਨੰਦ ਮਾਣਿਆ। ਸੁੰਦਰ ਪਹਿਰਾਵਿਆਂ ਵਿਚ ਸਜੀਆਂ ਮਾਵਾਂ ਨੇ ਸਮਾਰੋਹ ਦੀ ਰੌਣਕ ਨੂੰ ਹੋਰ ਵੀ ਵਧਾ ਦਿੱਤਾ। ਇਸ ਮੌਕੇ ਸਕੂਲ ਦੀ ਡਾਇਰੈਕਟਰ ਅੰਮ੍ਰਿਤ ਖੇੜਾ, ਡਾਇਰੈਕਟਰ ਆਫ਼ ਅਕੈਡਮਿਕਸ ਐਂਡ ਐਕਸੀਲੈਂਸ ਸੰਗੀਤਾ ਸਿੰਘ, ਵਾਈਸ ਪ੍ਰਿੰਸੀਪਲ ਹਰਲੀਨ ਕੌਰ, ਪ੍ਰਸ਼ਾਸਕ ਸ਼ਵੇਤਾ ਸਹਿਗਲ ਅਤੇ ਸਮੂਹ ਸਟਾਫ਼ ਮੌਜੂਦ ਰਹੇ। ਉਨ੍ਹਾਂ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਿਹਨਤ ਤੇ ਸਮਰਪਣ ਦੀ ਭਰਪੂਰ ਪ੍ਰਸ਼ੰਸਾ ਕੀਤੀ। ਕਈ ਮਾਵਾਂ ਨੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਕੂਲ ’ਚ ਦਾਖ਼ਲੇ ਤੋਂ ਬਾਅਦ ਉਨ੍ਹਾਂ ਨੇ ਆਪਣੇ ਬੱਚਿਆਂ ’ਚ ਕਾਬਿਲ-ਏ-ਤਾਰੀਫ਼ ਸਕਾਰਾਤਮਕ ਬਦਲਾਅ ਵੇਖੇ ਹਨ। ਉਨ੍ਹਾਂ ਸਕੂਲ ਦੀ ਉਸ ਸੋਚ ਦੀ ਵੀ ਸਰਾਹਨਾ ਕੀਤੀ, ਜਿਸ ਅਧੀਨ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਵਿਅਕਤੀਗਤ ਵਿਕਾਸ ਤੇ ਬੱਚਿਆਂ ਦੇ ਸਰਬਪੱਖੀ ਵਿਕਾਸ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਸਮੁੱਚੇ ਤੌਰ ‘ਤੇ ਮਾਂ ਦਿਵਸ ਦਾ ਇਹ ਸਮਾਰੋਹ ਪਿਆਰ, ਖੁਸ਼ੀ, ਹਾਸੇ ਤੇ ਆਪਣੇਪਣ ਨਾਲ ਭਰਪੂਰ ਯਾਦਗਾਰ ਅਨੁਭਵ ਬਣਿਆ।