- ਪਿੰਡ ਭੈਲ ਢਾਏ ਵਾਲਾ ’ਚ ਕੀਤੀ ਵਿਸ਼ਾਲ ਮੀਟਿੰਗ, ਵੱਡੀ ਗਿਣਤੀ ’ਚ ਵਰਕਰ ਜੁੜੇ ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਭੈਲ ਢਾਏ ਵਾਲਾ ਵਿਖੇ ਸਮੂਹ ਨਗਰ ਵਾਸੀਆਂ ਅਤੇ ਅਕਾਲੀ ਵਰਕਰਾਂ ਦਾ ਵੱਡਾ ਇਕੱਠ ਹੋਇਆ। ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬੀ ਰਮਨਦੀਪ ਕੌਰ. ਅਵਤਾਰ ਸਿੰਘ ਬਿੱਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਪਿੰਡ ਭੈਲ ਢਾਏ ਵਾਲਾ ਅਵਤਾਰ ਸਿੰਘ ਬਿੱਲਾ ਦਾ ਜੱਦੀ ਪਿੰਡ ਹੋਣ ਕਾਰਨ ਨਗਰ ਵਾਸੀਆਂ ਵੱਲੋਂ ਵੱਡਾ ਇਕੱਠ ਕੀਤਾ ਗਿਆ। ਜਿਸ ਵਿਚ ਸਾਰੇ ਪਿੰਡ ਵਾਸੀਆਂ ਵੱਲੋਂ ਪਿੰਡ ਦਾ ਪੁੱਤਰ ਹੋਣ ’ਤੇ ਮਾਣ ਸਤਿਕਾਰ ਦਿੱਤਾ ਤੇ ਅਥਾਹ ਪ੍ਰੇਮ ਪਿਆਰ ਦਿੱਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਕੁਲਦੀਪ ਸਿੰਘ ਔਲਖ, ਐੱਸਜੀਪੀਸੀ ਮੈਂਬਰ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ, ਸੁਖਰਾਜ ਸਿੰਘ ਰਾਜਾ ਸਰਪੰਚ ਭੈਲ, ਸਿਕੰਦਰ ਸਿੰਘ ਵਰਾਣਾ, ਤਜਿੰਦਰ ਸਿੰਘ ਪ੍ਰਿੰਸ ਆਦਿ ਨੇ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਇਕ ਮੁੱਠ ਹੋ ਕੇ ਬੀਬੀ ਰਮਨਦੀਪ ਕੌਰ ਨੂੰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਭੇਜਣ ਦੀ ਅਪੀਲ ਕੀਤੀ ਤਾਂ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾ ਕੇ ਪੰਜਾਬ ਨੂੰ ਮੁੜ ਤਰੱਕੀ ਦੇ ਰਾਹ ਪਾਈਏ ਅਤੇ ਰਹਿੰਦੇ ਵਿਕਾਸ ਕਾਰਜ ਪੂਰੇ ਕਰਾਏ ਜਾਣ। ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਔਲਖ, ਐੱਸਜੀਪੀਸੀ ਮੈਂਬਰ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ, ਸੁਖਰਾਜ ਸਿੰਘ ਰਾਜਾ ਸਰਪੰਚ ਭੈਲ, ਸਿਕੰਦਰ ਸਿੰਘ ਵਰਾਣਾ, ਤਜਿੰਦਰ ਸਿੰਘ ਪ੍ਰਿੰਸ ਤੋਂ ਇਲਾਵਾ ਸਕੱਤਰ ਸਿੰਘ ਸੇਰੋਂ ਵਾਲ਼ੇ, ਖੜਕ ਸਿੰਘ ਦੁਬਈ, ਮੋਹਣ ਸਿੰਘ ਭੈਲ, ਗੁਰਦੇਵ ਸਿੰਘ ਬਾਠ, ਗੁਰਦੇਵ ਸਿੰਘ ਅੰਮ੍ਰਿਤਸਰ, ਚਰਨਜੀਤ ਸਿੰਘ, ਸੁੱਖਾ ਬਾਠ, ਲੱਖਾ ਸਿੰਘ ਚੌਧਰੀ, ਗੁਰਦੇਵ ਸਿੰਘ, ਲਖਵਿੰਦਰ ਸਿੰਘ ਲੱਖੀ, ਕੁਲਵਿੰਦਰ ਸਿੰਘ ਮਮੂ, ਹੀਰਾ ਸਿੰਘ ਬਾਠ, ਮਨਬੀਰ ਸਿੰਘ ਸੋਨਾ, ਬਿੰਦਾ ਬਾਠ, ਮੁਖਤਾਰ ਸਿੰਘ ਬਾਠ, ਬੂਟਾ ਸਿੰਘ, ਧੀਰਾ ਸਿੰਘ, ਗੁਲਜ਼ਾਰ ਸਿੰਘ ਪੱਪੂ, ਦਇਆ ਸਿੰਘ, ਮਨਜੀਤ ਸਿੰਘ ਪੱਖੋਪੁਰ, ਜਗਦੀਪ ਸਿੰਘ ਮਿੰਟੂ, ਜੰਗਸ਼ੇਰ ਸਿੰਘ ਟੋਨੀ, ਗੁਰਪ੍ਰੀਤ ਗੋਪੀ, ਅੰਮ੍ਰਿਤਪਾਲ ਸੋਨਾ, ਦੀਪਾ ਭੰਗੀ, ਨਿੰਦਰ ਸਿੰਘ ਆੜਤੀਆ, ਗੱਜਣ ਸਿੰਘ ਬਾਠ, ਪਿੰਦਰਪਲ ਬਾਠ, ਰੇਸ਼ਮ ਸ਼ੇਰੋਂ, ਸਕੱਤਰ ਸਿੰਘ ਭੱਲਾ, ਹਰਵਿੰਦਰ ਸਿੰਘ ਸਾਬਕਾ ਸਰਪੰਚ, ਸਲਵਿੰਦਰ ਸਿੰਘ ਭੱਟੀ, ਅਮਰਜੀਤ ਸਿੰਘ ਸਰਪੰਚ, ਧਰਮਜੀਤ ਸਿੰਘ, ਗੁਰਮੀਤ ਖੇਲਾ, ਅਜਮੇਰ ਖੇਲਾ, ਜੋਬਨਜੀਤ ਸਿੰਘ, ਜਸਪਾਲ ਸਿੰਘ, ਹਰਪ੍ਰੀਤ ਸਿੰਘ ਬਾਠ, ਹੁਸਨ ਬਾਠ, ਚੰਦ ਸਿੰਘ ਸਰਪੰਚ, ਕੁਲਦੀਪ ਸਿੰਘ ਕੀਪੂ, ਮੀਤਾ ਚੌਧਰੀ, ਕੁਲਦੀਪ ਚੌਧਰੀ, ਗੁਰਬਖਸ਼ ਖੂਹ ਵਾਲਾ, ਕਾਲਾ ਖੂਹ ਵਾਲਾ, ਜਗੀਰ ਸਿੰਘ ਭੋਜੋਵਾਲੀ ਅਤੇ ਪੂਰੇ ਨਗਰ ਵਾਸੀਆਂ ਵੱਲੋਂ ਬੀਬੀ ਰਮਨਦੀਪ ਕੌਰ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਪਿੰਡ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਵੱਡੀ ਲੀਡ ਨਾਲ ਜਤਾਇਆ ਜਾਵੇਗਾ।