ਕਿਸਾਨ, ਮਜ਼ਦੂਰ ਜਥੇਬੰਦੀ ਦੇ ਜ਼ੋਨ ਬਾਬਾ ਦੀਪ ਸਿੰਘ ਦੀ ਹੋਈ ਇਕੱਤਰਤਾ
ਕਿਸਾਨ, ਮਜ਼ਦੂਰ ਜਥੇਬੰਦੀ ਦੇ ਜੋਨ ਬਾਬਾ ਦੀਪ ਸਿੰਘ ਜੀ ਦੀ ਹੰਗਾਮੀ ਮੀਟਿੰਗ ਆਯੋਜਿਤ
Publish Date: Fri, 29 May 2026 06:02 PM (IST)
Updated Date: Fri, 29 May 2026 06:05 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਜੋਨ ਬਾਬਾ ਦੀਪ ਸਿੰਘ ਜੀ ਵੱਲੋਂ ਅੱਜ ਪਿੰਡ ਜੌਹਲ ਰਾਜੂ ਸਿੰਘ ਵਿਖੇ ਗੁਰਦੁਆਰਾ ਬਾਬਾ ਦਰਵੇਸ਼ ਜੀ ਦੇ ਅਸਥਾਨ ’ਤੇ ਹੰਗਾਮੀ ਅਤੇ ਜ਼ੋਰਦਾਰ ਮੀਟਿੰਗ ਕੀਤੀ ਗਈ। ਇਹ ਮੀਟਿੰਗ ਜੋਨ ਪ੍ਰਧਾਨ ਮਨਜਿੰਦਰ ਸਿੰਘ ਗੋਹਲਵੜ੍ਹ ਅਤੇ ਜੋਨ ਸਕੱਤਰ ਹਰਦੀਪ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਮੁੱਖ ਏਜੰਡਿਆਂ ’ਤੇ ਵਿਚਾਰ-ਵਟਾਂਦਰਾ ਕਰਦੇ ਹੋਏ ਕਿਸਾਨ ਆਗੂ ਹਰਪ੍ਰੀਤ ਸਿੰਘ ਪੰਡੋਰੀ ਸਿੱਧਵਾਂ ਨੇ ਕਿਹਾ ਕਿ ਛਮਾਹੀ ਫੰਡ ਜਮ੍ਹਾਂ ਕਰਵਾਉਣ ਅਤੇ ਪਿੰਡਾਂ ਵਿਚ ਇਕੱਠੇ ਕੀਤੇ ਗਏ ਫੰਡਾਂ ਦਾ ਪੂਰਾ ਵੇਰਵਾ ਪੇਸ਼ ਕਰਨਾ ਲਾਜ਼ਮੀ ਹੈ। ਇਸ ਮੌਕੇ ਸਮੂਹ ਇਕਾਈਆਂ ਦੇ ਖਜ਼ਾਨਚੀ ਹਾਜਰ ਹੋਏ ਅਤੇ ਜੋਨ ਦੇ ਖਜ਼ਾਨਚੀ ਕੋਲ ਆਪਣਾ ਫੰਡ ਜਮ੍ਹਾਂ ਕਰਵਾਇਆ ਗਿਆ। ਕੁਲ 18 ਇਕਾਈਆਂ ਵੱਲੋਂ ਫੰਡ ਜਮ੍ਹਾਂ ਕਰਵਾਇਆ ਗਿਆ। ਮੀਟਿੰਗ ਵਿਚ ਆਉਣ ਵਾਲੇ ਸਮੇਂ ਲਈ ਪਿੰਡਾਂ ਵਿਚ ਵੱਡੇ ਪੱਧਰ ’ਤੇ ਫੰਡ ਇਕੱਠਾ ਕਰਨ ਅਤੇ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਅਤੇ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਹਰ 15 ਦਿਨ ਬਾਅਦ ਮੀਟਿੰਗ ਕਰਨਾ ਲਾਜ਼ਮੀ ਕਰਨ ’ਤੇ ਜ਼ੋਰ ਦਿੱਤਾ ਗਿਆ। ਜੋਨ ਪ੍ਰਧਾਨ ਮਨਜਿੰਦਰ ਸਿੰਘ ਗੋਹਲਵੜ੍ਹ ਵੱਲੋਂ ਜੋਨ ਅਧੀਨ ਆਉਂਦੇ 18 ਪਿੰਡਾਂ ਦੀਆਂ ਇਕਾਈਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀਆਂ ਰਿਪੋਰਟਾਂ ਵੀ ਲਈਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਰਹਿ ਗਈਆਂ ਕਮੀਆਂ ਅਤੇ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇਗਾ। ਇਸ ਮੌਕੇ ਜੋਨ ਕੋਰ ਕਮੇਟੀ ਵੱਲੋਂ ਜ਼ਿੰਮੇਵਾਰੀਆਂ ਦਾ ਵਾਧਾ ਕਰਦਿਆਂ 18 ਪਿੰਡਾਂ ਨੂੰ ਵੱਖ-ਵੱਖ ਆਗੂਆਂ ਵਿਚ ਵੰਡਿਆ ਗਿਆ, ਜਿਸ ਤਹਿਤ ਹਰ ਜੋਨ ਆਗੂ ਨੂੰ ਤਿੰਨ ਪਿੰਡਾਂ ਦੀ ਜ਼ਿੰਮੇਵਾਰੀ ਸੌਂਪੀ ਗਈ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਕੋਈ ਵੀ ਆਗੂ ਦੂਜੇ ਦੇ ਪਿੰਡ ਵਿਚ ਦਖ਼ਲਅੰਦਾਜ਼ੀ ਨਹੀਂ ਕਰੇਗਾ। ਮੀਟਿੰਗ ਦੌਰਾਨ ਜਸਮੇਰ ਸਿੰਘ ਜੌਹਲ ਨੂੰ ਸਹਾਇਕ ਜੋਨ ਖਜ਼ਾਨਚੀ ਅਤੇ ਭੁਪਿੰਦਰ ਸਿੰਘ ਭਿੰਦਾ ਪੰਡੋਰੀ ਸਿੱਧਵਾਂ ਨੂੰ ਸਹਾਇਕ ਜੋਨ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਬਲਜੀਤ ਸਿੰਘ ਰਟੌਲ, ਬਾਬਾ ਨਿਰਮਲ ਸਿੰਘ ਪੰਡੋਰੀ ਸਿੱਧਵਾਂ, ਨਵਜੀਤ ਸਿੰਘ ਗੋਹਲਵੜ੍ਹ, ਦਰਬਾਰਾ ਸਿੰਘ ਗੋਹਲਵੜ੍ਹ, ਪ੍ਰਧਾਨ ਗੁਰਪਾਲ ਸਿੰਘ ਠੱਠੀ, ਪ੍ਰਧਾਨ ਅਮਰੀਕ ਸਿੰਘ ਬਾਲਾਚੱਕ, ਗੱਜਣ ਸਿੰਘ ਪੰਡੋਰੀ ਸਿੱਧਵਾਂ, ਗੁਰਮੀਤ ਸਿੰਘ ਜੌਹਲ, ਰਣਜੀਤ ਸਿੰਘ ਐਮਾਂ ਕਲਾਂ, ਪ੍ਰਧਾਨ ਸੁੱਚਾ ਸਿੰਘ ਖੈਰਦੀਨ ਕੇ, ਕੁਲਬੀਰ ਸਿੰਘ ਐਮਾਂ ਕਲਾਂ ਅਤੇ ਅੰਗਰੇਜ਼ ਸਿੰਘ ਗੇਜਾ ਦਬੁਰਜ਼ੀ ਸਮੇਤ ਹੋਰ ਆਗੂ ਹਾਜ਼ਰ ਸਨ।