ਸਵ: ਪ੍ਰਧਾਨ ਵਿਨੋਦ ਸ਼ਰਮਾ ਦੀ ਪੰਜਵੀਂ ਬਰਸੀ ਮੌਕੇ ਲਗਾਇਆ ਖੂਨਦਾਨ ਕੈਂਪ

ਸਵ: ਪ੍ਰਧਾਨ ਵਿਨੋਦ ਸ਼ਰਮਾ ਦੀ ਪੰਜਵੀਂ ਬਰਸੀ ਮੌਕੇ ਲਗਾਇਆ ਖੂਨਦਾਨ ਕੈਂਪ
ਸਵ: ਵਿਨੋਦ ਸ਼ਰਮਾ ਨੇ ਆਪਣੀਆਂ ਸੇਵਾਵਾਂ ਇਮਾਨਦਾਰੀ ਨਾਲ ਨਿਭਾਈਆਂ : ਬਾਬਾ ਅਨੰਦ ਗਿਰੀ ਮਹਾਰਾਜ
ਬੱਲੂ ਮਹਿਤਾ•, ਪੰਜਾਬੀ ਜਾਗਰਣ,
ਪੱਟੀ : ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਦੇ ਬਾਨੀ ਸਵ. ਪ੍ਰਧਾਨ ਵਿਨੋਦ ਕੁਮਾਰ ਸ਼ਰਮਾ ਦੀ ਪੰਜਵੀਂ ਬਰਸੀ ਮੌਕੇ ਬਾਬਾ ਆਨੰਦ ਗਿਰੀ ਮਹਾਰਾਜ ਦੀ ਅਗਵਾਈ ਹੇਠ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਅਤੇ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਵੱਲੋਂ ਡਾ. ਸੁਦਰਸ਼ਨ ਤ੍ਰੇਹਨ ਪਾਰਕ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ਵਿਚ ਵੱਡੀ ਗਿਣਤੀ ’ਚ ਨੌਜਵਾਨਾਂ, ਸਮਾਜ ਸੇਵੀ ਜਥੇਬੰਦੀਆਂ ਅਤੇ ਰਾਜਨੀਤਿਕ ਆਗੂਆਂ ਨੇ ਭਾਗ ਲਿਆ ਅਤੇ ਮਨੁੱਖਤਾ ਦੀ ਸੇਵਾ ਲਈ ਖੂਨਦਾਨ ਕੀਤਾ।
ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਸਵ: ਵਿਨੋਦ ਕੁਮਾਰ ਸ਼ਰਮਾ ਦੀ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਗਿਆ। ਸਮਾਗਮ ਦੌਰਾਨ ਬਾਬਾ ਆਨੰਦ ਗਿਰੀ ਮਹਾਰਾਜ ਨੇ ਕਿਹਾ ਕਿ ਜੋ ਲੋਕ ਆਪਣਾ ਜੀਵਨ ਸਮਾਜ ਸੇਵਾ ਲਈ ਸਮਰਪਿਤ ਕਰਦੇ ਹਨ, ਉਹ ਸਦਾ ਲੋਕਾਂ ਦੇ ਦਿਲਾਂ ਵਿਚ ਜਿਉਂਦੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਵ: ਵਿਨੋਦ ਕੁਮਾਰ ਸ਼ਰਮਾ ਨੇ ਆਪਣੀਆਂ ਸੇਵਾਵਾਂ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਈਆਂ ਅਤੇ ਮਨੁੱਖਤਾ ਦੀ ਭਲਾਈ ਲਈ ਹਮੇਸ਼ਾ ਅੱਗੇ ਰਹੇ।
ਉਨ੍ਹਾਂ ਨੇ ਕਿਹਾ ਕਿ ਭਾਵੇਂ ਅੱਜ ਉਹ ਸਾਡੇ ਵਿਚਕਾਰ ਨਹੀਂ ਹਨ, ਪਰ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਸਮਾਜ ਭਲਾਈ ਦੇ ਕਾਰਜ ਅੱਜ ਵੀ ਲਗਾਤਾਰ ਚੱਲ ਰਹੇ ਹਨ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਬਣੇ ਹੋਏ ਹਨ। ਇਸ ਮੌਕੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਰਾਜੇਸ਼ ਭਾਰਦਵਾਜ ਐੱਮਡੀ ਸ਼ਹੀਦ ਭਗਤ ਸਿੰਘ ਵਿੱਦਿਅਕ ਸੰਸਥਾਵਾਂ ਪੱਟੀ, ਮਰਿਦੁਲਾ ਭਾਰਦਵਾਜ, ਕਮਲਾ ਦੇਵੀ, ਸੁਮਨ ਬਿੱਟੂ ਭੱਲਾ, ਭਵਨ ਕੁਮਾਰ ਟਾਹ, ਚਮਨ ਲਾਲ ਅਰੋੜਾ, ਵਿਨੋਦ ਖੰਨਾ ਪ੍ਰਚਾਰ, ਕੁਲਦੀਪ ਰਾਏ ਸ਼ਰਮਾ, ਰਮਨ ਸੂਦ, ਪਵਨ ਗਨਪਤੀ, ਰੋਹਿਤ ਸ਼ਰਮਾ, ਕੇਸ਼ਵ ਦੇਵਗਨ, ਅਨਿਲ ਅਰੋੜਾ, ਕਮਲਦੀਪ ਸਿੰਘ ਕਾਛਾ, ਲਿਪਟ ਘਰਿਆਲਾ, ਵਿਨੋਦ ਕੁਮਾਰ ਗੱਪਾ, ਵਿਕਰਮਜੀਤ ਸਿੰਘ ਜੱਸਾ, ਕਾਮਰੇਡ ਅਜੇ ਸ਼ਰਮਾ, ਨੀਤਿਨ ਜੈਨ, ਪ੍ਰਮਿੰਦਰ ਸਿੰਘ ਸੀਟਾਂ, ਪ੍ਰਿੰਸੀਪਲ ਜਸਬੀਰ ਕੌਰ, ਸੁਰਿੰਦਰ ਕੁਮਾਰ ਸ਼ਰਮਾ, ਪੁਜਾਰੀ ਪ੍ਰਭਾਕਰ ਗਿਰੀ, ਰਾਜਵਿੰਦਰ ਸਿੰਘ ਪੈਰੀ, ਮਾਸਟਰ ਸੁਖਦੇਵ ਰਾਜ ਸ਼ਰਮਾ, ਪੁਖਰਾਜ ਸ਼ਰਮਾ, ਅਮਨ ਬੇਦੀ, ਮਨਦੀਪ ਸਿੰਘ, ਹਰਜਿੰਦਰ ਸਿੰਘ ਪੱਪੂ ਸਰਾਫ਼, ਰਣਬੀਰ ਸੂਦ, ਸੁਭਾਸ਼ ਸ਼ਰਮਾ, ਐਡਵੋਕੇਟ ਰਵਿੰਦਰ ਬਿੰਦੂ, ਜਸਬੀਰ ਸਿੰਘ ਸੰਧੂ, ਮਨੁੱਖਤਾ ਦੀ ਸੇਵਾ ਸੁਸਾਇਟੀ ਪੱਟੀ, ਸੋਨੂੰ ਬੇਦੀ, ਰਾਜੇਸ਼ ਕੁਮਾਰ ਮਿੰਟਾ, ਮੋਨੂੰ ਸ਼ਰਮਾ, ਮਨੀ ਟੈਲੀਕਮ, ਪਰਵਿੰਦਰ ਸਿੰਘ ਸੀਟਾ ਅਤੇ ਸਚਿਨ ਸੂਦ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।