ਪੱਤਰਕਾਰ ਐੱਸਐੱਸ ਮਾਨ ਦੀ ਪਤਨੀ ਰੁਪਿੰਦਰ ਕੌਰ ਮਾਨ ਨੂੰ ਨਮ ਅੱਖਾਂ ਨਾਲ ਦਿੱਤੀਆਂ ਸ਼ਰਧਾਂਜਲੀਆਂ

ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਪੱਤਰਕਾਰ ਐੱਸਐੱਸ ਮਾਨ ਦੀ ਧਰਮ ਪਤਨੀ ਰੁਪਿੰਦਰ ਕੌਰ ਮਾਨ, ਜਿਨ੍ਹਾਂ ਦਾ ਬੀਤੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ, ਦੀ ਆਤਮਿਕ ਸ਼ਾਂਤੀ ਲਈ ਉਨ੍ਹਾਂ ਦੇ ਜੱਦੀ ਪਿੰਡ ਠੱਠਾ ਵਿਖੇ ਸਥਿਤ ਗੁਰਦੁਆਰਾ ਬੇਗਮਪੁਰਾ ਸਾਹਿਬ ਵਿਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਜਿਸ ਉਪਰੰਤ ਕੀਰਤਨੀ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਦੌਰਾਨ ਹਾਜ਼ਰ ਸੰਗਤ ਨੇ ਰੁਪਿੰਦਰ ਕੌਰ ਮਾਨ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪਰਿਵਾਰ ਨੂੰ ਇਹ ਅਸਹਿਣਯੋਗ ਦੁੱਖ ਸਹਿਣ ਲਈ ਹੌਸਲਾ ਬਖਸ਼ਣ ਦੀ ਅਰਦਾਸ ਕੀਤੀ।
ਸ਼ਰਧਾਂਜਲੀ ਸਮਾਗਮ ਵਿਚ ਸਰਵਨ ਸਿੰਘ ਧੁੰਨ ਵਿਧਾਇਕ ਖੇਮਕਰਨ, ਰਣਜੀਤ ਸਿੰਘ ਚੀਮਾ ਚੇਅਰਮੈਨ, ਬੇਅੰਤ ਸਿੰਘ ਸਾਬਕਾ ਸਰਪੰਚ ਮਸਤਗੜ੍ਹ, ਰਾਜਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਕਾਂਗਰਸ, ਹਰਮਿੰਦਰ ਸਿੰਘ ਗਿੱਲ ਸਾਬਕਾ ਵਿਧਾਇਕ ਪੱਟੀ, ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐੱਸਜੀਪੀਸੀ, ਹਰਪ੍ਰੀਤ ਸਿੰਘ ਸੰਧੂ ਮੈਂਬਰ ਪੀਪੀਸੀਸੀ, ਡਾ. ਗੁਰਪ੍ਰੀਤ ਸਿੰਘ ਰਾਏ ਸਿਵਲ ਸਰਜਨ ਤਰਨਤਾਰਨ, ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ, ਹਰਮਨ ਸੇਖੋਂ, ਗੁਰਮਹਾਂਵੀਰ ਸਿੰਘ ਸੰਧੂ ਸਰਹਾਲੀ, ਜਗਤਾਰ ਸਿੰਘ ਬੁਰਜ਼, ਸਤਨਾਮ ਸਿੰਘ ਮਨਾਵਾਂ, ਜਥੇਦਾਰ ਪ੍ਰਤਾਪ ਸਿੰਘ, ਵਜੀਰ ਸਿੰਘ ਪਾਰਸ ਅਤੇ ਸੁਰਿੰਦਰ ਸਿੰਘ ਸ਼ਿੰਦਾ ਸਾਬਕਾ ਪ੍ਰਧਾਨ, ਭਾਜਪਾ ਆਗੂ ਦਲਬੀਰ ਸਿੰਘ ਅਲਗੋਂ, ਭੁਪਿੰਦਰ ਸਿੰਘ ਬਿੱਟੂ ਖਵਾਸਪੁਰ, ਵਿਕਾਸ ਕੁਮਾਰ ਮਿੰਟਾ, ਬਲਬੀਰ ਸਿੰਘ ਸਰਪੰਚ ਠੱਠਾ, ਟੀਆਰ ਸਕੱਤਰ ਸਿੰਘ ਐੱਸਡੀਓ, ਕਾਮਰੇਡ ਬਲਦੇਵ ਸਿੰਘ ਮਸਤਾਨਾ, ਡਾ. ਰਾਜੇਸ਼ ਭਾਰਦਵਾਜ, ਜਸਪ੍ਰੀਤ ਸਿੰਘ ਐੱਸਡੀਓ, ਜਸਬੀਰ ਸੋਢੀ ਸਾਬਕਾ ਐਕਸੀਅਨ, ਰੋਕੀ ਬੁਰਜ਼, ਡਾ. ਵਿਜੇ ਵਿਨਾਇਕ, ਅਤੁਲ ਜੈਨ, ਪ੍ਰਦੀਪ ਸੰਧੂ, ਸਕੱਤਰ ਸਿੰਘ, ਗੁਰਜੀਤ ਸਿੰਘ ਸੈਕਟਰੀ, ਜਸਦੀਪ ਸਿੰਘ ਬੋਪਾਰਾਏ, ਜਗਦੀਸ਼ ਸਿੰਘ ਬਰਾੜ ਮੁਕਤਸਰ, ਲਵਲੀ ਚੰਡੀਗੜ੍ਹ, ਜੁਗਿੰਦਰ ਸਿੰਘ ਚੰਡੀਗੜ੍ਹ, ਕੁਲਵਿੰਦਰ ਸਿੰਘ ਠੇਕੇਦਾਰ, ਮਨਜੀਤ ਸਿੰਘ ਲੁਧਿਆਣਾ, ਹਰਬੀਰ ਸਿੰਘ ਧਾਰੀਵਾਲ, ਸਤਨਾਮ ਸਿੰਘ ਭਿੰਖੀਵਿੰਡ, ਸੁਖਚੈਨ ਸਿੰਘ, ਅਮਨ ਸੰਧੂ, ਰਾਸਾ ਸਕੂਲ ਜਥੇਬੰਦੀ, ਡਾ. ਐੱਚਐੱਸ ਬਰਾੜ ਮੁਕਤਸਰ, ਪ੍ਰਿੰਸੀਪਲ ਦਰਬਾਰਾ ਸਿੰਘ ਪਟਿਆਲਾ, ਮਹਿੰਦਰ ਸਿੰਘ ਚੀਫ਼ ਸੈਕਟਰੀ ਐੱਸਜੀਪੀਸੀ, ਕਾਰਜ ਸਿੰਘ ਮੁਲਾਜ਼ਮ ਆਗੂ, ਇਚਰਨਜੀਤ ਸਿੰਘ ਭੁੱਲਰ ਪਟਿਆਲਾ, ਗੁਰਨਾਮ ਸਿੰਘ ਪਟਿਆਲਾ, ਇੰਦਰਜੀਤ ਸਿੰਘ, ਪ੍ਰਿੰਸ ਪਟਿਆਲਾ, ਪ੍ਰਿੰਸ ਧੁੰਨਾ, ਕੁਲਵਿੰਦਰਪਾਲ ਕਾਲੇਕੇ, ਕੰਵਲਪ੍ਰੀਤ ਸਿੰਘ ਗਿੱਲ ਅਤੇ ਵਿਜੇ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਪੱਤਰਕਾਰ ਭਾਈਚਾਰੇ ਨਾਲ ਸਬੰਧਤ ਪ੍ਰਮੁੱਖ ਸ਼ਖਸੀਅਤਾਂ ਨੇ ਹਾਜਰੀ ਭਰਦਿਆਂ ਪੱਤਰਕਾਰ ਐੱਸਐੱਸਮਾਨ ਅਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।