ਫੇਸ ਬੁੱਕ ’ਤੇ ਆਏ ਟ੍ਰੇਡਿੰਗ ਲਿੰਕ ਨੇ ਖਾਤੇ ’ਚੋਂ ਉਡਾਏ 59 ਲੱਖ ਰੁਪਏ
ਫੇਸ ਬੁੱਕ ’ਤੇ ਆਏ ਟਰੇਡਿੰਗ ਲਿੰਕ ਨੇ ਖਾਤੇ ’ਚੋਂ ਉਡਾ ਦਿੱਤੇ 59 ਲੱਖ ਰੁਪਏ
Publish Date: Sat, 16 May 2026 08:05 PM (IST)
Updated Date: Sat, 16 May 2026 08:06 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਫੇਸਬੁੱਕ ਖਾਤੇ ’ਤੇ ਆਏ ਟ੍ਰੇਡਿੰਗ ਲਿੰਕ ਨੇ ਤਰਨਤਾਰਨ ਵਾਸੀ ਇਕ ਵਿਅਕਤੀ ਦੇ 59 ਲੱਖ ਰੁਪਏ ਖਾਤੇ ਵਿੱਚੋਂ ਉਡਾ ਦਿੱਤੇ। ਜਿਸ ਸਬੰਧੀ ਜਾਂਚ ਕਰਦਿਆਂ ਥਾਣਾ ਸਾਈਬਰ ਕ੍ਰਾਈਮ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕਾਜੀਕੋਟ ਰੋਡ ਤਰਨਤਾਰਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ 20 ਫਰਵਰੀ ਨੂੰ ਉਹ ਬੇਸਬੁੱਕ ਚਲਾ ਰਿਹਾ ਸੀ ਤਾਂ ਉੱਥੇ ਇਕ ਟ੍ਰੇਡਿੰਗ ਲਿੰਕ ਪੈਸਿਆਂ ਦੇ ਨਿਵੇਸ਼ ਸਬੰਧੀ ਦਿਖਾਈ ਦਿੱਤਾ, ਜਿਸ ਨੂੰ ਉਸਨੇ ਖੋਲ ਲਿਆ। ਫਿਰ ਉਸ ਉੱਪਰ ਜਾਣਕਾਰੀ ਭਰ ਕੇ ਲਿੰਕ ਰਾਹੀਂ ਰਜਿਸਟਰਡ ਵੀ ਹੋ ਗਿਆ। ਜਿਸ ਤੋਂ ਬਾਅਦ ਉਸ ਦੇ ਬੈਂਕ ਖਾਤੇ ਵਿੱਚੋਂ 9 ਮਾਰਚ ਤੋਂ 30 ਅਪ੍ਰੈਲ ਤਕ ਟ੍ਰੇਡਿੰਗ ਦੇ ਨਾਂ ’ਤੇ ਅਣਪਛਾਤੇ ਵਿਅਕਤੀ ਨੇ ਆਨਲਾਈਨ 59 ਲੱਖ 10 ਹਜਾਰ 369 ਰੁਪਏ ਦੀ ਧੋਖਾਧੜੀ ਕਰ ਲਈ। ਸਾਈਬਰ ਕ੍ਰਾਈਮ ਥਾਣੇ ਦੇ ਮੁਖੀ ਇੰਸਪੈਕਟਰ ਹਰਵਿੰਦਰ ਕੌਰ ਨੇ ਦੱਸਿਆ ਕਿ ਗੁਰਿੰਦਰ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਜਾਰੀ ਹੈ।