ਕਿਸਾਨ ਜਥੇਬੰਦੀਆਂ ਨੇ ਭਿੱਖੀਵਿੰਡ ਚੌਕ ’ਚ ਭਾਜਪਾ ਸਰਕਾਰ ਤੇ ਗਵਰਨਰ ਦੇ ਪੁਤਲੇ ਫੂਕੇ
ਕਿਸਾਨ ਜਥੇਬੰਦੀਆਂ ਨੇ ਭਿੱਖੀਵਿੰਡ ਚੌਂਕ ’ਚ ਭਾਜਪਾ ਸਰਕਾਰ ਤੇ ਗਵਰਨਰ ਦੇ ਪੁਤਲੇ ਫੂਕੇ
Publish Date: Sat, 16 May 2026 07:56 PM (IST)
Updated Date: Sat, 16 May 2026 07:57 PM (IST)

ਰਾਜਨ ਚੋਪੜਾ, •ਪੰਜਾਬੀ ਜਾਗਰਣ ਭਿੱਖੀਵਿੰਡ : ਸੰਯੁਕਤ ਮੋਰਚੇ ਦੇ ਫੈਸਲੇ ਅਨੁਸਾਰ ਬਲਦੇਵ ਸਿੰਘ ਕੁੱਲ ਹਿੰਦ ਕਿਸਾਨ ਸਭਾ, ਕੇਵਲ ਸਿੰਘ ਕੰਬੋਕੇ ਜ਼ਮਹੂਰੀ ਕਿਸਾਨ ਸਭਾ ਅਤੇ ਪ੍ਰਤਾਪ ਸਿੰਘ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਸਾਂਝੀ ਅਗਵਾਈ ਹੇਠ ਭਿੱਖੀਵਿੰਡ ਦੇ ਚੌਂਕ ’ਚ ਭਾਜਪਾ ਸਰਕਾਰ ਅਤੇ ਗਵਰਨਰ ਪੰਜਾਬ ਦਾ ਪੁਤਲਾ ਫੂਕਿਆ ਗਿਆ। ਇਹ ਪੁਤਲਾ ਕੇਂਦਰੀ ਸਰਕਾਰ ਵਲੋਂ ਬੀਬੀਐੱਮ ਵਿੱਚੋਂ ਪੰਜਾਬ ਦੀ ਸਥਾਈ ਮੈਬਰੀਂ ਖ਼ਤਮ ਕਰਨ, ਪੰਜਾਬ ਨੂੰ ਰੈਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਦਰਿਆਵਾਂ ਦਾ ਪਾਣੀ ਨਾ ਦੇਣ ਅਤੇ ਪੰਜਾਬ ਯੂਨੀਵਰਸਿਟੀ ਪੰਜਾਬ ਨੂੰ ਨਾ ਦੇਣ ਦੇ ਵਿਰੋਧ ਵਿਚ ਅਤੇ ਹੋਰ ਕਿਸਾਨ ਮੰਗਾਂ ਦੀ ਪ੍ਰਾਪਤੀ ਲਈ ਸੰਯੁਕਤ ਮੋਰਚੇ ਦੇ ਸੱਦੇ ’ਤੇ ਗਵਰਨਰ ਪੰਜਾਬ ਨੂੰ ਮਾਰਚ ਕਰਕੇ ਮੰਗ ਪੱਤਰ ਦੇਣ ਗਏ ਕਿਸਾਨਾਂ ’ਤੇ ਢਾਏ ਗਏ ਤਸ਼ੱਦਦ ਦੇ ਵਿਰੋਧ ਵਿਚ ਗਵਰਨਰ ਪੰਜਾਬ ਅਤੇ ਬੀਜੇਪੀ ਦਾ ਪੁਤਲਾ ਫੂਕਿਆ। ਇਸ ਮੌਕੇ ਇਕੱਠੇ ਹੋਏ ਕਿਸਾਨਾਂ ਨੂੰ ਸੂਬਾਈ ਕਿਸਾਨ ਆਗੂਆਂ ਮੇਜਰ ਸਿੰਘ ਭਿੱਖੀਵਿੰਡ, ਦਲਜੀਤ ਸਿੰਘ ਦਿਆਲਪੁਰਾ ਅਤੇ ਦਿਲਬਾਗ ਸਿੰਘ ਮਾੜੀ ਗੌੌੜ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਭਾਜਪਾ ਵਲੋਂ ਤਾਨਾਸ਼ਾਹੀ ਢੰਗ ਤਰੀਕੇ ਵਰਤਦਿਆਂ ਅਥਰੂ ਗੈਸ ਦੇ ਗੋਲੇ, ਲਾਠੀ ਚਾਰਜ, ਗੰਦੇ ਪਾਣੀ ਦੀਆਂ ਬੋਛਾੜਾਂ ਮਾਰ ਕੇ ਕਿਸਾਨ ਵਿਰੋਧੀ ਅਤੇ ਲੋਕ ਵਿਰੋਧੀ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਚਿੱਤਰ ਸਿੰਘ ਜੌਣੇਕੇ, ਕੁਲਵੰਤ ਸਿੰਘ ਜੇਈ, ਕੁਲਦੀਪ ਸਿੰਘ ਚੂਸਲੇਵੜ, ਬਿਕਰ ਸਿੰਘ ਭਗਵਾਨਪੁਰਾ, ਨਿਸ਼ਾਨ ਸਿੰਘ ਕੰਬੋਕੇ, ਗੁਰਦਿਆਲ ਸਿੰਘ ਵਾਂ, ਮਿਲਖਾ ਸਿੰਘ ਵਾਂ ਅਤੇ ਹੀਰਾ ਸਿੰਘ ਵੀ ਮੌਜੂਦ ਸਨ। ਇਸ ਐਕਸ਼ਨ ਦੀ ਦਿਹਾਤੀ ਮਜਦੂਰ ਸਭਾ ਦੇ ਆਗੂਆਂ ਜਸਵੰਤ ਸਿੰਘ ਕਲੌਨੀ ਭਿੱਖੀਵਿੰਡ ਅਤੇ ਸ਼ਾਮ ਲਾਲ ਭਗਵਾਨਪੁਰਾ ਨੇ ਵੀ ਨਾਅਰੇ ਮਾਰ ਕੇ ਹਮਾਇਤ ਕੀਤੀ। ਇਸ ਮੌਕੇ ਮੇਜਰ ਸਿੰਘ ਭਿੱਖੀਵਿੰਡ ਨੇ ਐਕਸ਼ਨ ਵਿਚ ਸ਼ਾਮਲ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿਚ ਕਿਸਾਨ ਮੰਗਾਂ ਦੀ ਪ੍ਰਾਪਤੀ ਲਈ ਤਿੱਖੇ ਸ਼ੰਘਰਸ਼ ਲਈ ਤਿਆਰ ਰਹਿਣ ਲਈ ਸੱਦਾ ਦਿੱਤਾ।