ਪਿਸਤੌਲ ਦਿਖਾ ਕੇ ਔਰਤ ਕੋਲੋਂ ਪਰਸ ਖੋਹਣ ਦੀ ਕੋਸ਼ਿਸ਼, ਇਕ ਦੀ ਹੋਈ ਪਛਾਣ
ਪਿਸਤੌਲ ਦੀ ਨੋਕ ’ਤੇ ਔਰਤ ਕੋਲੋਂ ਪਰਸ ਖੋਹਣ ਦੀ ਕੋਸ਼ਿਸ਼, ਇਕ ਦੀ ਪਛਾਣ
Publish Date: Sat, 16 May 2026 07:53 PM (IST)
Updated Date: Sat, 16 May 2026 07:54 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੀ ਮੁੱਖ ਸੜਕ ਤੋਂ ਦਿਨ-ਦਿਹਾੜੇ ਔਰਤ ਕੋਲੋਂ ਪਿਸਤੌਲ ਦਿਖਾ ਕੇ ਪਰਸ ਖੋਹਣ ਦੀ ਬਾਈਕ ਸਵਾਰਾਂ ਨੇ ਕੋਸ਼ਿਸ਼ ਕੀਤੀ। ਹਾਲਾਂਕਿ ਔਰਤ ਆਪਣਾ ਪਰਸ ਬਚਾਉਣ ਵਿਚ ਕਾਮਯਾਬ ਹੋ ਗਈ ਅਤੇ ਆਮ ਰਸਤਾ ਹੋਣ ਕਰ ਕੇ ਖੋਹਬਾਜ ਫ਼ਰਾਰ ਹੋ ਗਏ। ਜਿਨ੍ਹਾਂ ਵਿੱਚੋਂ ਇਕ ਦੀ ਪਛਾਣ ਵੀ ਕਰ ਲਈ ਗਈ ਹੈ ਤੇ ਦੋਵਾਂ ਵਿਰੁੱਧ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਵਰਿੰਦਰ ਕੌਰ ਪੁੱਤਰੀ ਮੇਜਰ ਸਿੰਘ ਵਾਸੀ ਸਰਕਾਰੀ ਕੁਆਰਟਰ ਸਿਵਲ ਹਸਪਤਾਲ ਤਰਨਤਾਰਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੀ ਡਿਊਟੀ ਤੋਂ ਬਾਅਦ ਆਧਾਰ ਸਟੋਰ ਤੋਂ ਘਰੇਲੂ ਸਾਮਾਨ ਲੈ ਕੇ ਮੈਸਟਰੋ ਸਕੂਟਰੀ ਨੰਬਰ ਪੀਬੀ46ਟੀ 4851 ’ਤੇ ਸਵਾਰ ਹੋ ਚੱਲਣ ਹੀ ਲੱਗੀ ਸੀ ਕਿ ਦੋ ਨੌਜਵਾਨ ਅੰਮ੍ਰਿਤਸਰ ਬਾਈਪਾਸ ਵੱਲੋਂ ਆਏ ਤੇ ਮੋਟਰਸਾਈਕਲ ਉਸਦੀ ਸਕੂਟਰੀ ਅੱਗੇ ਖੜਾ ਕਰ ਦਿੱਤਾ। ਪਿੱਛੇ ਬੈਠੇ ਨੌਜਵਾਨ ਨੇ ਉਸ ਉੱਪਰ ਪਿਸਤੌਲ ਤਾਣ ਕੇ ਹੈਂਡ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣਾ ਬੈਗ ਬਚਾਉਣ ਵਿਚ ਕਾਮਯਾਬ ਰਹੀ। ਇੰਨੇ ਵਿਚ ਆਵਾਜਾਈ ਹੋਣ ਕਰਕੇ ਦੋਵੇਂ ਜਣੇ ਬਾਈਕ ਭਜਾ ਕੇ ਲੈ ਗਏ। ਜਾਂਚ ਅਧਿਕਾਰੀ ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਵਰਿੰਦਰ ਕੌਰ ਵੱਲੋਂ ਇਕ ਖੋਹਬਾਜ ਦੀ ਪਛਾਣ ਹਰਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮੁਗਲਚੱਕ ਵਜੋਂ ਕੀਤੀ ਗਈ ਹੈ। ਜਿਸ ਨੂੰ ਕੇਸ ਵਿਚ ਨਾਮਜ਼ਦ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।