ਮੁੱਖ ਮੰਤਰੀ ਭਗਵੰਤ ਮਾਨ ਦੀ ਮਾਝਾ ਫੇਰੀ ਨੇ ਕੀਤਾ ਪਾਰਟੀ ਦਾ ਗ੍ਰਾਫ ਉੱਚਾ
ਮੁੱਖ ਮੰਤਰੀ ਭਗਵੰਤ ਮਾਨ ਦੀ ਮਾਝਾ ਫੇਰੀ ਨੇ ਕੀਤਾ ਪਾਰਟੀ ਦਾ ਗ੍ਰਾਫ ਉੱਚਾ
Publish Date: Sat, 16 May 2026 06:44 PM (IST)
Updated Date: Sat, 16 May 2026 06:45 PM (IST)

- ਸੰਧੂ ਭਰਾਵਾਂ ਦਾ ਬੇਮਿਸਾਲ ਇਕੱਠ ਵੇਖ ਗਦਗਦ ਹੋਏ ਸੀਐੱਮ ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ ਹਰੀਕੇ ਪੱਤਣ : ਧਾਰਮਿਕ ਗ੍ਰੰਥਾਂ ਦੀ ਬੇਅਦਬੀ ਖ਼ਿਲਾਫ਼ ਸਖਤ ਕਾਨੂੰਨ ਬਣਾਉਣ ਮਗਰੋਂ ਮਾਝੇ ਦੇ ਇਤਿਹਾਸਕ ਅਸਥਾਨਾਂ ’ਤੇ ਨਤਮਸਤਕ ਹੋ ਕੇ ਸ਼ੁਕਰਾਨਾ ਕਰਨ ਆਏ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਫੇਰੀ ਨੇ ਆਮ ਆਦਮੀ ਪਾਰਟੀ ਦੇ ਗ੍ਰਾਫ ’ਚ ਅਥਾਹ ਵਾਧਾ ਕੀਤਾ। ਹਾਲਾਂਕਿ ਪਿਛਲੇ ਲਗਭਗ ਅੱਠ ਦਹਾਕਿਆਂ ਤੋਂ ਪੰਜਾਬ ਦੀ ਸੱਤਾ ’ਤੇ ਕਾਬਜ਼ ਵੱਖ-ਵੱਖ ਸਿਆਸੀ ਦਲਾਂ ਨੇ ਬੇਅਦਬੀ ਕਾਨੂੰਨ ਨੂੰ ਲੈ ਕੇ ਸੰਜੀਦਾ ਰੋਲ ਅਦਾ ਨਹੀ ਕੀਤਾ। ਜਿਸ ਕਰ ਕੇ ਸਥਾਪਿਤ ਕਾਨੂੰਨ ਦੀ ਸੋਧ ਤੋਂ ਬਾਅਦ ਧਾਰਾਵਾਂ ਅਤੇ ਸਜਾ ਦੇ ਵਿਧਾਨ ਦੀ ਬਦਲੀ ‘ਆਪ’ ਸਰਕਾਰ ਦੇ ਹਿੱਸੇ ਆਈ, ਜਿਸ ਨੂੰ ਲੈ ਕੇ ਜਿੱਥੇ ਧਾਰਮਿਕ ਪ੍ਰਵਿਰਤੀ ਵਾਲੇ ਇਨਸਾਫ਼ ਪਸੰਦ ਲੋਕ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਹਨ, ਉੱਥੇ ਹੀ ਕਾਨੂੰਨ ਬਣਾਉਣ ਤੋਂ ਮਗਰੋਂ ਧਾਰਮਿਕ ਅਸਥਾਨਾਂ ਦੀ ਸ਼ੁਕਰਾਨਾ ਯਾਤਰਾ ਨੇ ‘ਆਪ’ ਦਾ ਸਿਆਸੀ ਗ੍ਰਾਫ ਨੂੰ ਅਥਾਹ ਹੁਲਾਰਾ ਦਿੱਤਾ। ਪਿੰਡ ਮਰਹਾਣਾ ਵਿਖੇ ਹੋਏ ਜਨਤਕ ਇਕੱਠ ਦੌਰਾਨ ਪਾਰਟੀ ਨੀਤੀਆਂ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਮਗਰੋਂ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦਿਆਲ ਸਿੰਘ ਮਰਹਾਣਾ ਨੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਿਆਸੀ ਇਤਿਹਾਸਕ ਵਿਚ ਪਹਿਲਾਂ ਹਾਜਰ ਜੁਆਬ ਮੁੱਖ ਮੰਤਰੀ ਭਗਵੰਤ ਮਾਨ ਹੀ ਹੈ। ਜਿਸ ਸਾਹਮਣੇ ਵਿਰੋਧੀ ਧਿਰ ਆਪਣੀ ਸ਼ਾਖ ਬਚਾਉਂਦੇ ਨਜ਼ਰ ਆ ਰਹੇ ਹਨ। ਧਰਾਤਲ ਦੇ ਹਾਲਾਤ ਵੀ ਇਹ ਹਨ ਕਿ ਪਾਟੋਧਾੜ ਦੀਆਂ ਸ਼ਿਕਾਰ, ਮੁਕਾਬਲੇ ਤੋਂ ਬਾਹਰ ਹੋਈਆਂ ਸਿਆਸੀ ਵਿਰੋਧੀ ਧਿਰਾਂ ਦੇ ਮਾੜੇ ਹਾਲਾਤ ਇਹ ਸਿੱਧ ਕਰਦੇ ਹਨ ਕਿ ਪੰਜਾਬ ਦੇ ਲੋਕ 2027 ਵਿਚ ਮੁੜ ਸੂਬੇ ਦੀ ਵਾਗਡੋਰ ਭਗਵੰਤ ਮਾਨ ਨੂੰ ਸੌਂਪਣਗੇ। ਮਰਹਾਣਾ ਨੇ ਕਿਹਾ ਕਿ ਲੋਕਾਂ ਨੂੰ ਬਿਨਾਂ ਖੱਜਲ-ਖੁਆਰੀ ਤੋਂ ਬਣਦੀਆਂ ਸਹੂਲਤਾਂ, ਹੈਲਪਲਾਈਨ 1076 ਤੋਂ ਘਰ ਬੈਠੇ ਲੁੜੀਂਦੇ ਸਰਟੀਫਿਕੇਟ ਜਾਰੀ ਹੋਣ, ਈਜੀ ਰਜਿਸਟਰੀ, ਪਿੰਡਾਂ ਦਾ ਸਰਵਪੱਖੀ ਵਿਕਾਸ, ਮਾਵਾਂ ਭੈਣਾ ਸਤਿਕਾਰ ਯੋਜਨਾ, ਯੁੱਧ ਨਸ਼ਿਆਂ ਵਿਰੁੱਧ, ਸਿੱਖਿਆ ਕ੍ਰਾਂਤੀ, ਖੇਡ ਦੇ ਮੈਦਾਨ ਆਦਿ ਤੋਂ ਸੂਬੇ ਦੀ ਬਦਲੀ ਨੁਹਾਰ ਦੇ ਗਵਾਹ ਹਨ। ਦੱਸਣਯੋਗ ਹੈ ਕਿ ਮੁੱਖ ਮੰਤਰੀ ਦੀ ਫੇਰੀ ਮੌਕੇ ਮਰਹਾਣਾ ਦੇ ਸੰਧੂ ਭਰਾਵਾਂ ਦੀ ਜੋੜੀ ਵੱਲੋ ਕੀਤੇ ਲਾਮਿਸਾਲ ਇਕੱਠ ਨੂੰ ਵੇਖ ਕੇ ਭਗਵੰਤ ਮਾਨ ਗਦਗਦ ਵਿਖਾਈ ਦਿੱਤੇ ਜੋ ਕਿ ਭਵਿੱਖ ਵਿਚ ਮਰਹਾਣਾ ਭਰਾਵਾਂ ਲਈ ਵੱਡੀ ਜ਼ਿੰਮੇਵਾਰੀ ਦੇ ਸ਼ੁਭ ਸੰਕੇਤ ਮੰਨੇ ਜਾ ਰਹੇ ਹਨ। ਇਸ ਤੋਂ ਇਲਾਵਾ ਮਰਹਾਣਾ ਦੇ ਸਰਪੰਚ ਐਡਵੋਕੇਟ ਹੀਰਾ ਸਿੰਘ ਸੰਧੂ ਵੱਲੋਂ ਵੀ ਹਲਕਾ ਪੱਟੀ ਅੰਦਰ ਦਿਨ-ਰਾਤ ਮਿਹਨਤ ਕਰ ਕੇ ‘ਆਪ’ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾ ਰਿਹਾ, ਜਿਸ ਦਾ ਲਾਭ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਿਲਣਾ ਤਹਿ ਹੈ। ਇਸ ਮੌਕੇ ਵੱਡੀ ਗਿਣਤੀ ਹਲਕਾ ਵਾਸੀ ਹਾਜ਼ਰ ਸਨ।