ਬਾਬਾ ਦੀਪ ਸਿੰਘ ਆਯੂਰਵੈਦਿਕ ਦਵਾਖਾਨਾ ਨੇ ਨਸ਼ਾ ਛੁਡਾਊ ਕੈਂਪ ਲਾਇਆ
ਬਾਬਾ ਦੀਪ ਸਿੰਘ ਆਯੂਰਵੈਦਿਕ ਦਵਾਖਾਨਾ ਨੇ ਨਸ਼ਾ ਛੁਡਾਊ ਕੈਂਪ ਲਗਾਇਆ
Publish Date: Sat, 16 May 2026 06:39 PM (IST)
Updated Date: Sat, 16 May 2026 06:42 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਬਾਬਾ ਦੀਪ ਸਿੰਘ ਆਯੂਰਵੈਦਿਕ ਦਵਾਖਾਨਾ ਫ਼ਤਿਆਬਾਦ ਦੇ ਸੰਚਾਲਕ ਸੁਖਵਿੰਦਰ ਸਿੰਘ ਸੁੱਖ, ਜਿਹੜੇ ਇਲਾਕੇ ਦੇ ਹਜ਼ਾਰਾਂ ਨੌਜਵਾਨਾਂ ਦਾ ਨਸ਼ਾ ਛੁਡਾ ਚੁੱਕੇ ਹਨ ਅਤੇ ਨੌਜਵਾਨਾਂ ਦੇ ਮਾਪਿਆਂ ਦੀਆਂ ਅਸੀਸਾਂ ਲੈ ਰਹੇ ਹਨ। ਉਨ੍ਹਾਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਸਰਾਂ ਸਥਾਨ ਤਰਨਤਾਰਨ ਵਿਖੇ ਮੁਫ਼ਤ ਨਸ਼ਾ ਛੁਡਾਊ ਕੈਂਪ ਲਾਇਆ ਗਿਆ। ਜਿੱਥੇ ਸੈਂਕੜੇ ਦੀ ਗਿਣਤੀ ਵਿਚ ਪੁੱਜੇ ਨੌਜਵਾਨਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਕਸ਼ਮੀਰ ਸਿੰਘ ਸੰਘਾ ਨੇ ਡਾ. ਸੁਖਵਿੰਦਰ ਸਿੰਘ ਸੁੱਖ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਡਾ. ਸੁੱਖ ਨੇ ਹੁਣ ਤਕ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨਾਂ ਦਾ ਨਸ਼ਾ ਛੁਡਾਇਆ ਹੈ ਅਤੇ ਉਹ ਹੁਣ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਨ। ਇਸ ਮੌਕੇ ਡਾ. ਸੁਖਵਿੰਦਰ ਸਿੰਘ ਸੁੱਖ ਨੇ ਕਿਹਾ ਕਿ ਦੇਸੀ ਜੜੀ ਬੂਟੀਆਂ ਤੋਂ ਤਿਆਰ ਦੇਸੀ ਦਵਾਈਆਂ ਖਾਣ ਨਾਲ ਨਸ਼ਿਆਂ ਦਾ ਅਸਰ ਜੜ੍ਹੋ ਹੀ ਕੱਢ ਦਿੱਤਾ ਜਾਂਦਾ ਹੈ ਅਤੇ ਇਨ੍ਹਾਂ ਦਵਾਈਆਂ ਦਾ ਕੋਈ ਨੁਕਸਾਨ ਨਹੀਂ ਹੁੰਦਾ।