‘ਆਪ’ ਦੇ ਉਮੀਦਵਾਰਾਂ ਨੇ 19 ਵਾਰਡਾਂ ਤੋਂ ਭਰੇ ਨਾਮਜ਼ਦਗੀ ਪੱਤਰ
ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ 19 ਵਾਰਡਾਂ ਤੋਂ ਭਰੇ ਨਾਮਜ਼ਦਗੀ ਪੱਤਰ
Publish Date: Sat, 16 May 2026 06:34 PM (IST)
Updated Date: Sat, 16 May 2026 06:36 PM (IST)

- ਆਮ ਲੋਕਾਂ ਨੂੰ ਹੀ ਚੋਣ ਮੈਦਾਨ ’ਚ ਉਤਾਰਿਆ ਗਿਆ : ਭੁੱਲਰ - ਬੀਬੀ ਸੁਰਿੰਦਪਾਲ ਕੌਰ ਭੁੱਲਰ ਦੀ ਅਗਵਾਈ ’ਚ ‘ਆਪ’ ਵਰਕਰਾਂ ਦਾ ਕਾਫ਼ਲਾ ਐੱਸਡੀਐੱਮ ਕੰਪਲੈਕਸ ਪੁੱਜਾ ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : 26 ਫਰਵਰੀ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀ ਪ੍ਰਕਿਰਿਆ ਦੇ ਆਖਰੀ ਦਿਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਬੀਬਾ ਸੁਰਿੰਦਰਪਾਲ ਕੌਰ ਭੁੱਲਰ ਪਤਨੀ ਵਿਧਾਇਕ ਲਾਲਜੀਤ ਸਿੰਘ ਭੁੱਲਰ ਸਾਬਕਾ ਕੈਬਨਿਟ ਮੰਤਰੀ ਪੰਜਾਬ ਦੀ ਅਗਵਾਈ ਹੇਠ ਐੱਸਡੀਐੱਮ-ਕਮ-ਚੋਣ ਅਧਿਕਾਰੀ ਅਮਨਦੀਪ ਸਿੰਘ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਮੌਕੇ ਪੱਟੀ ਨਗਰ ਕੌਂਸਲ ਦੀਆਂ ਸਾਰੀਆਂ 19 ਵਾਰਡਾਂ ਤੋਂ ‘ਆਪ’ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ। ਵਾਰਡ ਨੰਬਰ 1 ਤੋਂ ਕੁਲਵਿੰਦਰ ਕੌਰ, ਵਾਰਡ ਨੰਬਰ 2 ਤੋਂ ਸੂਰਜ, ਵਾਰਡ ਨੰਬਰ 3 ਤੋਂ ਤਾਨੀਆ ਪਤਨੀ ਦਿਵਿਆਂਸ਼ੂ, ਵਾਰਡ ਨੰਬਰ 4 ਤੋਂ ਹਰਪ੍ਰੀਤ ਸਿੰਘ, ਵਾਰਡ ਨੰਬਰ 5 ਤੋਂ ਹਰਪ੍ਰੀਤ ਕੌਰ, ਵਾਰਡ ਨੰਬਰ 6 ਤੋਂ ਰਾਜਪ੍ਰੀਤ ਸਿੰਘ ਸੱਗੂ, ਵਾਰਡ ਨੰਬਰ 7 ਤੋਂ ਧਰਮਜੀਤ ਕੌਰ, ਵਾਰਡ ਨੰਬਰ 8 ਤੋਂ ਸੁਖਵਿੰਦਰ ਸਿੰਘ, ਵਾਰਡ ਨੰਬਰ 9 ਤੋਂ ਰਾਜਵੰਤ ਕੌਰ ਪਤਨੀ ਹਰਜਿੰਦਰ ਸਿੰਘ ਪੱਪੂ ਸਰਾਫ਼, ਵਾਰਡ ਨੰਬਰ 10 ਤੋਂ ਅੰਕੁਸ਼ ਜੈਨ, ਵਾਰਡ ਨੰਬਰ 11 ਤੋਂ ਕਵਿਤਾ ਅਰੋੜਾ ਪਤਨੀ ਸੂਰਜ ਪ੍ਰਕਾਸ਼, ਵਾਰਡ ਨੰਬਰ 12 ਤੋਂ ਸੁਰਜੀਤ ਸਿੰਘ ਫੌਜੀ, ਵਾਰਡ ਨੰਬਰ 13 ਤੋਂ ਨਿਰਮਲ ਕੌਰ, ਵਾਰਡ ਨੰਬਰ 14 ਤੋਂ ਫੂਲਾ ਸਿੰਘ, ਵਾਰਡ ਨੰਬਰ 15 ਤੋਂ ਹਰਮੀਤ ਕੌਰ ਪਤਨੀ ਕੰਵਲਪ੍ਰੀਤ ਸਿੰਘ ਗਿੱਲ, ਵਾਰਡ ਨੰਬਰ 16 ਤੋਂ ਮਲਕੀਅਤ ਸਿੰਘ ਮੱਲੂ, ਵਾਰਡ ਨੰਬਰ 17 ਤੋਂ ਮਨਦੀਪ ਸਿੰਘ ਭੁੱਲਰ, ਵਾਰਡ ਨੰਬਰ 18 ਤੋਂ ਵਰੁਣ ਕੁਮਾਰ ਅਤੇ ਵਾਰਡ ਨੰਬਰ 19 ਤੋਂ ਕੁਲਵੰਤ ਕੌਰ ਨੇ ਨਾਮਜ਼ਦਗੀ ਪੱਤਰ ਭਰੇ। ਇਨ੍ਹਾਂ ਸਾਰਿਆਂ ਦੇ ਨਾਲ ਆਪਣੇ ਕਵਰਿੰਗ ਉਮੀਦਵਾਰਾਂ ਦੇ ਫਾਰਮ ਵੀ ਜਮ੍ਹਾਂ ਕੀਤੇ ਗਏ। ਇਸ ਮੌਕੇ ਬੀਬੀ ਸੁਰਿੰਦਰਪਾਲ ਕੌਰ ਭੁੱਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿਚ ਆਮ ਪਰਿਵਾਰਾਂ ਨਾਲ ਸਬੰਧਿਤ ਅਤੇ ਲੋਕਾਂ ਦੀ ਸੇਵਾ ਕਰਨ ਵਾਲੇ ਉਮੀਦਵਾਰਾਂ ਨੂੰ ਹੀ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦਾ ਮੁੱਖ ਮਕਸਦ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਘਰ-ਘਰ ਤਕ ਪਹੁੰਚਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਭਾਰੀ ਸਮੱਰਥਨ ਮਿਲੇਗਾ ਅਤੇ ਪੱਟੀ ਸ਼ਹਿਰ ਦੇ ਵਿਕਾਸ ਲਈ ਨਵੀਆਂ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ। ਇਸ ਮੌਕੇ ਗੁਰਪਿੰਦਰ ਸਿੰਘ ਉੱਪਲ ਚੇਅਰਮੈਨ ਮਾਰਕੀਟ ਕਮੇਟੀ ਪੱਟੀ, ਗੁਰਵਿੰਦਰ ਸਿੰਘ ਬਹਿੜਵਾਲ, ਅਸ਼ਵਨੀ ਕੁਮਾਰ ਦੇਵਗਨ ਸਰਪੰਚ ਤੂਤ, ਗੁਰਪ੍ਰੀਤ ਸਿੰਘ ਪਨਗੋਟਾ ਬਲਾਕ ਪ੍ਰਧਾਨ, ਵਿਨੋਦ ਕੁਮਾਰ ਖੰਨਾ, ਗੁਰਬਿੰਦਰ ਸਿੰਘ ਸਰਪੰਚ ਕਾਲੇਕੇ, ਸਿਕੰਦਰ ਸਿੰਘ ਚੀਮਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਵੰਤ ਸਿੰਘ ਜੋਤੀ ਸ਼ਾਹ ਬਲਾਕ ਪ੍ਰਧਾਨ, ਬਲਵਿੰਦਰ ਸਿੰਘ ਖਹਿਰਾ, ਐਂਡ ਅਮਨਦੀਪ ਸਿੰਘ ਭੁੱਲਰ, ਰਣਜੀਤ ਸਿੰਘ ਮਾਹਲਾ, ਜੱਜ ਸਿੰਘ ਮਾਲੜਾ, ਗੁਰਦੇਵ ਸਿੰਘ ਬੰਟੀ, ਬੀਬੀ ਹਰਜੀਤ ਕੌਰ ਸੰਧੂ, ਅਮਨ ਕੁਮਾਰ ਵਿੱਪੀ ਸ਼ਾਹ, ਵਿਨਰਜੀਤ ਸਿੰਘ ਸ਼ਰਾਫ਼, ਗੁਰਵਿੰਦਰ ਸਿੰਘ ਸ਼ਰਾਫ਼, ਬੱਬਾ ਖੱਤਰੀ, ਐਡਵੋਕੇਟ ਸ਼ਿਵਦੀਪ ਮਹਿਤਾ, ਐਡਵੋਕੇਟ ਜਗਦੀਪ ਮਹਿਤਾ ਆਦਿ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।