ਪੱਟੀ ਦੀ ਵਾਰਡ ਨੰਬਰ ਸੱਤ ’ਚ ਰਮਨ ਸ਼ਰਮਾ ਨੇ ਚੋਣ ਪ੍ਰਚਾਰ ਕੀਤਾ ਤੇਜ਼
ਪੱਟੀ ਦੀ ਵਾਰਡ ਨੰਬਰ ਸੱਤ ਵਿਚ ਰਮਨ ਸ਼ਰਮਾ ਨੇ ਚੋਣ ਪ੍ਰਚਾਰ ਤੇਜ਼ ਕੀਤਾ
Publish Date: Sat, 16 May 2026 04:47 PM (IST)
Updated Date: Sat, 16 May 2026 04:48 PM (IST)

- ਕੈਰੋਂ ਪਰਿਵਾਰ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ ਨਗਰ ਕੌਂਸਲ ਚੋਣਾਂ : ਰਮਨ ਸ਼ਰਮਾ ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਆ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪੱਟੀ ਸ਼ਹਿਰ ਵਿਚ ਸਿਆਸੀ ਸਰਗਰਮੀਆਂ ਦਿਨੋਂ-ਦਿਨ ਤੇਜ਼ ਹੋ ਰਹੀਆਂ ਹਨ। ਵੱਖ-ਵੱਖ ਵਾਰਡਾਂ ਵਿਚ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮੱਰਥਕਾਂ ਵੱਲੋਂ ਲੋਕਾਂ ਨਾਲ ਸੰਪਰਕ ਕਰ ਕੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਤਹਿਤ ਪੱਟੀ ਦੀ ਵਾਰਡ ਨੰਬਰ ਸੱਤ ਵਿਚ ਰਮਨ ਸ਼ਰਮਾ ਵੱਲੋਂ ਆਪਣੀ ਪਤਨੀ ਅਤੇ ਸੰਭਾਵੀ ਉਮੀਦਵਾਰ ਸ਼ਾਇਨਾ ਸ਼ਰਮਾ ਦੇ ਹੱਕ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਚੋਣ ਪ੍ਰਚਾਰ ਦੌਰਾਨ ਰਮਨ ਸ਼ਰਮਾ ਨੇ ਇਲਾਕਾ ਵਾਸੀਆਂ ਨਾਲ ਮੁਲਾਕਾਤ ਕਰਦੇ ਹੋਏ ਉਨ੍ਹਾਂ ਤੋਂ ਸਹਿਯੋਗ ਅਤੇ ਅਸੀਸ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕਈ ਸਮੱਰਥਕ ਅਤੇ ਇਲਾਕੇ ਦੇ ਮੋਹਤਬਾਰ ਵਿਅਕਤੀ ਵੀ ਮੌਜੂਦ ਸਨ। ਲੋਕਾਂ ਨੇ ਵੀ ਉਨ੍ਹਾਂ ਦਾ ਭਰਵਾਂ ਸਵਾਗਤ ਕਰਦਿਆਂ ਆਪਣੀਆਂ ਸਮੱਸਿਆਵਾਂ ਅਤੇ ਮੰਗਾਂ ਤੋਂ ਜਾਣੂ ਕਰਵਾਇਆ। ਰਮਨ ਸ਼ਰਮਾ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਬੀਬਾ ਪਰਨੀਤ ਕੌਰ ਕੈਰੋਂ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੈਰੋਂ ਪਰਿਵਾਰ ਹਮੇਸ਼ਾ ਹੀ ਲੋਕਾਂ ਦੀ ਭਲਾਈ ਅਤੇ ਇਲਾਕੇ ਦੇ ਵਿਕਾਸ ਲਈ ਵਚਨਬੱਧ ਰਿਹਾ ਹੈ ਅਤੇ ਇਸ ਵਾਰ ਵੀ ਲੋਕਾਂ ਦੇ ਸਹਿਯੋਗ ਨਾਲ ਵੱਡੀ ਜਿੱਤ ਦਰਜ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਵਾਰਡ ਨੰਬਰ ਸੱਤ ਦੇ ਲੋਕ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੰਦੇ ਹਨ ਤਾਂ ਇਲਾਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਵਾਰਡ ਵਿਚ ਸਫ਼ਾਈ ਪ੍ਰਬੰਧ, ਪੀਣ ਵਾਲੇ ਪਾਣੀ, ਗਲੀਆਂ-ਨਾਲੀਆਂ ਅਤੇ ਸਟਰੀਟ ਲਾਈਟਾਂ ਵਰਗੀਆਂ ਮੁੱਖ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਰਮਨ ਸ਼ਰਮਾ ਨੇ ਕਿਹਾ ਕਿ ਲੋਕ ਹੁਣ ਵਿਕਾਸ ਅਤੇ ਇਮਾਨਦਾਰ ਨੇਤ੍ਰਿਤਵ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੈਰੋਂ ਪਰਿਵਾਰ ਦੀ ਅਗਵਾਈ ਹੇਠ ਪੱਟੀ ਵਿਚ ਨਵੀਂ ਸੋਚ ਅਤੇ ਵਿਕਾਸ ਦੀ ਰਾਜਨੀਤੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਵਾਰਡ ਵਾਸੀਆਂ ਨੇ ਵੀ ਸ਼ਾਇਨਾ ਸ਼ਰਮਾ ਨੂੰ ਭਰਪੂਰ ਸਮਰਥਨ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਜੋ ਵੀ ਉਮੀਦਵਾਰ ਲੋਕਾਂ ਦੇ ਵਿਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੇਗਾ, ਉਸਨੂੰ ਹੀ ਜਨਤਾ ਦਾ ਸਾਥ ਮਿਲੇਗਾ। ਇਸ ਮੌਕੇ ਵਿਜੇ ਸ਼ਰਮਾ ਚੇਅਰਮੈਨ, ਬੀਬੀ ਸੁਦੇਸ਼ ਰਾਣੀ ਸਾਬਕਾ ਕੌਂਸਲਰ, ਪ੍ਸ਼ੋਤਮ ਲਾਲ ਸ਼ਰਮਾ, ਰੰਜੀਵ ਸ਼ਰਮਾ, ਸੰਜੀਵ ਸ਼ਰਮਾ, ਡਾ. ਅਸ਼ੋਕ ਕੁਮਾਰ, ਸ਼ੰਕਰ ਕੁਮਾਰ, ਚਾਨਣ ਸਿੰਘ ਬੁੱਟਰ, ਕੰਵਲਦੀਪ ਸਿੰਘ ਸਾਬੀ, ਮੇਜਰ ਸਿੰਘ, ਸ਼ਕਤੀ ਪ੍ਰਧਾਨ ਕ੍ਰਾਂਤੀ ਸੈਨਾ, ਲੱਕੀ ਪੰਡਿਤ, ਮਲਕੀਤ ਸਿੰਘ, ਅਮਨਦੀਪ ਸ਼ਰਮਾ, ਰਾਜ ਕੁਮਾਰ ਰਾਜੂ, ਪ੍ਰਭ ਬਿੱਲਾਂ, ਕੁਲਵਿੰਦਰ ਸਿੰਘ ਪੰਨੂ ਆਦਿ ਹਾਜ਼ਰ ਸਨ।