ਸਰਕਾਰ ਨੇ ਨਾਮਜ਼ਦਗੀਆਂ ਨਾਲ ਛੇੜਛਾੜ ਕੀਤੀ ਤਾਂ ਡੱਟ ਕੇ ਸੰਘਰਸ਼ ਹੋਵੇਗਾ : ਭਾਜਪਾ ਆਗੂ
ਸਰਕਾਰ ਨੇ ਨਾਮਜ਼ਦਗੀਆਂ ਨਾਲ ਛੇੜ ਛਾੜ ਕੀਤੀ ਤਾਂ ਡੱਟ ਕੇ ਸੰਘਰਸ਼ ਹੋਵੇਗਾ - ਭਾਜਪਾ ਆਗੂ
Publish Date: Sat, 16 May 2026 04:40 PM (IST)
Updated Date: Sat, 16 May 2026 04:42 PM (IST)

- ਨਗਰ ਪੰਚਾਇਤ ਚੋਣਾਂ ਸਬੰਧੀ ਕੀਤੀ ਭਿੱਖੀਵਿੰਡ ’ਚ ਮੀਟਿੰਗ ਰਾਜਨ ਚੋਪੜਾ, •ਪੰਜਾਬੀ ਜਾਗਰਣ ਭਿੱਖੀਵਿੰਡ : ਭਿੱਖੀਵਿੰਡ ਵਿਚ ਹੋ ਰਹੀਆਂ ਨਗਰ ਪੰਚਾਇਤ ਚੋਣਾਂ ਦੇ ਸਬੰਧ ਵਿਚ ਹਲਕਾ ਖੇਮਕਰਨ ਦੇ ਸੀਨੀਅਰ ਭਾਜਪਾ ਆਗੂ ਅਨੂਪ ਸਿੰਘ ਭੁੱਲਰ ਸਿੰਘ ਭੁੱਲਰ, ਗੁਰਮੁੱਖ ਸਿੰਘ ਘੁੱਲਾ ਬਲੇਰ, ਸਿਤਾਰਾ ਸਿੰਘ ਡਲੀਰੀ ਅਤੇ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਅਬਜ਼ਰਵਰ ਸਤਿੰਦਰ ਸਿੰਘ ਮਾਕੋਵਾਲ ਦੀ ਅਗਵਾਈ ਹੇਠ 13 ਵਾਰਡਾਂ ਵਿੱਚੋਂ 9 ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ। ਜਿਨ੍ਹਾਂ ਵਿਚ ਵਾਰਡ ਨੰਬਰ 2 ਤੋਂ ਸੰਦੀਪ ਕੌਰ ਪਤਨੀ ਗੁਰਸੇਵਕ ਸਿੰਘ, ਵਾਰਡ ਨੰਬਰ 5 ਤੋਂ ਬਲਜੀਤ ਕੌਰ ਪਤਨੀ ਨਛੱਤਰ ਸਿੰਘ, ਵਾਰਡ ਨੰਬਰ 7 ਤੋਂ ਦਲਬੀਰ ਕੌਰ ਪਤਨੀ ਹਰਦੇਵ ਸਿੰਘ, ਵਾਰਡ ਨੰਬਰ 8 ਤੋਂ ਸਰਬਜੀਤ ਕੌਰ ਪਤਨੀ ਤਾਰਾ ਸਿੰਘ, ਵਾਰਡ ਨੰਬਰ 9 ਤੋਂ ਊਸ਼ਾ ਰਾਣੀ ਪਤਨੀ ਧਰਮਵੀਰ ਸ਼ਰਮਾ, ਵਾਰਡ ਨੰਬਰ 10 ਤੋਂ ਲਵ ਧਵਨ ਪੁੱਤਰ ਸਰਬਜੀਤ ਧਵਨ, ਵਾਰਡ ਨੰਬਰ 11 ਤੋਂ ਕਮਲੇਸ਼ ਰਾਣੀ ਪਤਨੀ ਚਰਨਜੀਤ ਸ਼ਰਮਾ, ਵਾਰਡ ਨੰਬਰ 12 ਤੋਂ ਬਲਵਿੰਦਰ ਕੌਰ ਪਤਨੀ ਬਲਵੰਤ ਸਿੰਘ, ਵਾਰਡ ਨੰਬਰ 13 ਤੋਂ ਵਿਸ਼ਾਲ ਚੋਪੜਾ ਪੁੱਤਰ ਸਦਾਨੰਦ ਚੋਪੜਾ ਨੂੰ ਪਾਰਟੀ ਵੱਲੋਂ ਟਿਕਟਾਂ ਦੇ ਦਿੱਤੀਆਂ ਗਈਆਂ ਹਨ। ਇਸ ਮੌਕੇ ਸਦਾਨੰਦ ਚੋਪੜਾ ਨੇ ਕਿਹਾ ਕਿ ਇਹ ਇਕੱਤਰਤਾ ਪੰਜਾਬ ਪ੍ਰਦੇਸ਼ ਭਾਜਪਾ ਦੇ ਸੈਕਟਰੀ ਰਾਜ ਕੁਮਾਰ ਅਤੇ ਅਬਜ਼ਰਵਰ ਮਾਕੋਵਾਲ ਦੀ ਅਗਵਾਈ ’ਚ ਹੋਈ। ਮੀਟਿੰਗ ਦੌਰਾਨ 9 ਉਮੀਦਵਾਰ ਐਲਾਨੇ ਗਏ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਅੱਡਾ ਵਾਸੀਆਂ ਦੀ ਸਹਿਮਤੀ ਨਾਲ ਫੈਸਲਾ ਹੋਇਆ ਸੀ ਕਿ ਇਕਜੁਟ ਹੋ ਕੇ ਚੋਣ ਲੜੀ ਜਾਵੇਗੀ ਤੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵੀ ਦਾਖਲ ਕਰਵਾ ਦਿੱਤੇ ਗਏ ਹਨ। ਜੇਕਰ ਸਰਕਾਰ ਨੇ ਨਾਮਜ਼ਦਗੀਆਂ ਨਾਲ ਛੇੜ ਛਾੜ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਡੱਟ ਕੇ ਮੁਕਾਬਲਾ ਕੀਤਾ ਜਾਵੇਗਾ। ਇਸ ਮੌਕੇ ਪਾਰਟੀ ਦੇ ਆਗੂ ਗੁਰਮੁੱਖ ਸਿੰਘ ਘੁੱਲਾ ਬਲੇਰ ਨੇ ਬੋਲਦਿਆਂ ਕਿਹਾ ਕਿ ਹਲਕਾ ਖੇਮਕਰਨ ਦੇ ਵਸਨੀਕ ਅਪਰਾਧੀਆਂ ਤੇ ਨਸ਼ੇ ਦੇ ਸੁਦਾਗਰਾ ਤੋਂ ਅੱਕੇ ਪਏ ਹਨ। ਭਿੱਖੀਵਿੰਡ ਅਤੇ ਪੰਜਾਬ ਵਾਸੀ ਜੇਕਰ ਸੁੱਖ ਦੀ ਨੀਂਦ ਸੋਣਾ ਚਾਹੁੰਦਾ ਹੈ ਤਾਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿਚ ਸਰਕਾਰ ਲਿਆਉਣੀ ਪਵੇਗੀ। ਉਨ੍ਹਾਂ ਕਿਹਾ ਕਿ ਸਾਫ਼ ਸੁਥਰੇ ਅਕਸ ਵਾਲੇ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਇਸ ਮੌਕੇ ਅਨੂਪ ਸਿੰਘ ਭੁੱਲਰ, ਸਿਤਾਰਾ ਸਿੰਘ ਡਲੀਰੀ, ਸਦਾਨੰਦ ਚੋਪੜਾ, ਪ੍ਰਵੇਸ਼ ਚੋਪੜਾ, ਲਵ ਧਵਨ, ਕੇਵਲ ਕ੍ਰਿਸ਼ਨ ਚੋਪੜਾ, ਨਰਿੰਦਰਪਾਲ ਧਵਨ, ਚਰਨਜੀਤ ਸ਼ਰਮਾ, ਰਘੂ ਸ਼ਰਮਾ, ਨਵਦੀਪ ਸ਼ਰਮਾ, ਆਦਿ ਵੱਡੀ ਗਿਣਤੀ ਵਿਚ ਭਾਜਪਾ ਸਮੱਰਥਕ ਹਾਜਰ ਸਨ।