ਬਿੱਲਾ ਸ਼ੇਰੋ ਦੀ ਦਾਦੀ ਹਰਭਜਨ ਕੌਰ ਦੀਆਂ ਅਸਥੀਆਂ ਜਲ ਪ੍ਰਵਾਹ
ਬਿੱਲਾ ਸ਼ੇਰੋ ਦੀ ਦਾਦੀ ਹਰਭਜਨ ਕੌਰ ਦੀਆਂ ਅਸਥੀਆਂ ਜਲ ਪ੍ਰਵਾਹ
Publish Date: Sat, 16 May 2026 04:32 PM (IST)
Updated Date: Sat, 16 May 2026 04:33 PM (IST)

- ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਰਮਨਦੀਪ ਕੌਰ ਤੇ ਬਿੱਲਾ ਸ਼ੇਰੋ ਨਾਲ ਕੀਤਾ ਦੁੱਖ ਸਾਂਝਾ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਬੀਬੀ ਰਮਨਦੀਪ ਕੌਰ ਦੇ ਪਤੀ ਅਵਤਾਰ ਸਿੰਘ ਬਿੱਲਾ ਦੇ ਦਾਦੀ ਮਾਤਾ ਹਰਭਜਨ ਕੌਰ ਜੋ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਦੀਆਂ ਅਸਥੀਆਂ ਪਰਿਵਾਰਿਕ ਮੈਂਬਰਾਂ ਵੱਲੋ ਧਾਰਮਿਕ ਰਵਾਇਤਾਂ ਅਨੁਸਾਰ ਪਵਿੱਤਰ ਬਾਉਲੀ ਦੇ ਜਲ ਨਾਲ ਇਸ਼ਨਾਨ ਉਪਰੰਤ ਗੋਇੰਦਵਾਲ ਸਾਹਿਬ ਨਜ਼ਦੀਕ ਦਰਿਆ ਬਿਆਸ ਵਿਖੇ ਜਲ ਪ੍ਰਵਾਹ ਕੀਤੀਆ ਗਈਆਂ। ਮਾਤਾ ਹਰਭਜਨ ਕੌਰ ਦੀਆਂ ਅਸਥੀਆਂ ਨੂੰ ਬਾਉਲੀ ਸਾਹਿਬ ਦੇ ਜਲ ਨਾਲ ਇਸ਼ਨਾਨ ਉਪਰੰਤ ਜਲ ਪ੍ਰਵਾਹ ਲਈ ਦਰਿਆ ਬਿਆਸ ਦੇ ਪੁਲ ’ਤੇ ਲਿਆਂਦਾ ਗਿਆ। ਦਰਿਆ ਬਿਆਸ ਤੇ ਪਰਿਵਾਰਕ ਮੈਬਰਾਂ, ਸਾਕ ਸਬੰਧੀਆਂ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਨਮ ਅੱਖੀਆਂ ਨਾਲ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਮੌਕੇ ਅਵਤਾਰ ਸਿੰਘ ਬਿੱਲਾ ਸ਼ੇਰੋ, ਬੀਬੀ ਰਮਨਦੀਪ ਕੌਰ ਸ਼ੇਰੋ ਅਤੇ ਹੋਰ ਪਰਿਵਾਰਿਕ ਮੈਂਬਰਾਂ ਵੱਲੋਂ ਧਾਰਮਿਕ ਰਵਾਇਤਾ ਅਨੁਸਾਰ ਦਰਿਆ ਬਿਆਸ ਵਿਖੇ ਅਸਥੀਆਂ ਜਲ ਪ੍ਰਵਾਹ ਕਰਦੇ ਹੋਏ ਵਿਛੜੀ ਰੂਹ ਦੇ ਕਲਿਆਣ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਉਪਰੰਤ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਗਈ। ਹੈੱਡ ਗ੍ਰੰਥੀ ਸਾਹਿਬ ਵੱਲੋਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਗਈ। ਇਲਾਕੇ ਦੀਆਂ ਸਿਆਸੀ ਸਖਸ਼ੀਅਤ ਜਿਨ੍ਹਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਸਾਬਕਾ ਸਰਪੰਚ ਸੁਖਰਾਜ ਸਿੰਘ ਭੈਲ, ਸਿਕੰਦਰ ਸਿੰਘ ਵਰਾਣਾ, ਕੁਲਦੀਪ ਸਿੰਘ ਲਾਹੌਰੀਆ, ਤੇਜਿੰਦਰ ਸਿੰਘ ਪ੍ਰਿੰਸ, ਕਸ਼ਮੀਰ ਸਿੰਘ ਸਹੋਤਾ, ਜਗਤਾਰ ਸਿੰਘ ਧੂੰਦਾ, ਭੁਪਿੰਦਰ ਸਿੰਘ ਭਿੰਦਾ ਸਾਬਕਾ ਸਰਪੰਚ ਫ਼ਤਿਆਬਾਦ, ਬਲਵਿੰਦਰ ਸਿੰਘ, ਬਾਬਾ ਇੰਦਰਜੀਤ ਸਿੰਘ ਖੱਖ, ਹਰਜੀਤ ਸਿੰਘ, ਹਰਦੀਪ ਸਿੰਘ, ਗੁਰਮੇਜ ਸਿੰਘ, ਗੁਰਦੇਵ ਸਿੰਘ ਬਾਠ, ਗੁਰਿੰਦਰ ਕੌਰ ਚੰਬਲ, ਵੀਰ ਕੌਰ ਸ਼ੇਰੋਂ, ਨਰਿੰਦਰ ਕੌਰ ਭੈਲ, ਹਰਦੀਪ ਸਿੰਘ ਖੱਖ, ਗੁਰਮੇਜ ਸਿੰਘ ਸਰਪੰਚ ਖੱਖ, ਅਮਰਜੀਤ ਸਿੰਘ ਰਾਠੋਰ, ਦਲਜੀਤ ਸਿੰਘ ਵਿਰਕ, ਗੁਰਨਾਮ ਸਿੰਘ ਲਾਡੀ, ਗੁਰਦਿਆਲ ਸਿੰਘ, ਰਾਗੀ ਸਿੰਘ, ਸੁਲੱਖਣ ਸਿੰਘ ਸਾਬਕਾ ਸਰਪੰਚ, ਚਰਨਜੀਤ ਸਿੰਘ, ਸੋਨੂੰ ਸਰਪੰਚ, ਗੁਰਦੇਵ ਸਿੰਘ ਭੈਲ ਆਦਿ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।