ਕਾਰ ਸੇਵਾ ਛਾਪੜੀ ਸਾਹਿਬ ਨੇ ਲਾਇਆ ਲੰਗਰ
ਕਾਰ ਸੇਵਾ ਛਾਪੜੀ ਸਾਹਿਬ ਨੇ ਫ਼ਤਿਆਬਾਦ ’ਚ ਲਗਾਇਆ ਲੰਗਰ
Publish Date: Sat, 16 May 2026 04:28 PM (IST)
Updated Date: Sat, 16 May 2026 04:30 PM (IST)
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਸਪਰਦਾਇ ਸ਼੍ਰੀਮਾਨ ਸੰਤ ਬਾਬਾ ਦੀਵਾਨ ਸਿੰਘ, ਸ਼੍ਰੀ ਮਾਨ ਸੰਤ ਬਾਬਾ ਖਜ਼ਾਨ ਸਿੰਘ, ਸ਼੍ਰੀ ਮਾਨ ਸੰਤ ਬਾਬਾ ਸਰਦਾਰਾ ਸਿੰਘ ਕਾਰ ਸੇਵਾ ਛਾਪੜੀ ਸਾਹਿਬ ਵਾਲੇ ਮੁੱਖ ਸੇਵਾਦਾਰ ਮਾਤਾ ਸਰਬਜੀਤ ਕੌਰ, ਸਮੂਹ ਨਗਰ ਛਾਪੜੀ ਸਾਹਿਬ ਤੇ ਫ਼ਤਿਆਬਾਦ ਦੇ ਵੱਲੋ ਸੰਗਰਾਦ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗੁਰੂ ਕੇ ਲੰਗਰ ਲਗਾਏ ਗਏ ਤੇ ਸੇਵਾਦਾਰਾ ਧੰਨ ਮਨ ਨਾਲ ਸੇਵਾ ਕੀਤੀ, ਜਿਨ੍ਹਾਂ ਵਿਚ ਸੇਵਾਦਾਰ ਬਾਬਾ ਭਗਤ ਸਿੰਘ, ਮਨਜਿੰਦਰ ਸਿੰਘ ਮਿੰਟੂ, ਸਰਪੰਚ ਬਲਦੇਵ ਸਿੰਘ, ਬੂਟਾ ਸਿੰਘ ਮੈਂਬਰ ਪ੍ਰਧਾਨ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ ਬਾਠ ਠੇਕੇਦਾਰ, ਬਲਦੇਵ ਸਿੰਘ ਫ਼ੌਜੀ, ਮਨਜਿੰਦਰ ਸਿੰਘ ਕਾਕਾ, ਬਾਬਾ ਮੁਖਤਿਆਰ ਸਿੰਘ ਜੱਸ ਖਾਨ, ਕੁਲਦੀਪ ਸਿੰਘ, ਹਰਨੀਤ ਸਿੰਘ, ਗੁਰਮੀਤ ਸਿੰਘ, ਪ੍ਰਿਥੀਪਾਲ ਸਿੰਘ ਤੇ ਹੋਰ ਸਮੂਹ ਸੰਗਤਾਂ ਨਗਰ ਛਾਪੜੀ ਸਾਹਿਬ ਤੇ ਫ਼ਤਿਆਬਾਦ ਨੇ ਸੇਵਾ ਕੀਤੀ।