ਵਿਆਹ ਦੇ ਝਾਂਸੇ ’ਚ ਨਾਬਾਲਿਗਾ ਨੂੰ ਭਜਾਉਣ ਵਾਲੇ ਦੋ ਕਾਬੂ
ਵਿਆਹ ਦੇ ਝਾਂਸੇ ’ਚ ਨਾਬਾਲਿਗ ਕੁੜੀ ਨੂੰ ਭਜਾਉਣ ਦਾ ਦੋਸ਼, ਦੋ ਕਾਬੂ
Publish Date: Fri, 15 May 2026 08:07 PM (IST)
Updated Date: Fri, 15 May 2026 08:09 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਇਕ ਪਿੰਡ ਦੀ ਨਾਬਾਲਿਗ ਕੁੜੀ ਨੂੰ ਕਥਿਤ ਤੌਰ ’ਤੇ ਵਰਗਲਾ ਕੇ ਲੈਣ ਜਾਣ ਦੇ ਕਥਿਤ ਦੋਸ਼ ਹੇਠ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਦੋ ਜਣਿਆਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਇਸ ਸਬੰਧੀ ਇਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ 17 ਸਾਲਾ ਕੁੜੀ ਰਾਤ ਨੂੰ ਗਾਇਬ ਹੋ ਗਈ। ਸਵੇਰੇ ਉੱਠ ਕੇ ਉਨ੍ਹਾਂ ਨੇ ਲੜਕੀ ਦੀ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਜਗਦੀਸ਼ ਵਾਸੀ ਭਲੋਜਲਾ ਆਪਣੇ ਸਾਥੀ ਗੁਰਪ੍ਰੀਤ ਸਿੰਘ ਦੀ ਮਿਲੀਭੁਗਤ ਨਾਲ ਉਸ ਦੀ ਲੜਕੀ ਨੂੰ ਵਿਆਹ ਦੇ ਝਾਂਸੇ ਵਿਚ ਵਰਗਲਾ ਕੇ ਲੈ ਗਿਆ। ਜਾਂਚ ਅਧਿਕਾਰੀ ਏਐੱਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਦੋਵਾਂ ਜਣਿਆਂ ਨੂੰ ਕੇਸ ਵਿਚ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਜਾਂਚ ਜਾਰੀ ਹੈ।