ਨਸ਼ਾ ਕਰਦੇ ਦੋ ਨੌਜਵਾਨ ਗ੍ਰਿਫ਼ਤਾਰ
ਹਰੀਕੇ ਪੁਲਿਸ ਨੇ ਨਸ਼ਾ ਕਰਦੇ ਦੋ ਨੌਜਵਾਨ ਕੀਤੇ ਗ੍ਰਿਫਤਾਰ
Publish Date: Fri, 15 May 2026 08:02 PM (IST)
Updated Date: Fri, 15 May 2026 08:03 PM (IST)
ਕਿਰਪਾਲ ਸਿੰਘ ਰੰਧਾਵਾ, •ਪੰਜਾਬੀ ਜਾਗਰਣ, ਹਰੀਕੇ ਪੱਤਣ : ਥਾਣਾ ਹਰੀਕੇ ਪੱਤਣ ਦੀ ਪੁਲਿਸ ਨੇ ਗਸ਼ਤ ਦੌਰਾਨ ਹਾਈਵੇਅ ਦੀ ਪਾਰਕਿੰਗ ’ਚ ਬੈਠ ਕੇ ਨਸ਼ਾ ਕਰ ਰਹੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਹਰੀਕੇ ਦੇ ਮੁਖੀ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨੈਸ਼ਨਲ ਹਾਈਵੇ ’ਤੇ ਬਣੀ ਪਾਰਕਿੰਗ ਕੋਲ ਪੁੱਜੇ ਤਾਂ ਦੋ ਨੌਜਵਾਨ ਜਿਨ੍ਹਾਂ ਦੀ ਪਛਾਣ ਰਵਿੰਦਰ ਸਿੰਘ ਪਿੰਦੂ ਪੁੱਤਰ ਕੁਲਵੰਤ ਸਿੰਘ ਵਾਸੀ ਹਰੀਕੇ ਅਤੇ ਗੁਰਸੇਵਕ ਸਿੰਘ ਸੁੱਖਾ ਪੁੱਤਰ ਸਾਧਾ ਸਿੰਘ ਵਾਸੀ ਘੜੁੰਮ ਵਜੋਂ ਹੋਈ, ਨੂੰ ਨਸ਼ਾ ਕਰਦਿਆਂ ਕਾਬੂ ਕੀਤਾ। ਜਿਨ੍ਹਾਂ ਕੋਲੋਂ ਦੋ ਸਿਲਵਰ ਪੇਪਰ, ਲਾਈਟਰ ਅਤੇ ਦਸ-ਦਸ ਰੁਪਏ ਦੇ ਨੋਟ ਦੀ ਬਣੀਆਂ ਹੋਈਆਂ ਪਾਈਪਾਂ ਬਰਾਮਦ ਹੋਈਆਂ। ਜਦੋਂਕਿ ਦੋਵਾਂ ਵਿਰੁੱਧ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕਰ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।