ਸ਼ਹਾਬਪੁਰ ਦੇ ਸਰਕਾਰੀ ਸਕੂਲ ’ਚੋਂ ਸਾਮਾਨ ਚੋਰੀ
ਸ਼ਹਾਬਪੁਰ ਦੇ ਸਰਕਾਰੀ ਸਕੂਲ ਵਿੱਚੋਂ ਕੀਮਤੀ ਸਮਾਨ ਚੋਰੀ
Publish Date: Fri, 15 May 2026 08:00 PM (IST)
Updated Date: Fri, 15 May 2026 08:00 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਪਿੰਡ ਸ਼ਹਾਬਪੁਰ ਵਿਖੇ ਸਥਿਤ ਸਰਕਾਰੀ ਹਾਈ ਸਕੂਲ ਨੂੰ ਨਿਸ਼ਾਨਾ ਬਣਉਂਦਿਆਂ ਚੋਰਾਂ ਨੇ ਕੀਮਤੀ ਸਾਮਾਨ ਚੋਰੀ ਕਰ ਲਿਆ। ਜਿਸ ਦਾ ਪਤਾ ਸਵੇਰੇ ਸਕੂਲ ਖੋਲ੍ਹਣ ਸਮੇਂ ਸਫ਼ਾਈ ਸੇਵਕਾਂ ਨੂੰ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਮੁੱਖ ਅਧਿਆਪਕ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਮੌਕੇ ’ਤੇ ਥਾਣਾ ਸਰਹਾਲੀ ਦੀ ਪੁਲਿਸ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਸਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਤਰਨਤਾਰਨ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਸਰਕਾਰੀ ਹਾਈ ਸਕੂਲ ਸ਼ਹਾਬਪੁਰ ਵਿਖੇ ਮੁੱਖ ਅਧਿਆਪਕ ਵਜੋਂ ਤਾਇਨਾਤ ਹਨ। 4 ਮਈ ਨੂੰ ਰੋਜ਼ ਦੀ ਤਰ੍ਹਾਂ ਛੁੱਟੀ ਤੋਂ ਬਾਅਦ ਸਾਰਾ ਸਟਾਫ ਘਰਾਂ ਨੂੰ ਚਲਾ ਗਿਆ। ਸਵੇਰੇ ਸਫ਼ਾਈ ਸੇਵਕ ਕਿੰਦਰ ਕੌਰ ਸਕੂਲ ਪੁੱਜੀ ਤਾਂ ਉਸ ਨੇ ਚੋਰੀ ਸਬੰਧੀ ਸੂਚਨਾ ਦਿੱਤੀ। ਉਨ੍ਹਾਂ ਨੇ ਸਕੂਲ ਪਹੁੰਚ ਕੇ ਵੇਖਿਆ ਤਾਂ ਰਸੋਈ ਵਿੱਚੋਂ ਤਿੰਨ ਸਿਲੰਡਰ, ਇਨਵਰਟਰ ਵਾਲੇ ਦੋ ਵੱਡੇ ਬੈਟਰੇ, ਇਕ ਸ਼ੋਟਾ ਬੈਟਰਾ ਅਲਟੀਨੇਟਰ ਪੰਜ ਕਿਲੋਵਾਟ, ਇਕ ਕੂਕਰ, ਸਕੂਲ ਵਿਚ ਨਵੀਂ ਬਣ ਰਹੀ ਲੈਬ ਵਿੱਚੋਂ ਇਕ ਹੈਲਟੀ, ਦੋ ਗ੍ਰੈਂਡਰ, 15 ਦੇ ਕਰੀਬ ਸ਼ਟਰਿੰਗ ਵਾਲੀਆਂ ਪਲੇਟਾਂ ਚੋਰੀ ਹੋ ਚੁੱਕੀਆਂ ਸਨ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਸਮਾਨ ਦੀ ਕੀਮਤ 66 ਹਜ਼ਾਰ ਦੇ ਕਰੀਬ ਬਣਦੀ ਹੈ। ਜਾਂਚ ਅਧਿਕਾਰੀ ਏਐੱਸਆਈ ਬੀਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ।