ਸ਼੍ਰੀ ਬਾਲਾ ਜੀ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ
ਸ਼ਾਨਦਾਰ ਰਿਹਾ ਸ਼੍ਰੀ ਬਾਲਾ ਜੀ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ
Publish Date: Fri, 15 May 2026 06:22 PM (IST)
Updated Date: Fri, 15 May 2026 06:24 PM (IST)
ਸੰਦੀਪ ਮਹਿਤਾ•, ਪੰਜਾਬੀ ਜਾਗਰਣ ਖੇਮਕਰਨ : ਸ਼੍ਰੀ ਬਾਲਾ ਜੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਵਿਦਿਆਰਥੀ ਚੰਗੇ ਨੰਬਰ ਹਾਸਲ ਕਰ ਕੇ ਪਾਸ ਹੋਏ। ਇਸ ਸਾਲ ਆਏ ਨਤੀਜਿਆਂ ਵਿਚ ਅੰਸ਼ਪ੍ਰੀਤ ਕੌਰ ਨੇ 500/438 ਅੰਕ ਪ੍ਰਾਪਤ ਸਾਇੰਸ ਗਰੁੱਪ ਵਿੱਚੋਂ ਸਕੂਲ ’ਚ ਪਹਿਲਾ ਸਥਾਨ ਹਾਸਿਲ ਕੀਤਾ। 436 ਅੰਕ ਹਾਸਲ ਕਰ ਕੇ ਰਾਹੁਲ ਮਹਿਤਾ ਨੇ ਕਮਰਸ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਹੀ ਹਰਲੀਨ ਕੌਰ ਨੇ 434 ਅੰਕ ਪ੍ਰਾਪਤ ਕਰ ਕੇ ਆਰਟਸ ਗਰੁੱਪ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ ਮਿਹਨਤੀ ਅਤੇ ਤਜ਼ਰਬੇਕਾਰ ਸਟਾਫ਼ ਤੇ ਬੱਚਿਆਂ ਦੀ ਕੜੀ ਮਿਹਨਤ ਦੇ ਚਲਦਿਆਂ ਸਾਰੇ ਬੱਚਿਆਂ ਨੇ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਚੰਗੇ ਨੰਬਰਾਂ ਨਾਲ ਸਫ਼ਲਤਾ ਹਾਸਲ ਕੀਤੀ ਹੈ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਵਨੀਤ ਪਾਸੀ, ਸੁਖਰਾਜ ਸ਼ਰਮਾ, ਸਵਾਤੀ ਪਾਸੀ, ਵੀਨਾ, ਮੁਸਕਾਨ, ਪੂਨਮ ਪਾਸੀ ਤੇ ਹੋਰ ਸਟਾਫ਼ ਮੌਜੂਦ ਸਨ।