ਪਿੰਡ ਛੱਜਲਵੱਡੀ ’ਚ ਸੰਗਤ ਨੇ ਸੰਤ ਬਾਬਾ ਸੁੱਖਾ ਸਿੰਘ ਦਾ ਕੀਤਾ ਭਰਵਾਂ ਸਵਾਗਤ
ਪਿੰਡ ਛੱਜਲਵੱਡੀ ਵਿਚ ਸੰਗਤ ਨੇ ਸੰਤ ਬਾਬਾ ਸੁੱਖਾ ਸਿੰਘ ਦਾ ਕੀਤਾ ਭਰਵਾਂ ਸਵਾਗਤ
Publish Date: Fri, 15 May 2026 05:37 PM (IST)
Updated Date: Fri, 15 May 2026 05:39 PM (IST)

ਲਵਦੀਪ ਦੇਵਗਨ•, ਪੰਜਾਬੀ ਜਾਗਰਣ ਸਰਹਾਲੀ ਕਲਾਂ : ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਸੰਗਤਾਂ ਦੇ ਸੱਦੇ ’ਤੇ ਪਿੰਡ ਛੱਜਲਵੱਡੀ ਪਹੁੰਚੇ, ਜਿੱਥੇ ਸੰਗਤਾਂ ਦਾ ਭਰਵਾਂ ਇਕੱਠ ਸੀ। ਨਗਰ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰ ਕੇ ਜੈਕਾਰਿਆਂ ਦੀ ਗੂੰਜ ਵਿਚ ਸੰਤ ਬਾਬਾ ਸੁੱਖਾ ਸਿੰਘ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਲਖਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਭਲੀਭਾਂਤ ਜਾਣਦੇ ਹਾਂ ਕਿ ਸੰਤ ਬਾਬਾ ਸੁੱਖਾ ਸਿੰਘ ਵੱਲੋਂ ਸਾਲ 2023 ਅਤੇ ਸਾਲ 2025 ਦੇ ਹੜ੍ਹਾਂ ਵਿਚ ਟੁੱਟੇ ਦਰਿਆਵਾਂ ਦੇ ਬੰਨਣ ਦੀਆਂ ਸੇਵਾ ਕੀਤੀਆਂ ਗਈਆਂ। ਹੜ੍ਹ ਪੀੜਤਾਂ ਲਈ ਹੋਰ ਅਨੇਕਾਂ ਰਾਹਤ ਕਾਰਜ ਕੀਤੇ ਗਏ। ਗ਼ਰੀਬ ਕਿਸਾਨਾਂ ਦੀਆਂ ਸੈਂਕੜੇ ਏਕੜ ਜ਼ਮੀਨਾਂ ਪੱਧਰੀਆਂ ਕਰ ਕੇ ਕਣਕ ਬੀਜ ਕੇ ਦਿੱਤੀ ਗਈ। ਬਾਬਾ ਜੀ ਦੀ ਪ੍ਰੇਰਨਾ ਨਾਲ ਸਾਡੇ ਨਗਰ ਤੋਂ ਵੀ ਕਈ ਸੇਵਾਦਾਰ ਸੇਵਾ ਕਰਨ ਲਈ ਪਹੁੰਚਦੇ ਰਹੇ ਸਨ। ਸਾਡੇ ਸਮੂਹ ਨਗਰ ਵਾਸੀਆਂ ਦੀ ਬੜੇ ਲੰਮੇ ਸਮੇਂ ਤੋਂ ਤਾਂਘ ਸੀ ਕਿ ਬਾਬਾ ਜੀ ਸਾਡੇ ਨਗਰ ਚਰਨ ਪਾਉਣ। ਅੱਜ ਬਾਬਾ ਜੀ ਨੇ ਆਪਣੇ ਲੰਮੇ ਵੱਡੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸਾਡੇ ਨਗਰ ਵਿਖੇ ਪਹੁੰਚੇ ਹਨ। ਅਸੀਂ ਸਮੂਹ ਨਗਰ ਵਾਸੀਆਂ ਵੱਲੋਂ ਬਾਬਾ ਜੀ ਦਾ ਸਵਾਗਤ ਕਰਦੇ ਹਾਂ। ਇਸ ਮੌਕੇ ਸੰਗਤ ਵਿਚ ਲਖਵਿੰਦਰ ਸਿੰਘ, ਬੀਬੀ ਲਖਵਿੰਦਰ ਕੌਰ, ਤਰੁਨਪ੍ਰੀਤ ਸਿੰਘ ਤੇ ਸੁਖਕਰਨਪ੍ਰੀਤ ਸਿੰਘ ਦਾ ਸਮੂਹ ਪਰਿਵਾਰ, ਜਥੇਦਾਰ ਹਰਬੰਸ ਸਿੰਘ, ਅਮੀਰ ਸਿੰਘ, ਮੇਜਰ ਸਿੰਘ, ਸ਼ੀਰਾ ਸਿੰਘ, ਬਲਕਾਰ ਸਿੰਘ, ਸਤਨਾਮ ਸਿੰਘ, ਗੁਰਮੀਤ ਕੌਰ, ਕਿਰਨਦੀਪ ਕੌਰ, ਵੀਰ ਕੌਰ, ਰਾਜਵਿੰਦਰ ਕੌਰ ਅਤੇ ਹੋਰ ਬੇਅੰਤ ਸੰਗਤ ਹਾਜ਼ਰ ਸਨ।