ਘਰੇਲ਼ੂ ਗੈਸ ਦੀ ਸਪਲਾਈ ਦਰੁਸਤ ਕਰਵਾਉਣ ਲਈ ਦਿੱਤਾ ਮੰਗ ਪੱਤਰ
ਲੋਕ ਲਹਿਰ ਪਾਰਟੀ ਨੇ ਘਰੇਲ਼ੂ ਗੈਸ ਦੀ ਸਪਲਾਈ ਦਰੁਸਤ ਕਰਵਾਉਣ ਲਈ ਦਿੱਤਾ ਮੰਗ ਪੱਤਰ
Publish Date: Fri, 15 May 2026 05:27 PM (IST)
Updated Date: Fri, 15 May 2026 05:30 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਲੋਕ ਲਹਿਰ ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋਡ਼ਾ ਦੀ ਅਗਵਾਈ ਹੇਠ ਇਕ ਵਫ਼ਦ ਸਹਾਇਕ ਕਮਿਸ਼ਨਰ ਰੋਬਿਨਜੀਤ ਕੌਰ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਗੁਰੂ ਨਗਰੀ ਤਰਨਤਾਰਨ ਵਿਖ਼ੇ ਨਿਯੁਕਤ ਹੋਣ ’ਤੇ ਜੀ ਆਇਆਂ ਕਿਹਾ। ਇਸ ਤੋਂ ਉਪਰੰਤ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਨੇ ਸਮੁੱਚੇ ਤਰਨਤਾਰਨ ਜ਼ਿਲ੍ਹੇ ਵਿਚ ਘਰੇਲ਼ੂ ਗੈਸ ਵਰਤਣ ਵਾਲਿਆਂ ਨੂੰ ਸਪਲਾਈ ਸਬੰਧੀ ਆ ਰਹੀ ਮੁਸ਼ਕਿਲ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ ਕਿ ਕਿਵੇਂ 25 ਦਿਨ ਦੀ ਬੁਕਿੰਗ ਤੋਂ ਬਾਅਦ 15 ਤੋਂ 20 ਦਿਨ ਮੋਬਾਈਲ ’ਤੇ ਮੈਸੇਜ ਆਉਣ ’ਚ ਲੱਗਦੇ ਹਨ ਅਤੇ ਫਿਰ ਇਸ ਤੋਂ ਬਾਅਦ ਗੈਸ ਸਿਲੰਡਰ ਦੀ ਡਲਿਵਰੀ ਮਿਲਦੀ ਹੈ। ਜਿਨ੍ਹਾਂ ਘਰਾਂ ਵਿਚ ਗੈਸ ਦੀ ਖ਼ਪਤ ਪਰਿਵਾਰ ਵੱਡਾ ਹੋਣ ਕਰ ਕੇ ਜ਼ਿਆਦਾ ਹੁੰਦੀ ਹੈ, ਉਨ੍ਹਾਂ ਦਾ ਸਿਲੰਡਰ ਮਸਾਂ ਹੀ 25 ਜਾਂ 30 ਦਿਨ ਚਲਦਾ ਹੈ ਅਤੇ ਉਨ੍ਹਾਂ ਨੂੰ ਮਜਬੂਰੀ ਵੱਸ 2 ਹਜ਼ਾਰ ਜਾਂ ਇਸ ਤੋਂ ਵੱਧ ਪੈਸੇ ਖਰਚ ਕਰ ਕੇ ਬਲੈਕ ਵਿਚ ਸਿਲੰਡਰ ਲੈਣਾ ਪੈਂਦਾ ਹੈ। ਉਨ੍ਹਾਂ ਦੱਸਿਆ ਗਿਆ ਕਿ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਸਮੁੱਚੇ ਜ਼ਿਲ੍ਹੇ ਵਿਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਣ ਕਰ ਕੇ ਜੋ ਸਮੱਸਿਆ ਪੈਦਾ ਹੋ ਰਹੀ ਹੈ, ਉਸ ਨਾਲ ਬਿਮਾਰੀਆਂ ਵੱਧਣ ਦਾ ਖ਼ਤਰਾ ਬਣਿਆ ਹੋਇਆ ਹੈ। ਉਸ ਨੂੰ ਜਲਦੀ ਹੱਲ ਕਰਨ ਵਾਸਤੇ ਲੋਕ ਲਹਿਰ ਪਾਰਟੀ ਦੇ ਮੈਂਬਰਾਂ ਅਤੇ 400 ਤੋਂ ਵੱਧ ਸ਼ਹਿਰ ਵਾਸੀਆਂ ਦੇ ਦਸਤਖ਼ਤ ਕਰਵਾ ਕੇ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪਾਰਟੀ ਪ੍ਰਧਾਨ ਗੁਰਜੀਤ ਸਿੰਘ ਅਰੋਡ਼ਾ ਤੋਂ ਇਲਾਵਾ ਬਲਦੇਵ ਸਿੰਘ ਸ਼ਹਿਰੀ ਪ੍ਰਧਾਨ, ਕੁਲਵਿੰਦਰ ਸਿੰਘ ਖਜਾਨਚੀ, ਸੁਖਜਿੰਦਰ ਸਿੰਘ ਕਾਕਾ, ਬਾਬਾ ਪ੍ਰੇਮ ਸਿੰਘ, ਗੁਰਿੰਦਰ ਸਿੰਘ ਲਾਡੀ ਪ੍ਰਧਾਨ ਵਪਾਰ ਮੰਡਲ, ਬਿਕਰਮਜੀਤ ਸੁਹਾਵਾ, ਬਰਿੰਦਰ ਸਿੰਘ ਪ੍ਰਧਾਨ ਹੋਟਲ ਰੈਸਟੋਰੈਂਟ ਹਾਜ਼ਰ ਸਨ।