ਭਾਰਤੀ ਜਨਤਾ ਪਾਰਟੀ ਨੇ ਜਾਰੀ ਕੀਤੀ ਨਗਰ ਕੌਂਸਲ ਪੱਟੀ ਲਈ ਉਮੀਦਵਾਰਾਂ ਦੀ ਸੂਚੀ

ਬੱਲੂ ਮਹਿਤਾ•, ਪੰਜਾਬੀ ਜਾਗਰਣ
ਪੱਟੀ : ਨਗਰ ਕੌਂਸਲ ਪੱਟੀ ਦੀਆਂ ਚੋਣਾਂ ਨੂੰ ਲੈ ਕੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਪੰਜਾਬ ਪ੍ਰਧਾਨ ਸੁਨੀਲ ਜਾਖਲ, ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਮੰਤਰੀ ਮੰਥਰੀ ਸ੍ਰੀ ਨਿਵਾਸੁਲੂ ਦੀ ਮਨਜ਼ੂਰੀ ’ਤੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਉਮੀਦਵਾਰਾਂ ਦੇ ਐਲਾਨ ਲਈ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਕੀਤੀ ਗਈ ਸੰਗਠਾਨਤਮਿਕ ਵਿਚ ਜ਼ੋਨ ਇੰਚਾਰਜ ਜਗਮੋਹਨ ਸਿੰਘ ਰਾਜੂ, ਪ੍ਰਦੇਸ਼ ਬੁਲਾਰੇ ਤੇ ਜ਼ਿਲ੍ਹਾ ਇੰਚਾਰਜ ਨਰੇਸ਼ ਸ਼ਰਮਾ, ਪੱਟੀ ਚੋਣ ਇੰਚਾਰਜ ਸਾਬਕਾ ਏਡੀਸੀ ਰਣਬੀਰ ਸਿੰਘ ਮੂਧਲ, ਚੋਣ ਇੰਚਾਰਜ ਜ਼ਿਲ੍ਹਾ ਮਹਾਮੰਤਰੀ ਸ਼ਿਵ ਕੁਮਾਰ ਸੋਨੀ, ਚੋਣ ਇੰਚਾਰਜ ਜ਼ਿਲ੍ਹਾ ਮਹਾਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ, ਮਹਾਮੰਤਰੀ ਸੁਰਜੀਤ ਸਿੰਘ ਸਾਗਰ, ਮੀਤ ਪ੍ਰਧਾਨ ਐਡਵੋਕੇਟ ਜਸਕਰਨ ਸਿੰਘ ਗਿੱਲ, ਮੀਤ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਭੁੱਲਰ, ਮੀਤ ਪ੍ਰਧਾਨ ਰਿਤੇਸ਼ ਚੋਪੜਾ, ਸਰਕਲ ਪ੍ਰਧਾਨ ਪੱਟੀ ਸ਼ਹਿਰੀ ਵਿਜੇ ਵਿਨਾਇਕ, ਯੂਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਐੱਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਤੋਂ ਇਲਾਵਾ ਹੋਰ ਪਾਰਟੀ ਦੇ ਆਗੂਆਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿਚ ਸਰਬਸੰਮਤੀ ਨਾਲ ਨਗਰ ਕੌਂਸਲ ਪੱਟੀ ਦੀ ਵਾਰਡ ਨੰਬਰ 1 ਤੋਂ ਸ਼ਰਨਜੀਤ ਕੌਰ, 2 ਤੋਂ ਸੁਰਿੰਦਰ ਸਿੰਘ, 3 ਤੋਂ ਸੁਮਨ ਬਾਲਾ, 4 ਤੋਂ ਧੀਰਜ ਕੁਮਾਰ, 5 ਤੋਂ ਨਵਜੋਤ ਕੌਰ, 6 ਤੋਂ ਨਰਿੰਦਰ ਸਿੰਘ, 7 ਤੋਂ ਕਿਰਨਜੀਤ ਕੌਰ, 8 ਤੋਂ ਜੰਗਾ ਸਿੰਘ, 9 ਤੋਂ ਆਸ਼ਾ ਰਾਣੀ, 10 ਤੋਂ ਰਵਿੰਦਰ ਸੋਨਾ, 11 ਤੋਂ ਰਮਾਂ ਖੁਰਾਣਾ, 12 ਤੋਂ ਪਦਮ ਕੁਮਾਰ, 13 ਤੋਂ ਆਸ਼ਾ ਰਾਣੀ, 15 ਤੋਂ ਜਸ਼ਨਪ੍ਰੀਤ ਕੌਰ, 16 ਤੋਂ ਹਰਭਾਗ ਸਿੰਘ, 17 ਤੋਂ ਗੁਰਲਾਲ ਸਿੰਘ ਢਿੱਲੋਂ, 18 ਤੋਂ ਸਮਸ਼ੇਰ ਸਿੰਘ ਨੂੰ ਪਾਰਟੀ ਵੱਲੋਂ ਚੋਣ ਨਿਸ਼ਾਨ ਕਮਲ ਦੇ ਫੁੱਲ ਤੋਂ ਚੋਣ ਲੜਣ ਲਈ ਮੈਦਾਨ ਵਿਚ ਉਤਾਰਿਆ ਗਿਆ। ਇਸ ਮੌਕੇ ਪ੍ਰਦੇਸ਼ ਬੁਲਾਰੇ ਨੇ ਸਾਰੀ ਹੀ ਟੀਮ ਦੀਆਂ ਡਿਊਟੀਆਂ ਲਗਾ ਕੇ ਪੱਟੀ ਚੋਣਾਂ ਵਿਚ ਉਮੀਦਵਾਰਾਂ ਦੇ ਨਾਲ ਟੀਮਾਂ ਸਮੇਤ ਕੰਮ ਕਰਨ ਦੀ ਵੰਡ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਜ਼ਿਲ੍ਹੇ ਦੀ ਸਮੁੱਚੀ ਟੀਮ ਸਮੇਤ ਪਹੁੰਚੀ ਲੀਡਰਸ਼ਿਪ ਨੂੰ ਵਿਸ਼ਵਾਸ ਜਤਾਇਆ ਕਿ ਪਹਿਲਾਂ ਦੀ ਤਰ੍ਹਾਂ ਸਾਰੇ ਹੀ ਆਗੂ ਅਤੇ ਵਰਕਰ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਪ੍ਰਚਾਰ ਅਤੇ ਪ੍ਰਸਾਰ ਕਰਨਗੇ ਅਤੇ ਸ਼ਾਨਦਾਰ ਜਿੱਤ ਹਾਸਲ ਕਰ ਕੇ ਪਾਰਟੀ ਦੀ ਝੋਲੀ ਪਾਈ ਜਾਵੇਗੀ।
- ਲੀਡਰਸ਼ਿਪ ਨੇ ਨਗਰ ਪੰਚਾਇਤ ਭਿੱਖੀਵਿੰਡ ਲਈ ਐਲਾਨੇ ਉਮੀਦਵਾਰ
ਰਾਜਨ ਚੋਪੜਾ•, ਪੰਜਾਬੀ ਜਾਗਰਣ, ਭਿੱਖੀਵਿੰਡ : ਭਿੱਖੀਵਿੰਡ ਨਗਰ ਪੰਚਾਇਤ ਦੀਆਂ ਹੋਣ ਜਾ ਰਹੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਪਹਿਲ ਕਦਮੀ ਕਰਦਿਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਉਮੀਦਵਾਰਾਂ ਦੀ ਚੋਣ ਲਈ ਕੀਤੀ ਗਈ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਨਗਰ ਪੰਚਾਇਤ ਭਿੱਖੀਵਿੰਡ ਦੀ ਵਾਰਡ ਨੰਬਰ 1 ਤੋਂ ਸਤਨਾਮ ਸਿੰਘ, 2 ਤੋਂ ਸੰਦੀਪ ਕੌਰ, 3 ਤੋਂ ਸਿਮਰਨ, 4 ਤੋਂ ਰਣਜੀਤ ਸਿੰਘ, 5 ਤੋਂ ਬਲਜੀਤ ਕੌਰ, 6 ਤੋਂ ਨਰਿੰਦਰ ਸਿੰਘ, 7 ਤੋਂ ਦਲਬੀਰ ਕੌਰ, 8 ਤੋਂ ਸਰਬਜੀਤ ਸਿੰਘ, 9 ਤੋਂ ਊਸ਼ਾ ਰਾਣੀ, 10 ਤੋਂ ਲਵ ਦੇਵਗਨ, 11 ਤੋਂ ਕਮਲੇਸ਼ ਰਾਣੀ, 12 ਤੋਂ ਬਲਵਿੰਦਰ ਕੌਰ, 13 ਤੋਂ ਵਿਸ਼ਾਲ ਚੋਪੜਾ ਨੂੰ ਪਾਰਟੀ ਵੱਲੋਂ ਚੋਣ ਲੜਨ ਲਈ ਚੁਣਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਇਨ੍ਹਾਂ ਉਮੀਦਵਾਰਾਂ ਦੀ ਜਿੱਤ ਲਈ ਸਮੁੱਚੀ ਭਾਜਪਾ ਟੀਮ ਤਨਦੇਹੀ ਨਾਲ ਕੰਮ ਕਰੇਗੀ ਅਤੇ ਉਮੀਦਵਾਰਾਂ ਦੀ ਸਫਲਤਾ ਲਈ ਪ੍ਰਚਾਰ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਸਰਕਲ ਪ੍ਰਧਾਨ ਭਿੱਖੀਵਿੰਡ ਨਰਿੰਦਰ ਸਿੰਘ, ਮੀਤ ਪ੍ਰਧਾਨ ਨੇਤਰਪਾਲ ਸਿੰਘ, ਪ੍ਰਦੇਸ਼ ਕਾਰਜਕਾਰਨੀ ਅਨੂਪ ਸਿੰਘ ਭੁੱਲਰ, ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ ਕੋਠੀ, ਸੀਨੀਅਰ ਆਗੂ ਸਦਾਨੰਦ ਚੋਪੜਾ, ਸੀਨੀਅਰ ਆਗੂ ਸਿਤਾਰਾ ਸਿੰਘ ਡਲੀਰੀ ਆਦਿ ਸਮੇਤ ਹੋਰ ਆਗੂ ਵੀ ਮੌਜੂਦ ਸਨ।