ਧਾਰਮਿਕ ਪੇਪਰ ’ਚੋਂ 85 ਫ਼ੀਸਦੀ ਨੰਬਰ ਪ੍ਰਾਪਤ ਕਰਨ ’ਤੇ ਬੇਟੀ ਹਰਪਵਿੱਤਰ ਕੌਰ ਸਨਮਾਨਿਤ
ਧਾਰਮਿਕ ਪੇਪਰ ’ਚੋਂ 85 ਫੀਸਦੀ ਅੰਕ ਪ੍ਰਾਪਤ ਕਰਨ ’ਤੇ ਬੇਟੀ ਹਰਪਵਿੱਤਰ ਕੌਰ ਨੂੰ ਸਨਮਾਨਿਤ ਕੀਤਾ
Publish Date: Fri, 15 May 2026 04:12 PM (IST)
Updated Date: Fri, 15 May 2026 04:12 PM (IST)

ਸਰਬਜੀਤ ਸਿੰਘ ਛੀਨਾ,• ਪੰਜਾਬੀ ਜਾਗਰਣ ਖਾਲੜਾ : ਪਿੰਡ ਅਮੀਸ਼ਾ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿਚ ਪੜ੍ਹਦੀ ਬੇਟੀ ਹਰਪਵਿੱਤਰ ਕੌਰ ਪਿਤਾ ਗੁਰਵਿੰਦਰ ਸਿੰਘ ਵੱਲੋਂ ਪਿਛਲੀ ਦਿਨੀਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਰਕਲ ਖਾਲੜਾ ਵੱਲੋਂ ਕਰਵਾਏ ਗਏ ਸਿੱਖ ਧਰਮ ਨਾਲ ਸਬੰਧਿਤ ਪੇਪਰ ਵਿਚ 85 ਫ਼ੀਸਦੀ ਨੰਬਰ ਪ੍ਰਾਪਤ ਕਰਨ ਲਈ ਸਿੱਖ ਮਿਸ਼ਨਰੀ ਸਰਕਲ ਖਾਲੜਾ ਇੰਚਾਰਜ ਸੇਵਾਮੁਕਤ ਮਾਸਟਰ ਵਜੀਰ ਸਿੰਘ, ਬੇਅੰਤ ਸਿੰਘ, ਸਮਾਜ ਸੇਵੀ ਸਤਨਾਮ ਸਿੰਘ ਜੰਡ ਅਤੇ ਸਕੂਲ ਅਧਿਆਪਕਾ ਵੱਲੋਂ ਸਨਮਾਨ ਪੱਤਰ ਦੇ ਕੇ ਬੇਟੀ ਦਾ ਮਾਨ ਸਨਮਾਨ ਕੀਤਾ ਗਿਆ। ਇਸ ਮੌਕੇ ਸਰਕਲ ਇੰਚਾਰਜ ਰਿਟਾਇਰਡ ਮਾਸਟਰ ਵਜੀਰ ਸਿੰਘ ਵੱਲੋਂ ਜਿੱਥੇ ਬੇਟੀ ਹਰਪਵਿੱਤਰ ਕੌਰ ਦੀ ਹੌਂਸਲਾ ਅਫਜਾਈ ਕੀਤੀ ਗਈ ਉੱਥੇ ਨਾਲ ਹੀ ਸਕੂਲ ਵਿਚ ਹਾਜ਼ਰ ਦੂਜਿਆਂ ਬੱਚਿਆ ਨੂੰ ਵੀ ਸਿੱਖ ਧਰਮ ਦੇ ਅਣਮੁਲੇ ਇਤਿਹਾਸ ਨੂੰ ਪੜ੍ਹਨ, ਸਮਝਣ ਅਤੇ ਵੱਧ ਤੋਂ ਵੱਧ ਜਾਣਕਰੀ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਬੇਟੀ ਦੇ ਮਾਤਾ ਪਿਤਾ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਦੇ ਸਕੂਲ ਅਧਿਆਪਕ ਜਿੱਥੇ ਉਨ੍ਹਾਂ ਨੂੰ ਉੱਚ ਵਿੱਦਿਆ ਪ੍ਰਾਪਤ ਕਰਨ ਵਿਚ ਸਹਾਈ ਸਿੱਧ ਹੁੰਦੇ ਹਨ। ਉੱਥੇ ਹੀ ਬੱਚੇ ਦੇ ਮਾਤਾ-ਪਿਤਾ ਉਸ ਦਾ ਧਰਮ ਪ੍ਰਤੀ ਅਸਲ ਮਾਰਗ ਦਰਸ਼ਨ ਕਰਨ ਵਿਚ ਉਸ ਦੀ ਮਦਦ ਕਰਦੇ ਹਨ। ਇਸ ਮੌਕੇ ਹਾਜ਼ਰ ਸੇਵਾਮੁਕਤ ਮਾਸਟਰ ਵਜੀਰ ਸਿੰਘ, ਸਤਨਾਮ ਸਿੰਘ ਜੰਡ, ਬੇਅੰਤ ਸਿੰਘ, ਬਲਰਾਜ ਸਿੰਘ ਗਿੱਲ, ਬਲਜੀਤ ਸਿੰਘ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ, ਹੈੱਡ ਟੀਚਰ ਸੁਖਦਰਸ਼ਨ ਕੌਰ, ਕਲਾਸ ਇੰਚਾਰਜ ਜਸਬੀਰ ਕੌਰ, ਇਕਬਾਲ ਸਿੰਘ, ਰਜਿੰਦਰ ਕੁਮਾਰ, ਕਿਰਨਦੀਪ ਕੌਰ, ਮਨਜੀਤ ਸਿੰਘ ਆਦਿ ਹਾਜ਼ਰ ਸਨ।