ਅੰਗਦਦੀਪ ਸੋਹਲ ਸਰਬ ਸੰਮਤੀ ਨਾਲ ਬਣੇ ਤਰਨਤਾਰਨ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ
ਅੰਗਦਦੀਪ ਸੋਹਲ ਸਰਬ ਸੰਮਤੀ ਨਾਲ ਬਣੇ ਤਰਨਤਾਰਨ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ
Publish Date: Thu, 14 May 2026 07:00 PM (IST)
Updated Date: Thu, 14 May 2026 07:03 PM (IST)

ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨਤਾਰਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅੰਗਦਦੀਪ ਸਿੰਘ ਸੋਹਲ ਨੂੰ ਸਰਬਸੰਮਤੀ ਨਾਲ ਤਰਨਤਾਰਨ ਦਾ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਚੁਣ ਲਿਆ ਗਿਆ ਹੈ। ਤਰਨਤਾਰਨ ਦੇ ਵਿਕਾਸ ਭਵਨ ਵਿਚ ਕਰਵਾਈ ਗਈ ਇਸ ਚੋਣ ਮੌਕੇ ਹਲਕਾ ਖੇਮਕਰਨ ਤੋਂ ਵਿਧਾਇਕ ਸਰਵਣ ਸਿੰਘ ਧੁੰਨ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਚੇਅਰਮੈਨ ਬਣੇ ਅੰਗਦਦੀਪ ਸਿੰਘ ਸੋਹਲ ਨੇ ਭਗਵੰਤ ਮਾਨ ਸਰਕਾਰ ਦੀ ਵਿਕਾਸ ਨੀਤੀ ’ਤੇ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਤਰਨਤਾਰਨ ਦੇ ਲੋਕਾਂ ਨੇ ਸਾਰੇ ਮੈਂਬਰ ਆਮ ਆਦਮੀ ਪਾਰਟੀ ਦੇ ਜਿਤਾ ਕੇ ਸਰਕਾਰ ਦੇ ਕੀਤੇ ਜਾ ਰਹੇ ਕੰਮਾਂ ’ਤੇ ਮੋਹਰ ਲਗਾਈ ਸੀ। ਇਸ ਜਿੱਤ ਲਈ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਲਾਕੇ ਦੇ ਵਿਕਾਸ ਲਈ ਉਹ ਦਿਨ-ਰਾਤ ਮਿਹਨਤ ਕਰਨਗੇ। ਸੋਹਲ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਪਿੰਡਾਂ ਵਿਚ ਵਿਕਾਸ ਕਾਰਜਾਂ ਨੂੰ ਹੋਰ ਗਤੀਸ਼ੀਲ ਕਰਨਾ ਅਤੇ ਪੇਂਡੂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੋਵੇਗੀ। ਵਿਧਾਇਕ ਸਰਵਣ ਸਿੰਘ ਧੁੰਨ ਨੇ ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਣੇ ਅੰਗਦਦੀਪ ਸਿੰਘ ਸੋਹਲ ਨੂੰ ਵਧਾਈ ਦਿੱਤੀ ਅਤੇ ਤਨਦੇਹੀ ਨਾਲ ਪਿੰਡਾਂ ਦਾ ਵਿਕਾਸ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤਰਨਤਾਰਨ ਦੇ ਐੱਸਡੀਐੱਮ ਡਾ. ਕਰਨਵੀਰ ਸਿੰਘ ਨੇ ਅੰਗਦਦੀਪ ਸਿੰਘ ਸੋਹਲ ਨੂੰ ਜਿਥੇ ਚੇਅਰਮੈਨ ਵਜੋਂ ਸਰਟੀਫੇਕਟ ਦਿੱਤਾ। ਉਥੇ ਹੀ ਇਸ ਮੌਕੇ ਬਲਾਕ ਸੰਮਤੀ ਤਰਨਤਾਰਨ ਦੇ ਚੇਅਰਮੈਨ ਜੋਧਬੀਰ ਸਿੰਘ ਪੰਡੋਰੀ ਰਣ ਸਿੰਘ, ਲੇਬਰ ਫੈਡ ਦੇ ਚੇਅਰਮੈਨ ਸ਼ੇਰ ਸਿੰਘ ਝੰਡੇਰ, ਡਾਇਰੈਕਟਰ ਸੇਵਕਪਾਲ ਸਿੰਘ ਝੰਡੇਰ ਮਹਾਂਪੁਰਖਾਂ ਹੋਰ ਪਾਰਟੀ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਚੁਣੇ ਗਏ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ।