ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ’ਚ ਦਸਤਾਰ ਮੁਕਾਬਲੇ ਕਰਵਾਏ
ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ’ਚ ਦਸਤਾਰ ਮੁਕਾਬਲੇ ਕਰਵਾਏ ਗਏ
Publish Date: Thu, 14 May 2026 03:59 PM (IST)
Updated Date: Thu, 14 May 2026 04:00 PM (IST)

ਗੁਰਬਰਿੰਦਰ ਸਿੰਘ•ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਵਿਖੇ ਸਰਹੰਦ ਫਤਹਿ ਦਿਵਸ ਨੂੰ ਸਮਰਪਿਤ ਇੰਟਰ-ਹਾਊਸ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ ਸਕੂਲ ਦੀ ਪ੍ਰਿੰਸੀਪਲ ਮਨੀਸ਼ਾ ਸੂਦ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ। ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਆਪਣੇ ਮਾਣਮੱਤੇ ਸਿੱਖ ਇਤਿਹਾਸ ਤੇ ਵਿਰਸੇ ਨਾਲ ਜੋੜਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਮੁਕਾਬਲੇ ਦੌਰਾਨ ਜੱਜ ਦੀ ਅਹਿਮ ਭੂਮਿਕਾ ਸਕੂਲ ਦੇ ਅਧਿਆਪਕ ਇੰਦਰਪਾਲ ਸਿੰਘ ਤੇ ਪ੍ਰਭਜੋਤ ਸਿੰਘ ਵੱਲੋਂ ਨਿਭਾਈ ਗਈ। ਉਨ੍ਹਾਂ ਬਾਰੀਕੀ ਨਾਲ ਵਿਦਿਆਰਥੀਆਂ ਦੀ ਦਸਤਾਰਬੰਦੀ ਦੀ ਕਲਾ ਦਾ ਨਿਰੀਖਣ ਕੀਤਾ। ਐਲਾਨੇ ਗਏ ਨਤੀਜੇ ਇਸ ਪ੍ਰਕਾਰ ਰਹੇ- ਦੁਮਾਲਾ ਮੁਕਾਬਲੇ ਵਿਚ ਸੱਤਵੀਂ ਜਮਾਤ ਦੇ ਗੁਰਫਤਿਹ ਸਿੰਘ ਯੂਰੇਨਸ ਹਾਊਸ ਨੇ ਪਹਿਲਾ, ਨੌਵੀਂ ਜਮਾਤ ਦੇ ਖਾਲਸਪ੍ਰੀਤ ਸਿੰਘ ਯੂਰੇਨਸ ਹਾਊਸ ਨੇ ਦੂਜਾ ਅਤੇ ਅੱਠਵੀਂ ਜਮਾਤ ਦੇ ਗੁਰਫਤਿਹ ਸਿੰਘ ਮਰਕਰੀ ਹਾਊਸ ਨੇ ਤੀਜਾ ਸਥਾਨ ਹਾਸਲ ਕੀਤਾ। ਦਸਤਾਰ ਮੁਕਾਬਲਾ ਗਰੁੱਪ ਪਹਿਲਾ - 6ਵੀਂ ਤੋਂ 8ਵੀਂ ਇਸ ਗਰੁੱਪ ਵਿਚ ਅੱਠਵੀਂ ਜਮਾਤ ਦੇ ਸਰਤਾਜਜੀਤ ਸਿੰਘ ਮਰਕਰੀ ਹਾਊਸ ਨੇ ਪਹਿਲਾ, ਅੱਠਵੀਂ ਜਮਾਤ ਦੇ ਗੁਰਨੂਰਬੀਰ ਸਿੰਘ ਨੇ ਦੂਜਾ ਅਤੇ ਤਰਨਵੀਰ ਸਿੰਘ ਦੋਵੇਂ ਯੂਰੇਨਸ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦਸਤਾਰ ਮੁਕਾਬਲਾ ਗਰੁੱਪ ਦੂਜਾ - 9ਵੀਂ ਤੋਂ 12ਵੀਂ ਇਸ ਵਿਚ ਗਿਆਰ੍ਹਵੀਂ ਜਮਾਤ ਦੇ ਗੁਰਪ੍ਰੀਤ ਸਿੰਘ ਯੂਰੇਨਸ ਹਾਊਸ ਪਹਿਲੇ, ਦਸਵੀਂ ਜਮਾਤ ਦੇ ਸਹਿਜਦੀਪ ਸਿੰਘ ਦੂਜੇ ਅਤੇ ਨੌਵੀਂ ਜਮਾਤ ਦੇ ਯੁਵਰਾਜ ਸਿੰਘ ਦੋਵੇਂ ਜੁਪੀਟਰ ਹਾਊਸ ਤੀਜੇ ਸਥਾਨ ਤੇ ਰਹੇ। ਹੌਸਲਾ ਅਫਜ਼ਾਈ ਇਨਾਮ- ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਮੁੱਖ ਰੱਖਦਿਆਂ ਦਸਵੀਂ ਜਮਾਤ ਦੇ ਅਨੇਕਦੀਪ ਸਿੰਘ ਵੀਨਸ ਹਾਊਸ ਨੂੰ ਚੌਥਾ ਅਤੇ ਨੌਵੀਂ ਜਮਾਤ ਦੇ ਜਸਜੀਤ ਸਿੰਘ ਜੁਪੀਟਰ ਹਾਊਸ ਨੂੰ ਪੰਜਵਾਂ ਸਥਾਨ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿਚ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਭਵਿੱਖ ਵਿਚ ਵੀ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ।