ਸੰਧੂ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਸੱਤਾ ’ਤੇ ਆਈ ਹੈ, ਉਦੋਂ ਤੋਂ ਹੀ ਪੰਜਾਬ ਦੇ ਹਲਾਤ ਹੋਰ ਵੀ ਜ਼ਿਆਦਾ ਬਦ ਤੋਂ ਬਦਤਰ ਹੋਏ ਹਨ।

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਭਾਰਤੀ ਜਨਤਾ ਪਾਰਟੀ ਦੇ ਮੁੱਖ ਤਰਨਤਾਰਨ ਅੱਗੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਲਾਏ ਧਰਨੇ ਦੌਰਾਨ ਕੀਤੇ ਹੰਗਾਮੇ ਦੀ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਜ਼ਿਲ੍ਹਾ ਆਗੂਆਂ ਸਮੇਤ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਸੱਤਾ ’ਤੇ ਆਈ ਹੈ, ਉਦੋਂ ਤੋਂ ਹੀ ਪੰਜਾਬ ਦੇ ਹਲਾਤ ਹੋਰ ਵੀ ਜ਼ਿਆਦਾ ਬਦ ਤੋਂ ਬਦਤਰ ਹੋਏ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਸਿਵਾਏ ਚੁਟਕਲਿਆਂ ਤੇ ਝੂਠੇ ਲਾਰਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਸੂਬਾ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਹਰ ਪੱਖੋਂ ਕਮਜ਼ੋਰ ਹੋਇਆ ਹੈ। ਲੱਖਾਂ ਕਰੋੜਾਂ ਦਾ ਕਰਜ਼ਾ ਲੈ ਕੇ ਪੰਜਾਬ ਦਾ ਪੈਸਾ ਦੂਜਿਆਂ ਸੂਬਿਆਂ ’ਚ ਰੋੜ੍ਹ ਦਿੱਤਾ ਗਿਆ ਹੈ। ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਤੇ ‘ਆਪ’ ਦੇ ਮੰਤਰੀਆਂ ਨੇ ਮਿਲ ਕੇ ਦਿੱਲੀ ਤੇ ਪੰਜਾਬ ’ਚ ਵੱਡੇ ਘੁਟਾਲੇ ਕੀਤੇ ਹਨ ਜੋ ਹੁਣ ਹੌਲੀ-ਹੌਲੀ ਜੱਗ ਜਾਹਿਰ ਹੋਣ ਲੱਗੇ ਹਨ। ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਲੋਕਾਂ ਦਾ ਧਿਆਨ ਆਪਣੇ ਭ੍ਰਿਸ਼ਟਾਚਾਰ ਤੇ ਅੰਦਰੂਨੀ ਕਾਲੀਆਂ ਕਰਤੂਤਾਂ ਤੋਂ ਹਟਾਉਣ ਲਈ ਨਿੱਤ ਨਵੇਂ ਨਾਟਕ ਕਰ ਰਹੀ ਹੈ।
======
ਬੁਖਲਾਹਟ ’ਚ ਆ ਚੁੱਕੀ ਹੈ ‘ਆਪ’ ਸਰਕਾਰ
ਸੰਧੂ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਤੇ ਆਗੂ ਆਪਣੀ ਸਰਕਾਰ ਦੀਆਂ ਅੰਦਰੂਨੀ ਗ਼ਲਤੀਆਂ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਬੇਨਕਾਬ ਕਰਨ ਲੱਗੇ ਹਨ, ਉਦੋਂ ਤੋਂ ਸਰਕਾਰ ਬੁਖਲਾਹਟ ’ਚ ਆ ਕੇ ਉਨ੍ਹਾਂ ਉੱਤੇ ਹੀ ਵਿਜੀਲੈਂਸ ਦੀਆਂ ਰੇਡਾਂ ਕਰਵਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਵਿਧਾਇਕਾਂ ਨੂੰ ਪਹਿਲਾਂ ਖੁਦ ਵਿਜੀਲੈਂਸ ਵੱਲੋਂ ਭ੍ਰਿਸ਼ਟ ਦੱਸਿਆ ਜਾਂਦਾ ਹੈ, ਬਾਅਦ ’ਚ ਉਨ੍ਹਾਂ ਨੂੰ ਹੀ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ, ਜਿਸ ਨਾਲ ਸਰਕਾਰ ਦੀ ਨੀਅਤ ਤੇ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ’ਚ ਆ ਜਾਂਦੀ ਹੈ।
ਜੇਕਰ ਈਡੀ ਵੱਲੋਂ ਸੰਜੀਵ ਅਰੋੜਾ ਵਰਗੇ ਆਗੂਆਂ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਸ ਦੇ ਪਿੱਛੇ ਗੰਭੀਰ ਕਾਰਣ ਹੁੰਦੇ ਹਨ ਅਤੇ ਹੁਣ ਆਮ ਆਦਮੀ ਪਾਰਟੀ ਦੇ ਕਾਲੇ ਕਾਰਨਾਮੇ ਇਕ-ਇਕ ਕਰ ਕੇ ਲੋਕਾਂ ਸਾਹਮਣੇ ਆਉਣ ਲੱਗੇ ਹਨ। ਪਰ ਇਹ ਲੋਕ ਸੱਚਾਈ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਭਾਜਪਾ ਦਫ਼ਤਰਾਂ ਦੇ ਬਾਹਰ ਧਰਨੇ ਤੇ ਪ੍ਰਦਰਸ਼ਨ ਕਰ ਰਹੇ ਹਨ।
======
ਇਨ੍ਹਾਂ ਆਗੂਆਂ ਵੀ ਕੀਤੀ ਸਰਕਾਰ ਦੀ ਨਿੰਦਾ
ਇਸ ਮੌਕੇ ਮਹਾ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ, ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ, ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ, ਮੀਤ ਪ੍ਰਧਾਨ ਜਸਕਰਨ ਸਿੰਘ, ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ, ਪ੍ਰਦੇਸ਼ ਕਾਰਜਕਾਰਨੀ ਮੈਂਬਰ ਬਲਵਿੰਦਰ ਸਿੰਘ, ਕਿਸਾਨ ਮੋਰਚਾ ਪ੍ਰਧਾਨ ਡਾ. ਅਵਤਾਰ ਸਿੰਘ, ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਐੱਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ, ਓਬੀਸੀ ਮੋਰਚਾ ਪ੍ਰਧਾਨ ਨਿਸ਼ਾਨ ਸਿੰਘ, ਸਕੱਤਰ ਹਰਮਨਦੀਪ ਸਿੰਘ ਕੱਲਾ, ਸਕੱਤਰ ਸਵਿੰਦਰ ਸਿੰਘ ਪੰਨੂ, ਸਕੱਤਰ ਹਰਜੀਤ ਸਿੰਘ ਕੰਗ, ਨੌਜਵਾਨ ਆਗੂ ਗੁਰਲਾਲ ਸਿੰਘ ਅਲਗੋਂ, ਮੋਰਚਾ ਜਨਰਲ ਸਕੱਤਰ ਅਮਨ ਅਰੋੜਾ, ਮੇਜਰ ਸਿੰਘ ਗਿੱਲ, ਸਰਕਲ ਪ੍ਰਧਾਨ ਰੋਹਿਤ ਸ਼ਰਮਾ, ਭੋਲਾ ਸਿੰਘ ਰਾਣਾ ਗੰਡੀਵਿੰਡ, ਦਿਲਬਾਗ ਸਿੰਘ ਖਾਰਾ, ਸੀਨੀਅਰ ਆਗੂ ਸੁਭਾਸ਼ ਬਾਠ, ਬਚਿੱਤਰ ਸਿੰਘ, ਕੈਪਟਨ ਪੂਰਨ ਸਿੰਘ, ਰਾਮੇਸ਼ ਕਲਸੀ, ਜਸਵਿੰਦਰ ਸਿੰਘ, ਘਣਸ਼ਿਆਮ ਜੋਸ਼ੀ, ਚਰਨਜੀਤ ਸਿੰਘ ਖਾਲਸਾ, ਦਲਜਿੰਦਰ ਸਿੰਘ ਖ਼ਾਲਸਾ, ਅਮਨ ਸ਼ਰਮਾ, ਪਰਮਜੀਤ ਸਿੰਘ, ਚਰਨਜੀਤ ਸਿੰਘ ਖਾਲਸਾ, ਦਲਜਿੰਦਰ ਸਿੰਘ ਖਾਲਸਾ, ਰਾਮੇਸ਼ ਕਲਸੀ, ਜਗਤਾਰ ਸਿੰਘ ਠੱਠਾ, ਸੁਖਦੇਵ ਸਿੰਘ ਮਾਲੂਵਾਲ, ਜਸਬੀਰ ਸਿੰਘ ਮੁਗਲਚੱਕ, ਐਡਵੋਕੇਟ ਬਿਕਰਮ ਅਰੋੜਾ, ਮੋਨੂੰ ਤਰਨਤਾਰਨ, ਬਾਊ ਪਲਾਸੌਰ, ਵਿਵੇਕ ਅਗਰਵਾਲ, ਬਿਮਲ ਅਗਰਵਾਲ, ਰਣਜੀਤ ਸਿੰਘ ਗਿੱਲ ਵੜੈਚ, ਰੋਬਿਨ ਜੌੜਾ, ਬਾਬਾ ਸਵਰਨ ਸਿੰਘ ਮਾਲਚੱਕ, ਗੁਰਪ੍ਰੀਤ ਸਿੰਘ ਠੱਠੀ, ਸਤਨਾਮ ਸਿੰਘ ਪੰਡੋਰੀ ਰਣ ਸਿੰਘ, ਰਾਜ ਕੁਮਾਰ, ਹਰਪ੍ਰੀਤ ਸਿੰਘ ਖਾਲਸਾ, ਸੂਬੇਦਾਰ ਜਸਪਾਲ ਸਿੰਘ, ਤੋਂ ਇਲਾਵਾ ਜ਼ਿਲ੍ਹੇ ਭਰ ਤੋਂ ਸੈਂਕੜੇ ਪ੍ਰਮੁੱਖ ਆਗੂਆਂ ਨੇ ਵੀ ਪੰਜਾਬ ਸਰਕਾਰ ਦੀ ਨਿੰਦਾ ਕੀਤੀ।