ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ 11 ਨੂੰ ਲਗਾਏਗਾ ਪਲੇਸਮੈਂਟ ਕੈਂਪ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ 11 ਨੂੰ ਲਗਾਵੇਗਾ ਪਲੇਸਮੈਂਟ ਕੈਂਪ
Publish Date: Fri, 08 May 2026 05:45 PM (IST)
Updated Date: Fri, 08 May 2026 05:47 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਬੇਰੁਜ਼ਗਾਰ ਨੌਜਵਾਨ ਪ੍ਰਾਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਤਰਨਤਾਰਨ ਸੁਰਿੰਦਰ ਸਿੰਘ ਦੀ ਅਗਵਾਈ ਹੇਠ 11 ਮਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਤਰਨਤਾਰਨ ਵਿਖੇ ਪਲੇਸਮੈਂਟ ਕੈਂਪ ਲਾਇਆ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਰੁਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਤਰਨਤਾਰਨ ਵਿਕਰਮਜੀਤ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਜਗਦੰਬੇ ਹੋਮ ਫਰਨਿਸ਼ਿੰਗ ਕੰਪਨੀ ਅਤੇ ਅਦਿਤਿਆ ਬਿਰਲਾ ਕੈਪੀਟਲ ਲਾਈਫ ਇੰਸ਼ੋਂਰੈਂਸ ਕੰਪਨੀ ਹਿੱਸਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਜਗਦੰਬੇ ਹੋਮ ਫਰਨਿਸ਼ਿੰਗ ਕੰਪਨੀ ਨੂੰ ਅਕਾਊਂਟੈਂਟ, ਸੀਸੀਟੀਵੀ ਕੈਮਰਾ ਟੈਕਨੀਸ਼ੀਅਨ, ਡਿਜ਼ੀਟਲ ਮਾਰਕੀਟਿੰਗ, ਸੁਪਰਵਾਈਜ਼ਰ, ਈ-ਕਾਮਰਸ ਐਕਜ਼ੀਕਿਊਟਵ, ਮੈਨੇਜਰ, ਡਰਾਈਵਰ, ਟੈਲੀਕਾਲਰਾਂ ਲੜਕੇ ਅਤੇ ਲੜਕੀਆਂ, ਉਮਰ ਹੱਦ 18 ਤੋਂ 40 ਸਾਲ, ਯੋਗਤਾ 2, ਗ੍ਰੈਜੂਏਟ, ਆਈਟੀਆਈ ਦੀ ਲੋੜ ਹੈ ਅਤੇ ਅਦਿਤਿਆ ਬਿਰਲਾ ਕੈਪੀਟਲ ਲਾਈਫ਼ ਇੰਸ਼ੋਂਰੈਂਸ ਕੰਪਨੀ ਨੂੰ ਸੇਲਜ ਮੈਨੇਜਰ, ਉਮਰ ਹੱਦ 18 ਤੋਂ 40, ਯੋਗਤਾ ਘੱਟੋਂ-ਘੱਟ 2 ਦੀ ਲੋੜ ਹੈ। ਉਨ੍ਹਾਂ ਬੇਰੁਜ਼ਗਾਰ ਉਮੀਦਵਾਰਾਂ ਨੂੰ ਇਸ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨਤਾਰਨ ਦੇ ਹੈਲਪਲਾਈਨ ਨੰਬਰ 77173-97013 ’ਤੇ ਸੰਪਰਕ ਕੀਤਾ ਜਾ ਸਕਦਾ ਹੈ।