ਪਿੰਡ ਗਿੱਲ ਪੰਨ ’ਚ 54 ਲੱਖ ਨਾਲ ਬਣਨ ਵਾਲੀਆਂ ਗਲੀਆਂ ਦਾ ਉਦਘਾਟਨ
ਪਿੰਡ ਗਿੱਲ ਪੰਨ ‘ਚ 54 ਲੱਖ ਨਾਲ ਬਣਨ ਵਾਲੀਆਂ ਗਲੀਆਂ ਦਾ ਕੀਤਾ ਉਦਘਾਟਨ
Publish Date: Fri, 08 May 2026 05:02 PM (IST)
Updated Date: Fri, 08 May 2026 05:02 PM (IST)

ਸਰਬਜੀਤ ਸਿੰਘ ਛੀਨਾ, •ਪੰਜਾਬੀ ਜਾਗਰਣ ਖਾਲੜਾ : ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਲਈ ਲਗਾਤਾਰ ਵਿਕਾਸ ਕਾਰਜ ਸ਼ੁਰੂ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਹਲਕਾ ਖੇਮਕਰਨ ਅਧੀਨ ਆਉਂਦੇ ਸਰਹੱਦੀ ਕਸਬਾ ਖਾਲੜਾ ਅਤੇ ਪਿੰਡ ਗਿੱਲ ਪੰਨ ਵਿਚ 54 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਦੇ ਨੀਂਹ ਪੱਥਰ ਖੇਮਕਰਨ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਹੇਠ ਰੱਖੇ ਗਏ। ਇਸ ਮੌਕੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਕੰਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਿਰਪੱਖ ਢੰਗ ਨਾਲ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਖੇਮਕਰਨ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਇਸ ਨੂੰ ਪੰਜਾਬ ਦਾ ਮੋਹਰੀ ਹਲਕਾ ਬਣਾਇਆ ਜਾਵੇਗਾ। ਉਨ੍ਹਾਂ ਵੱਲੋਂ ਪਿੰਡ ਗਿੱਲ ਪੰਨ ਦੇ ਗਿੱਲ ਮੁਹੱਲੇ ਵਿਚ ਵੀ ਇਕ ਗਲੀ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਗਲੀ ਦੇ ਨੀਵੇਂ ਹੋਣ ਕਾਰਨ ਬਾਰਿਸ਼ ਦੇ ਦਿਨਾਂ ਵਿਚ ਪਾਣੀ ਖੜ੍ਹਾ ਹੋ ਜਾਂਦਾ ਸੀ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਖਾਲੜਾ ਬਹਿਕਾਂ ਨੂੰ ਜਾਂਦੀ ਫਿਰਨੀ ਦਾ ਵੀ ਨੀਂਹ ਪੱਥਰ ਰੱਖਿਆ। ਇਸ ਮੌਕੇ ਖਾਲੜਾ ਦੇ ਸਰਪੰਚ ਸੁਖਦੇਵ ਸਿੰਘ ਸੋਨੀ, ਪਿੰਡ ਗਿੱਲ ਪੰਨ ਦੇ ਸਰਪੰਚ ਅਰਸ਼ ਗਿੱਲ, ਹਰਵਿੰਦਰ ਸਿੰਘ, ‘ਆਪ’ ਆਗੂ ਪਵਨਦੀਪ ਸਿੰਘ, ਪੀਏ ਹਰਜਿੰਦਰ ਸਿੰਘ ਬੁਰਜ਼, ਰੇਸ਼ਮ ਸਿੰਘ ਖਾਲੜਾ, ਗੋਪਾਲ ਸਿੰਘ, ਬਲਾਕ ਸੰਮਤੀ ਚੇਅਰਮੈਨ ਗੁਰਮੁਖ ਸਿੰਘ, ਪੰਚ ਤਲਵਿੰਦਰ ਸਿੰਘ, ਪੰਚ ਨਾਨਕ ਸਿੰਘ, ਪੰਚ ਗੁਰਦੇਵ ਸਿੰਘ, ਗੁਰਭੇਜ ਸਿੰਘ ਅਤੇ ਗੁਰਸੇਵਕ ਭਾਟੀਆ ਸਮੇਤ ਹੋਰ ਹਾਜ਼ਰ ਸਨ।