ਮਾਝਾ ਕਾਲਜ ’ਚ ਵੈੱਲਕਮ ਪਾਰਟੀ ਕਰਵਾਈ
ਮਾਝਾ ਕਾਲਜ ਤਰਨਤਾਰਨ ’ਚ ਵੈਲਕਮ ਪਾਰਟੀ ਦਾ ਕੀਤਾ ਆਯੋਜਨ
Publish Date: Fri, 08 May 2026 04:23 PM (IST)
Updated Date: Fri, 08 May 2026 04:26 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਮਾਝਾ ਕਾਲਜ ਫਾਰ ਵੂਮੈਨ ਤਰਨਤਾਰਨ ਵਿਚ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਫਰੈਸ਼ਰ ਫਿਸਟਾ 2026’ ਸਿਰਲੇਖ ਅਧੀਨ ਪਾਰਟੀ ਕਰਵਾਈ ਗਈ। ਕਾਲਜ ਪ੍ਰਿੰਸੀਪਲ ਹਰਮਿੰਦਰ ਕੌਰ ਸਮੂਹ ਸਟਾਫ਼ ਸਮੇਤ ਇਸ ਪਾਰਟੀ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਗਿੱਧੇ, ਭੰਗੜੇ, ਮੌਲਿਕ ਗੀਤਾਂ ਅਤੇ ਕਵਿਤਾਵਾਂ ਰਾਹੀਂ ਨਵੇਂ ਵਿਦਿਆਰਥੀਆਂ ਸਬੰਧੀ ਆਪਣੀਆਂ ਭਾਵਨਾਵਾਂ ਪੇਸ਼ ਕੀਤੀਆਂ। ਗਿਆਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਵਿਚ ਵੱਖ-ਵੱਖ ਤਰ੍ਹਾਂ ਦੇ ਕਲਾਤਮਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੇ ਆਧਾਰ ’ਤੇ ਮਿਸ ਫਰੈਸ਼ਰ, ਮਿਸ ਚਾਰਮਿੰਗ, ਮਿਸ ਕਾਨਫੀਡੈਂਟ, ਬੈਸਟ ਡਰੈੱਸ ਅਤੇ ਬੈਸਟ ਪਰਫਾਰਮਰ ਦੀ ਚੋਣ ਕੀਤੀ ਗਈ। ਜੇਤੂ ਵਿਦਿਆਰਥਣਾਂ ਨੂੰ ਸਨਮਾਨ ਚਿੰਨ੍ਹ ਅਤੇ ਇਨਾਮ ਵੰਡੇ ਗਏ। ਪ੍ਰਿੰਸੀਪਲ ਹਰਮਿੰਦਰ ਕੌਰ ਨੇ ਸਮੂਹ ਵਿਦਿਆਰਥਣਾਂ ਨਾਲ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਅਨੁਸਾਰ ਮਾਝਾ ਕਾਲਜ ਸਿਰਫ ਇਕ ਵਿੱਦਿਅਕ ਸੰਸਥਾ ਹੀ ਨਹੀਂ, ਸਗੋਂ ਨਵੇਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਨਵੀਆਂ ਉਪਲਬਧੀਆਂ ਲਈ ਪੱਧਰਾ ਰਸਤਾ ਹੈ। ਵਿਦਿਆਰਥੀਆਂ ਦੇ ਭਵਿੱਖਤ ਸੁਪਨਿਆਂ ਨੂੰ ਸਕਾਰ ਕਰਨਾ ਇਸ ਸੰਸਥਾ ਦਾ ਪ੍ਰਮੁੱਖ ਮਨੋਰਥ ਹੈ।