ਖੇਤਾਂ ’ਚੋਂ ਸਟਾਰਟਰ ਤੇ ਤਾਰਾਂ ਚੋਰੀ ਕਰਨ ਵਾਲੇ ਬੇਨਕਾਬ, ਇਕ ਕਾਬੂ
ਖੇਤਾਂ ਵਿੱਚੋਂ ਸਟਾਰਟਰ ਅਤੇ ਤਾਰਾਂ ਚੋਰੀ ਕਰਨ ਵਾਲੇ ਬੇਨਕਾਬ, ਇਕ ਕਾਬੂ
Publish Date: Thu, 07 May 2026 07:39 PM (IST)
Updated Date: Thu, 07 May 2026 07:41 PM (IST)
ਪੱਤਰ ਪ੍ਰੇਰਕ•ਪੰਜਾਬੀ ਜਾਗਰਣ, ਤਰਨਤਾਰਨ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜੋੜ ਸਿੰਘ ਵਾਲਾ ਦੇ ਖੇਤਾਂ ’ਚੋਂ ਸਟਾਰਟਰ ਤੇ ਤਾਰਾਂ ਚੋਰੀ ਕਰਨ ਵਾਲੇ ਚਾਰ ਲੋਕਾਂ ਦੀ ਪਛਾਣ ਕਰ ਕੇ ਇਕ ਨੂੰ ਕਾਬੂ ਕਰਨ ਦਾ ਦਾਅਵਾ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਕੀਤਾ ਹੈ। ਮਹਿੰਗਾ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਜੋੜ ਸਿੰਘ ਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਬੀਤੀ ਦੋ ਮਈ ਦੀ ਰਾਤ ਨੂੰ ਪਿੰਡ ਜੋੜ ਸਿੰਘ ਵਾਲਾ ਦੇ ਖੇਤਾਂ ’ਚੋਂ ਤਾਰਾਂ ਤੇ ਮੋਟਰਾਂ ਦੇ ਸਟਾਰਟਰ ਚੋਰੀ ਹੋਏ ਸਨ। ਉਹ ਚੋਰਾਂ ਦੀ ਭਾਲ ਕਰ ਰਹੇ ਸੀ ਤਾਂ ਪਤਾ ਲੱਗਾ ਕਿ ਇਹ ਚੋਰੀਆਂ ਵਜ਼ੀਰ ਸਿੰਘ ਪੁੱਤਰ ਬਲਵਿੰਦਰ ਸਿੰਘ, ਰਛਪਾਲ ਸਿੰਘ ਪੁੱਤਰ ਰਣਜੀਤ ਸਿੰਘ, ਕਰਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਜੋੜ ਸਿੰਘ ਵਾਲਾ ਨੇ ਕੀਤੀਆਂ ਹਨ। ਦੂਜੇ ਪਾਸੇ, ਜਾਂਚ ਅਧਿਕਾਰੀ ਏਐੱਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਚਾਰਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਤੇ ਗੁਰਪ੍ਰੀਤ ਸਿੰਘ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ, ਜਦਕਿ ਬਾਕੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਜਾਰੀ ਹੈ।