ਫੂਡ ਸੇਫਟੀ ਟੀਮ ਨੇ ਚਲਾਈ ਚੈਕਿੰਗ ਮੁਹਿੰਮ, ਦੁੱਧ ਲਿਜਾਣ ਵਾਲੇ ਵਾਹਨਾਂ ’ਚੋਂ ਦੁੱਧ ਦੇ ਲਏ ਨਮੂਨੇ
ਫੂਡ ਸੇਫਟੀ ਟੀਮ ਨੇ ਚਲਾਈ ਚੈਕਿੰਗ ਮੁਹਿੰਮ, ਦੁੱਧ ਲਿਜਾਣ ਵਾਲੇ ਵਾਹਨਾਂ ’ਚੋਂ ਦੁੱਧ ਦੇ ਲਏ ਨਮੂਨੇ
Publish Date: Thu, 07 May 2026 06:23 PM (IST)
Updated Date: Thu, 07 May 2026 06:26 PM (IST)

ਫ਼ਲਾਂ ਦੀਆਂ ਦੁਕਾਨਾਂ ਦੀ ਵੀ ਕੀਤੀ ਜਾਂਚ, ਪੰਜ ਨਮੂਨੇ ਇਕੱਤਰ ਕੀਤੇ ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨਤਾਰਨ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਦੀ ਅਗਵਾਈ ਹੇਠ ਤਰਨਤਾਰਨ ਦੀ ਫੂਡ ਸੇਫਟੀ ਟੀਮ ਨੇ ਵੀਰਵਾਰ ਤੜਕਸਾਰ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ। ਇਸ ਦੌਰਾਨ ਤਰਨਤਾਰਨ-ਅੰਮ੍ਰਿਤਸਰ ਰੋਡ ਅਤੇ ਝਬਾਲ-ਤਰਨਤਾਰਨ ਰੋਡ ’ਤੇ ਦੁੱਧ ਲਿਜਾਣ ਵਾਲੇ ਵੱਖ-ਵੱਖ ਵਾਹਨਾਂ ਨੂੰ ਰੋਕਿਆ ਅਤੇ ਦੁੱਧ ਦੇ 5 ਨਮੂਨੇ ਖਰੜ ਲੈਬ ਭੇਜਣ ਲਈ ਇਕੱਠੇ ਕੀਤੇ। ਇਸ ਤੋਂ ਇਲਾਵਾ ਟੀਮ ਨੇ ਵੱਖ-ਵੱਖ ਫ਼ਲਾਂ ਦੀਆਂ ਦੁਕਾਨਾਂ ਦੀ ਵੀ ਜਾਂਚ ਕੀਤੀ ਤੇ ਜਾਂਚ ਲਈ ਲੈਬ ਭੇਜਣ ਵਾਸਤੇ 5 ਵੱਖ-ਵੱਖ ਕਿਸਮਾਂ ਦੇ ਫ਼ਲ ਇਕੱਠੇ ਕੀਤੇ। ਜ਼ਿਲ੍ਹਾ ਸਿਹਤ ਅਫ਼ਸਰ ਨੇ ਇਸ ਮੌਕੇ ਖਾਣ ਪੀਣ ਵਾਲੀਆਂ ਵਸਤਾਂ ਵੇਚਣ ਵਾਲੇ ਸਾਰੇ ਦੁਕਾਨਦਾਰਾਂ ਨੂੰ ਆਪਣੇ ਅਦਾਰਿਆਂ ’ਤੇ ਸਫ਼ਾਈ ਬਣਾ ਕੇ ਰੱਖਣ ਲਈ ਕਿਹਾ, ਜਦਕਿ ਮਿਲਾਵਟ ਤੋਂ ਬਚਣ ਦੀ ਹਦਾਇਤ ਵੀ ਕੀਤੀ ਗਈ। ਜ਼ਿਲ੍ਹਾ ਸਿਹਤ ਅਫਸਰ ਡਾ. ਸੁਖਬੀਰ ਕੌਰ ਨੇ ਦੱਸਿਆ ਕਿ ਗ਼ੈਰ-ਮਨਜ਼ੂਰਸ਼ੁਦਾ ਪਕਾਉਣ ਵਾਲੇ ਰੰਗਾਂ ਦੀ ਵਰਤੋਂ ਨਾ ਕਰਨ ਦੇ ਵੀ ਹੁਕਮ ਦਿੱਤੇ ਗਏ। ਖ਼ੁਰਾਕ ਪਦਾਰਥ ਵੇਚਣ ਵਾਲੇ ਸਾਰੇ ਵਿਕਰੇਤਾਵਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੇ ਨਾਲ-ਨਾਲ ਲਾਇਸੈਂਸ ਬਣਾ ਕੇ ਰੱਖਣ ਲਈ ਵੀ ਕਿਹਾ। ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਨੇ ਦੱਸਿਆ ਕਿ ਇਹ ਕਾਰਵਾਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕੰਵਲਪ੍ਰੀਤ ਬਰਾੜ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਤਹਿਤ ਡਿਪਟੀ ਕਮਿਸ਼ਨਰ ਰਾਹੁਲ ਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਅਗਵਾਈ ਹੇਠ ਕੀਤੀ ਗਈ ਹੈ।