ਪਿੰਡ ਮਾਹਣੇਕੇ ਦੇ ਕੱਚੇ ਰਸਤਿਆਂ ਨੂੰ ਕੀਤਾ ਜਾ ਰਿਹੈ ਪੱਕਾ : ਸਰਪੰਚ
ਵਿਧਾਇਕ ਸਰਵਨ ਸਿੰਘ ਧੁੰਨ ਤੇ ਪੀਏ ਹੀਰਾ ਸਿੰਘ ਭੁੱਲਰ ਦੀ ਅਗਵਾਈ ਹੇਠ ਪਿੰਡ ਮਾਹਣੇਕੇ ’ਚ ਵਿਕਾਸ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ
Publish Date: Sat, 02 May 2026 08:07 PM (IST)
Updated Date: Sun, 03 May 2026 04:17 AM (IST)
ਸਤਨਾਮ ਸਿੰਘ ਚੀਮਾ,•ਪੰਜਾਬੀ ਜਾਗਰਣ, ਘਰਿਆਲਾ : ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਮਾਹਣੇਕੇ ਦੀ ਗ੍ਰਾਮ ਪੰਚਾਇਤ ਵੱਲੋਂ ਬਹਿਕਾਂ ਵਾਲੇ ਕੱਚੇ ਰਸਤੇ ਇੱਟਾਂ ਲਗਾ ਕੇ ਪੱਕੇ ਕੀਤੇ ਜਾ ਰਹੇ ਹਨ। ਜਿਸ ਤਹਿਤ ਪੱਕੀ ਸੜਕ ਛਿੰਦਾ ਸਿੰਘ ਵਾਲੀ ਤੋਂ ਲੈ ਕੇ ਚਾਨਣ ਸਿੰਘ ਦੇ ਘਰ ਤਕ ਕੱਚੇ ਰਸਤੇ ਨੂੰ ਪੱਕਾ ਬਣਾਇਆ ਜਾ ਰਿਹਾ। ਇਹ ਪ੍ਰਗਟਾਵਾ ਕਰਦਿਆਂ ਸਰਪੰਚ ਗੁਰਮੀਤ ਕੌਰ ਦੇ ਪੁੱਤਰ ਮਲਕੀਤ ਸਿੰਘ ਮਾਹਣੇਕੇ ਨੇ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਵਿਧਾਇਕ ਸਰਵਨ ਸਿੰਘ ਧੁੰਨ ਤੇ ਪੀਏ ਹੀਰਾ ਸਿੰਘ ਭੁੱਲਰ ਦੀ ਅਗਵਾਈ ਹੇਠ ਪਿੰਡ ਮਾਹਣੇਕੇ ’ਚ ਵਿਕਾਸ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ ਤੇ ਅੱਗੇ ਵੀ ਚੱਲਦਾ ਰਹੇਗਾ। ਇਸ ਮੌਕੇ ਵਿਧਾਇਕ ਧੁੰਨ, ਪੀਏ ਹੀਰਾ ਸਿੰਘ ਤੇ ਪੂਰੀ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦਿਆਂ ਮਲਕੀਤ ਸਿੰਘ, ਮੈਂਬਰ ਸਤਨਾਮ ਸਿੰਘ, ਮੈਂਬਰ ਹਰਪ੍ਰਤਾਪ ਸਿੰਘ, ਮੈਂਬਰ ਚਰਨਾਮ ਸਿੰਘ, ਮੈਂਬਰ ਸੁਖਦੇਵ ਸਿੰਘ, ਮੈਂਬਰ ਅਵਤਾਰ ਸਿੰਘ, ਮੈਂਬਰ ਬਿੱਕਰ ਸਿੰਘ, ਗੁਰਨਾਮ ਸਿੰਘ ਨੰਬਰਦਾਰ ਤੇ ਗੁਰਿੰਦਰ ਸਿੰਘ ਆਦਿ ਨੇ ਕਿਹਾ ਕਿ ਆਪ ਸਰਕਾਰ ਵੱਲੋ ਪੰਜਾਬ ’ਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਹਨ।