ਸੀਪੀਆਈ ਨੇ ਮਨਾਇਆ ਮਜ਼ਦੂਰ ਦਿਵਸ
ਮਈ ਦਿਵਸ ਸੰਸਾਰ ਭਰ ਦੇ ਮਜ਼ਦੂਰਾਂ ਨੂੰ ਪੂੰਜੀਵਾਦ ਦੀ ਗੁਲਾਮੀ ਵਿਰੁੱਧ ਸੰਘਰਸ਼ ਕਰਨ ਦੀ ਪ੍ਰੇਰਨਾ ਦਿੰਦਾ ਹੈ- ਵਲਟੋਹਾ
Publish Date: Fri, 01 May 2026 07:34 PM (IST)
Updated Date: Sat, 02 May 2026 04:14 AM (IST)

ਮਈ ਦਿਵਸ ਸੰਸਾਰ ਭਰ ਦੇ ਮਜ਼ਦੂਰਾਂ ਨੂੰ ਪੂੰਜੀਵਾਦ ਦੀ ਗੁਲਾਮੀ ਵਿਰੁੱਧ ਸੰਘਰਸ਼ ਕਰਨ ਦੀ ਪ੍ਰੇਰਨਾ ਦਿੰਦਾ ਹੈ- ਵਲਟੋਹਾ ਸਤਨਾਮ ਚੀਮਾ•, ਪੰਜਾਬੀ ਜਾਗਰਣ, ਘਰਿਆਲਾ : ਭਾਰਤੀ ਕਮਿਊਨਿਸਟ ਪਾਰਟੀ ਬਲਾਕ ਵਲਟੋਹਾ ਵੱਲੋਂ ਅੱਜ ਪਾਰਟੀ ਦਫ਼ਤਰ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ। ਝੰਡਾ ਚੜ੍ਹਾਉਣ ਦੀ ਰਸਮ ਬਲਾਕ ਸਕੱਤਰ ਕਿਰਨਜੀਤ ਕੌਰ ਵਲਟੋਹਾ ਅਤੇ ਖੇਤ ਮਜ਼ਦੂਰ ਸਭਾ ਦੇ ਆਗੂ ਜਗਿੰਦਰ ਸਿੰਘ ਲੱਦੜ ਨੇ ਨਿਭਾਈ। ਆਗੂਆਂ ਨੇ ਬੋਲਦੇ ਹੋਏ ਕਿਹਾ ਕਿ ਮਜ਼ਦੂਰ ਦਿਵਸ ਪੂੰਜੀਵਾਦ ਲੁਟੇਰੇ ਪ੍ਰਬੰਧ ਤੋਂ ਖਲਾਸੀ ਲਈ ਲਹੂ ਵੀਟਵੇਂ ਸੰਘਰਸ਼ ਅਤੇ ਕੀਤੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ। ਇਹ ਸਿਰਫ਼ ਮਜ਼ਦੂਰਾਂ ਦਾ ਹੀ ਨਹੀਂ ਸਗੋਂ ਲੁੱਟੇ ਪੁੱਟੇ ਜਾਂਦੇ ਉਨ੍ਹਾਂ ਲੋਕਾਂ ਦਾ ਵੀ ਹੈ, ਜਿਹੜੇ ਬੇਕਿਰਕ ਆਰਥਿਕ ਲੁੱਟ-ਖੱਸੁਟ, ਅਨਿਆਂ, ਜ਼ੁਲਮ ਅਤੇ ਪੂੰਜੀਵਾਦ ਅਮਾਨਵੀ ਪ੍ਰਬੰਧ ਤੋਂ ਪੀੜ੍ਹਤ ਹਨ। ਇਨ੍ਹਾਂ ’ਚ ਲੱਖਾਂ ਬੇਰੋਜ਼ਗਾਰ ਤੇ ਰਜਵੀਂ ਰੋਟੀ ਲਈ ਤਰਸਦੇ ਲੱਖਾਂ ਲੋਕ ਸ਼ਾਮਿਲ ਹਨ। ਬੁਨਿਆਦੀ ਲੋੜਾਂ ਸਿੱਖਿਆ, ਸਿਹਤ ਸਹੂਲਤਾਂ ਤੋਂ ਵਾਂਝੇ ਹਨ। ਅੱਧੀ ਦੇ ਕਰੀਬ ਅਬਾਦੀ ਔਰਤਾਂ ਦੀ ਹੈ ਜੋ ਸਿਰਫ਼ ਆਰਥਿਕ ਲੁੱਟ ਦਾ ਹੀ ਸ਼ਿਕਾਰ ਨਹੀਂ ਸਗੋਂ ਮਰਦ ਪ੍ਰਧਾਨ ਸਮਾਜ ਵਿਚ ਸਮਾਜਿਕ, ਸੱਭਿਆਚਾਰਕ ਆਦਿ ਅਨੇਕਾਂ ਵਿਤਕਰਿਆਂ ਕਾਰਨ ਪ੍ਰੇਸ਼ਾਨ ਹਨ। ਏਆਈ ਦੇ ਯੁੱਗ ਵਿਚ ਘੰਟਿਆਂ ਦਾ ਕੰਮ ਸੈਕਿੰਡਾਂ ਵਿਚ ਹੋ ਰਿਹਾ ਹੈ ਤੇ ਬੇਰੁਜ਼ਗਾਰੀ ਸਿਖਰਾਂ ਛੂਹ ਰਹੀ ਹੈ। ਅੱਜ ਕੰਮ ਦਿਹਾੜੀ ਹੋਰ ਛੋਟੀ ਭਾਵ ਅੱਠ ਘੰਟੇ ਦੀ ਬਜਾਏ ਛੇ ਘੰਟੇ ਜਾਂ ਚਾਰ ਵੀ ਹੋ ਸਕਦੀ ਹੈ। ਇਸ ਨਾਲ ਬੇਰੁਜ਼ਗਾਰੀ ਵੀ ਦੂਰ ਹੋਵੇਗੀ ਤੇ ਕਿਰਤੀ ਮਨੁੱਖ ਨੂੰ ਸੁਖ ਵੱਧ ਮਿਲੇਗਾ। ਅੱਜ ਮਜ਼ਦੂਰ ਜਮਾਤ ਨੂੰ ਇਸ ਗੱਲ ਲਈ ਸੰਘਰਸ਼ ਕਰਨਾ ਪਵੇਗਾ। ਭਾਰਤ ਵਰਗੇ ਦੇਸ਼ ਵਿਚ ਮਜ਼ਦੂਰੀ 35 ਹਜ਼ਾਰ ਰੁਪਏ ਮਹੀਨਾ ਜ਼ਰੂਰ ਹੋਣੀ ਚਾਹੀਦੀ ਹੈ ਤੇ ਬੁਢਾਪਾ ਪੈਨਸ਼ਨ ਘੱਟੋ ਘੱਟ ਦਸ ਹਜ਼ਾਰ ਰੁਪਏ ਚਾਹੀਦੀ ਹੈ। ਇਸ ਮੌਕੇ ’ਚ ਰਣਜੀਤ ਸਿੰਘ ਕੋਟਲੀ, ਕਾਬਲ ਸਿੰਘ ਆਸਲ, ਗੁਰਲਾਲ ਸਿੰਘ, ਜਸਵੰਤ ਸਿੰਘ, ਗੁਰਪ੍ਰਤਾਪ ਸਿੰਘ, ਗਰਵੇਲ ਸਿੰਘ, ਗੁਰਨਾਮ ਸਿੰਘ, ਰਣਜੀਤ ਸਿੰਘ ਬਹਾਦਰ ਨਗਰ, ਦਲੀਪ ਸਿੰਘ ਲਾਖਨਾ, ਮਨਜੀਤ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਸਨਾਵਰ ਸਿੰਘ, ਅਭੀਜੋਤ ਸਿੰਘ, ਸਮਰਦੀਪ ਸਿੰਘ, ਲਾਲ ਸਿੰਘ, ਮੰਗਤ ਸਿੰਘ, ਬਲਜੀਤ ਸਿੰਘ, ਪ੍ਰਭਜੀਤ ਸਿੰਘ ਆਦਿ ਹਾਜ਼ਰ ਸਨ। ਕੈਪਸ਼ਨ -