ਬੈਂਕ ਮੈਨੇਜਰ ਕੁਲਦੀਪ ਸਿੰਘ ਪੰਨੂ ਦਾ ਸੇਵਾ ਮੁਕਤੀ ’ਤੇ ਸਨਮਾਨ
ਦੀ ਤਰਨਤਾਰਨ ਕੇਂਦਰੀ ਸਹਿਕਾਰੀ ਬੈਂਕ ਮੈਨੇਜਰ ਕੁਲਦੀਪ ਸਿੰਘ ਪੰਨੂ ਦਾ ਸੇਵਾ ਮੁਕਤੀ ’ਤੇ ਸਨਮਾਨ
Publish Date: Fri, 01 May 2026 07:28 PM (IST)
Updated Date: Sat, 02 May 2026 04:12 AM (IST)

35 ਸਾਲ ਇਮਾਨਦਾਰੀ ਅਤੇ ਤਨ ਦੇ ਨਾਲ ਸੇਵਾਵਾਂ ਦਿੰਦੇ ਰਹੇ ਕੁਲਦੀਪ ਸਿੰਘ - ਜ਼ਿਲ੍ਹਾ ਮੈਨੇਜਰ ਮੱਲ੍ਹੀ ਮਦਨ ਲਾਲ, •ਪੰਜਾਬੀ ਜਾਗਰਣ, ਸ਼ਾਹਬਾਜਪੁਰ : ਦੀ ਕੇਂਦਰੀ ਸਹਿਕਾਰੀ ਕੋਆਪਰੇਟਿਵ ਬੈਂਕ ਤਰਨਤਾਰਨ ਦੀ ਬਰਾਂਚ ਸ਼ਾਹਬਾਜਪੁਰ ਦੇ ਮੈਨੇਜਰ ਰਹੇ ਕੁਲਦੀਪ ਸਿੰਘ ਪੰਨੂ ਤਕਰੀਬਨ 35 ਸਾਲ ਸੇਵਾਵਾਂ ਦੇਣ ਤੋਂ ਬਾਅਦ ਸੇਵਾ ਮੁਕਤ ਹੋ ਗਏ ਹਨ। ਬਰਾਂਚ ਸ਼ਾਹਬਾਜਪੁਰ ਵਿਖੇ ਪਹੁੰਚੀਆਂ ਸ਼ਖਸੀਅਤਾਂ ਨੂੰ ‘ਜੀ ਆਇਆਂ’ ਆਖਦੇ ਹੋਏ ਮੇਨੈਜਰ ਅਮਰਜੀਤ ਸਿੰਘ ਪੰਨੂ ਜੌੜਾ ਵੱਲੋਂ ਵਿਦਾਇਗੀ ਪਾਰਟੀ ਵਿਚ ਸ਼ਾਮਿਲ ਗਿਆਨ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਜੀਤ ਸਿੰਘ ਸਰਪੰਚ ਡਿਆਲ ਰਾਜਪੂਤਾਂ, ਹਰਭੇਜ ਸਿੰਘ ਸਾਬਕਾ ਸਰਪੰਚ ਮੰਮਣਕੇ, ਗੁਰਸ਼ੇਰ ਸਿੰਘ ਸਾਬਕਾ ਸਰਪੰਚ, ਨੰਬਰਦਾਰ ਹਰਭਜਨ ਸਿੰਘ ਮੰਮਣਕੇ, ਮਨਦੀਪ ਸਿੰਘ ਸਰਪੰਚ, ਡਾ ਸੁਖਰਾਜ ਸਿੰਘ ਸੰਘਾ ਗੋਰਾ ਖੇਤੀ ਸਟੋਰ, ਰਾਜਵੰਤ ਸਿੰਘ ਮਠਾੜੂ, ਸੇਵਾ ਸਿੰਘ ਸ਼ਾਹਬਾਜਪੁਰੀ, ਗੁਰਮੀਤ ਸਿੰਘ ਬੂਆ ਪੱਤੀ, ਸੈਕਟਰੀ ਗੁਰਵਰਿਆਮ ਸਿੰਘ ਸੈਕਟਰੀ, ਸਤਨਾਮ ਸਿੰਘ ਸੈਕਟਰੀ, ਦਲਜੀਤ ਸਿੰਘ ਪੱਧਰੀ ਆਦਿ ਵੱਲੋਂ ਬੈਂਕ ਮੈਨੇਜਰ ਕੁਲਦੀਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਉਪਰੰਤ ਉਨ੍ਹਾਂ ਦੇ ਪਿੰਡ ਮੁਗਲਚੱਕ ਸਮਾਰੋਹ ਦੌਰਾਨ ਉਨ੍ਹਾਂ ਦੀ ਧਰਮ ਪਤਨੀ ਹਰਜਿੰਦਰ ਕੌਰ, ਪੁੱਤਰੀ ਹਰਮੀਤ ਕੌਰ, ਦਮਾਦ ਰਾਜਦਵਿੰਦਰ ਸਿੰਘ ਯੂਐੱਸਏ, ਪੁੱਤਰੀ ਰਜਨੀਤ ਕੌਰ ਨੇ ਘਰ ਪਹੁੰਚਣ ਉੱਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ। ਜ਼ਿਲ੍ਹਾ ਮੈਨੇਜਰ ਬਚਿੱਤਰ ਸਿੰਘ ਮੱਲੀ, ਸੀਨੀਅਰ ਮੈਨੇਜਰ ਮਾਨਵ ਸਿੰਘ, ਸੀਨੀਅਰ ਮੈਨੇਜਰ ਜਸਵਿੰਦਰ ਸਿੰਘ, ਸੀਨੀਅਰ ਮੈਨੇਜਰ ਹਰਿੰਦਰ ਸਿੰਘ ਅਤੇ ਗੁਰਤਾਜ ਸਿੰਘ, ਮੈਨੇਜਰ ਭੁਪਿੰਦਰ ਸਿੰਘ, ਪ੍ਰਧਾਨ ਯੂਨੀਅਨ ਕਸ਼ਮੀਰ ਸਿੰਘ ਬਰਾਂਚ ਮੋਹਨ ਪੁਰਾ, ਮੈਨੇਜਰ ਖਜਾਨ ਸਿੰਘ ਬਰਾਂਚ ਜੀਓਬਾਲਾ, ਮੈਨੇਜਰ ਰਸ਼ਪਾਲ ਸਿੰਘ ਬਰਾਂਚ ਲੋਹੁਕਾ, ਮੈਨੇਜਰ ਤਜਿੰਦਰ ਸਿੰਘ ਦਿਆਲਪੁਰਾ, ਮੈਨੇਜਰ ਗੁਰਬਿੰਦਰ ਸਿੰਘ ਬਰਾਂਚ ਸਰਹਾਲੀ, ਗੁਰਿੰਦਰ ਸਿੰਘ ਪੱਟੀ, ਮੈਨੇਜਰ ਗੁਰਿੰਦਰ ਸਿੰਘ ਗੰਡੀਵਿੰਡ ਧੱਤਲ, ਰਾਣਾਪ੍ਰਤਾਪ ਸਿੰਘ, ਬਲਜੀਤ ਸਿੰਘ ਕੈਸ਼ੀਅਰ ਸਰਹਾਲੀ ਮੰਡ, ਗਗਨਦੀਪ ਸਿੰਘ ਕੈਸ਼ੀਅਰ, ਜਤਿੰਦਰ ਸਿੰਘ ਆਦਿ ਨੇ ਮੈਨੇਜਰ ਕੁਲਦੀਪ ਸਿੰਘ ਨੂੰ ਵਿਦਾਇਗੀ ਪਾਰਟੀ ਮੌਕੇ ਮੁਬਾਰਕਬਾਦ ਦਿੱਤੀ।