ਫ਼ਤਿਆਬਾਦ ’ਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਯਾਦ
ਫ਼ਤਿਆਬਾਦ ’ਚ ਮਈ ਦਿਵਸ ਮਨਾਇਆ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਯਾਦ
Publish Date: Fri, 01 May 2026 06:13 PM (IST)
Updated Date: Sat, 02 May 2026 04:09 AM (IST)
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ,
ਸ੍ਰੀ ਗੋਇੰਦਵਾਲ ਸਾਹਿਬ : ਕਸਬਾ ਫ਼ਤਿਆਬਾਦ ਵਿਖੇ ਮਈ ਦਿਵਸ ਸਬੰਧੀ ਇਕੱਤਰਤਾ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸੁਖਵੰਤ ਸਿੰਘ ਛਾਪੜੀ ਸਾਹਿਬ, ਕਸ਼ਮੀਰ ਸਿੰਘ ਫ਼ਤਿਆਬਾਦ ਨੇ ਕੀਤੀ। ਇਸ ਸਮੇਂ ਝੰਡਾ ਲਹਿਰਾਉਣ ਦੀ ਰਸਮ ਗਿਆਨੀ ਪ੍ਰੇਮ ਸਿੰਘ, ਗਿਆਨੀ ਸਵੀਟ ਵਾਲਿਆਂ ਨੇ ਕੀਤੀ। ਭਾਰਤੀ ਇਨਕਲਾਬੀ ਮਾਰਸਵਾਦੀ ਪਾਰਟੀ ਦੇ ਤਹਿਸੀਲ ਖਡੂਰ ਸਾਹਿਬ ਦੇ ਸਕੱਤਰ ਸੁਲੱਖਣ ਸਿੰਘ ਤੁੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਿਕਾਗੋਂ ਦੇ ਸ਼ਹੀਦਾਂ ਨੇ ਬਹੁਤ ਵੱਡੀ ਕੁਰਬਾਨੀ ਦੇ ਕੇ ਅੱਠ ਘੰਟੇ ਦੀ ਦਿਹਾੜੀ ਤੈਅ ਕਰਵਾਈ ਸੀ। ਅੱਜ ਦੀ ਬੀਜੇਪੀ ਅਤੇ ਪੰਜਾਬ ਸਰਕਾਰ ਅੱਠ ਘੰਟੇ ਤੋਂ 12 ਘੰਟੇ ਦਿਹਾੜੀ ਕਰਕੇ ਲੋਕਾਂ ਦਾ ਖੂਨ ਨਿਚੋੜ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਮਜ਼ਦੂਰਾਂ ਨੂੰ ਤਾਂ ਇਹ ਵੀ ਨਹੀਂ ਪਤਾ ਅੱਜ ਸਾਡਾ ਮਜ਼ਦੂਰਾਂ ਦਾ ਦਿਨ ਹੈ ਅਫ਼ਸਰ ਸਾਹੀ ਛੁੱਟੀ ਦਾ ਆਨੰਦ ਮਾਣ ਰਹੀ ਹੈ। ਤੁੜ ਨੇ ਕਿਹਾ ਕਿ ਗਰੀਬ ਲੋਕਾਂ ਨੂੰ ਥਾਣੇ ਕਚਹਿਰੀਆਂ ਚੋਂ ਇਨਸਾਫ ਨਹੀਂ ਮਿਲ ਰਿਹਾ। ਉਨ੍ਹਾਂ ਨੇ ਕਿਹਾ ਕਿ ਆਮ ਕਿਰਤੀ ਲੋਕਾਂ ਦੇ ਮਸਲੇ ਹੱਲ ਕਰਵਾਉਣ ਲਈ 12 ਮਈ ਨੂੰ ਥਾਣਾ ਗੋਇੰਦਵਾਲ ਸਾਹਮਣੇ ਧਰਨਾ ਲਗਾਇਆ ਜਾਵੇਗਾ, ਤਾਂ ਕਿ ਲੋਕਾਂ ਦੇ ਮਸਲੇ ਹੱਲ ਕਰਵਾਏ ਜਾ ਸਕਣ।
ਇਸ ਮੌਕੇ ਹਾਜਰ ਸਾਥੀ ਹਰਦਲੇਰ ਸਿੰਘ, ਖੁਸ਼ਦੀਪ ਸਿੰਘ, ਨਛੱਤਰ ਸਿੰਘ, ਬਲਕਾਰ ਸਿੰਘ, ਪ੍ਰਗਟ ਸਿੰਘ, ਮਾਸਟਰ ਸਰਬਜੀਤ ਸਿੰਘ ਭਰੋਵਾਲ, ਜੋਬਨਜੀਤ ਸਿੰਘ ਖੇਲਾ, ਬਗੀਚਾ ਸਿੰਘ, ਸਾਹਿਬ ਸਿੰਘ ਫ਼ਤਿਆਬਾਦ।