ਖਾਲੜਾ ਦੀ ਦਾਣਾ ਮੰਡੀ ’ਚ ਮਜ਼ਦੂਰ ਯੂਨੀਅਨ ਨੇ ਮਨਾਇਆ ਮਈ ਦਿਵਸ
ਖਾਲੜਾ ਦੀ ਦਾਣਾ ਮੰਡੀ ’ਚ ਮਜ਼ਦੂਰ ਯੂਨੀਅਨ ਨੇ ਮਨਾਇਆ ਮਈ ਦਿਵਸ
Publish Date: Fri, 01 May 2026 05:02 PM (IST)
Updated Date: Sat, 02 May 2026 04:06 AM (IST)
ਸਰਬਜੀਤ ਸਿੰਘ ਛੀਨਾ, •ਪੰਜਾਬੀ ਜਾਗਰਣ, ਖਾਲੜਾ : ਮਜ਼ਦੂਰ ਦਿਵਸ ਜਿਥੇ ਪੂਰੇ ਭਾਰਤ ਵਿਚ ਮਨਾਇਆ ਜਾ ਰਿਹਾ ਹੈ। ਉਥੇ ਹੀ ਕਸਬਾ ਖਾਲੜਾ ਦੀ ਦਾਣਾ ਮੰਡੀ ਵਿਚ ਮਜ਼ਦੂਰਾਂ ਵੱਲੋਂ ਆਪਣੇ ਪ੍ਰਧਾਨ ਨਾਨਕ ਸਿੰਘ ਦੇ ਸਹਿਯੋਗ ਨਾਲ ਝੰਡਾ ਲਹਿਰਾਉਣ ਤੋ ਬਾਅਦ ਲੱਡੂ ਵੰਡ ਕੇ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਨਾਨਕ ਸਿੰਘ ਨੇ ਦੱਸਿਆ ਕਿ ਇਸ ਦਿਵਸ ਦੀ ਸ਼ੁਰੂਆਤ 1 ਮਈ 1886 ਨੂੰ ਵਿਚ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਹੋਈ, ਜਿਥੇ ਮਜ਼ਦੂਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਅਤੇ ਕੰਮ ਕਰਨ ਦਾ ਸਮਾਂ ਅੱਠ ਘੰਟੇ ਕਰਨ ਦੀ ਮੰਗ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਜਿਥੇ ਕਈ ਮਜ਼ਦੂਰਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਸ ਦਿਨ ਤੋਂ ਬਾਅਦ ਇਹ ਦਿਵਸ ਲਗਭਗ 80 ਦੇਸ਼ਾ ਵਲੋਂ ਮਨਾਇਆ ਜਾਂਦਾ ਹੈ। ਇਸ ਮੌਕੇ ਪ੍ਰਧਾਨ ਨਾਨਕ ਸਿੰਘ ਨੇ ਪੰਜਾਬ ਸਰਕਾਰ ਅਤੇ ਮੰਡੀਕਰਨ ਸਬੰਧਤ ਵਿਭਾਗ ਅਤੇ ਹਲਕਾ ਖੇਮਕਰਨ ਵਿਧਾਇਕ ਸਰਵਨ ਸਿੰਘ ਧੁੰਨ ਨੂੰ ਆਪੀਲ ਕੀਤੀ ਕਿ ਖਾਲੜਾ ਦਾਣਾ ਮੰਡੀ ਵਿਚ ਲਿਫਟਿੰਗ ਦਾ ਕੰਮ ਬਹੁਤ ਧੀਮੀ ਗਤੀ ਵਿਚ ਹੋਣ ਕਾਰਨ ਜਿਥੇ ਆੜ੍ਹਤੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਪੱਲੇਦਾਰ ਵਿਹਲੇ ਨਹੀਂ ਹੋ ਪਾ ਰਹੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮਜ਼ਦੂਰ ਨੂੰ ਬਜ਼ੁਰਗ ਅਵਸਥਾ ਦੌਰਾਨ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਠੀਕ ਢੰਗ ਨਾਲ ਕਰਨ ਲਈ ਯੋਗ ਪ੍ਰਬੰਧ ਕਰ ਸਕੇ।