ਮਜ਼ਦੂਰ ਦਿਵਸ ’ਤੇ ਝੁਲਾਇਆ ਲਾਲ ਝੰਡਾ
ਕਾਮਰੇਡ ਸੁਖਦੇਵ ਸਿੰਘ ਕਾਲਾ ਦੀ ਵਰਕਸ਼ਾਪ ’ਤੇ ਲਾਲ ਝੰਡਾ ਝੁਲਾ ਕੇ ਮਈ ਦਿਵਸ ਮਨਾਇਆ
Publish Date: Fri, 01 May 2026 04:37 PM (IST)
Updated Date: Sat, 02 May 2026 04:05 AM (IST)
ਰਾਜਨ ਚੋਪੜਾ, •ਪੰਜਾਬੀ ਜਾਗਰਣ, ਭਿੱਖੀਵਿੰਡ : ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਕਾਮਰੇਡ ਸੁਖਦੇਵ ਸਿੰਘ ਕਾਲਾ ਦੀ ਸ੍ਰੀ ਗੁਰੂ ਰਾਮ ਦਾਸ ਇੰਜੀਨੀਅਰਿੰਗ ਵਰਕਸ਼ਾਪ ਵਿਖੇ ਮਈ ਦਿਵਸ ਪੂਰੇ ਜੋਸ਼ ਨਾਲ ਮਨਾਇਆ ਗਿਆ। ਲਾਲ ਝੰਡਾ ਲਹਿਰਾਉਣ ਦੀ ਰਸਮ ਬਜ਼ੁਰਗ ਕਮਿਊਨਿਸਟ ਆਗੂ ਕਾਮਰੇਡ ਸਤਨਾਮ ਸਿੰਘ ਖਾਲੜਾ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਮਾੜੀ ਮੇਘਾ ਨੇ ਨਿਭਾਈ। ਇਸ ਮੌਕੇਕਾਮਰੇਡ ਸੁਖਦੇਵ ਸਿੰਘ ਵੱਲੋਂ ਲੱਡੂ ਵੰਡ ਕੇ ਮਜ਼ਦੂਰਾਂ ਦੇ ਇਸ ਦਿਹਾੜੇ ਨੂੰ ਮਨਾਇਆ ਗਿਆ। ਇਸ ਮੌਕੇ ਆਗੂਆਂ ਨੇ ਚਾਰ ਲੇਬਰ ਕੋਡ ਰੱਦ ਕਰਨ, ਬਿਜਲੀ ਸੋਧ ਬਿੱਲ ਵਾਪਸ ਲੈਣ, ਬੀਜ ਸੋਧ ਬਿੱਲ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਡਾਕਟਰ ਰਸਾਲ ਸਿੰਘ, ਕੁਲ ਹਿੰਦ ਕਿਸਾਨ ਸਭਾ ਦੇ ਬਲਾਕ ਪ੍ਰਧਾਨ ਜਸਪਾਲ ਸਿੰਘ, ਟਰੇਡ ਯੂਨੀਅਨ ਆਗੂ ਬਲਦੇਵ ਰਾਜ ਸ਼ਰਮਾਂ, ਸੀਪੀਆਈ ਆਗੂ ਕੁਲਦੀਪ ਸਿੰਘ, ਰਾਜ ਸਿੰਘ ਭਿੱਖੀਵਿੰਡ, ਸਾਬਕਾ ਕੌਂਸਲਰ ਹਰਪਾਲ ਸਿੰਘ, ਰਾਕੇਸ਼ ਕੁਮਾਰ ਪੱਪੂ, ਇੰਦਰਜੀਤ ਸਿੰਘ, ਸਾਬਕਾ ਕੌਂਸਲਰ ਪ੍ਰਦੀਪ ਕੁਮਾਰ, ਸਾਬਕਾ ਸਰਪੰਚ ਚਰਨਜੀਤ ਸਿੰਘ ਚੇਲਾ, ਸਰਬਜੀਤ ਸਿੰਘ ਚੇਲਾ ਆਦਿ ਆਗੂ ਹਾਜਰ ਸਨ। ਸਾਥੀ ਸੁਖਦੇਵ ਸਿੰਘ ਕਾਲਾ ਵੱਲੋਂ ਆਏ ਸਾਥੀਆਂ ਦਾ ਧੰਨਵਾਦ ਕੀਤਾ।