ਕਲਗੀਧਰ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਦਾ ਆਈਸੀਐੱਸਈ ਦਸਵੀਂ ਦੀ ਪ੍ਰੀਖਿਆ ਦਾ ਆਇਆ ਸ਼ਾਨਦਾਰ ਨਤੀਜਾ
Publish Date: Fri, 01 May 2026 04:30 PM (IST)
Updated Date: Sat, 02 May 2026 04:05 AM (IST)

ਰਾਜਨ ਚੋਪੜਾ•, ਪੰਜਾਬੀ ਜਾਗਰਣ, ਭਿੱਖੀਵਿੰਡ : ਕਲਗੀਧਰ ਪਬਲਿਕ ਸਕੂਲ, ਭਿੱਖੀਵਿੰਡ ਨੇ ਆਈਸੀਐੱਸਈ 10ਵੀਂ ਕਲਾਸ ਦੀ ਪ੍ਰੀਖਿਆ ’ਚ ਬੇਹਤਰੀਨ ਨਤੀਜਾ ਪ੍ਰਾਪਤ ਕਰਕੇ ਇਕ ਵਾਰ ਫਿਰ ਆਪਣੀ ਸ਼ਾਨਦਾਰ ਸਿੱਖਿਆ ਪਰੰਪਰਾ ਨੂੰ ਸਾਬਿਤ ਕੀਤਾ ਹੈ। ਸਕੂਲ ਦੇ ਕੁਲ 65 ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਹਿੱਸਾ ਲਿਆ ਅਤੇ ਖੁਸ਼ੀ ਦੀ ਗੱਲ ਹੈ ਕਿ ਸਾਰੇ 65 ਵਿਦਿਆਰਥੀ ਸਫ਼ਲ ਰਹੇ। ਇਸ ਤਰ੍ਹਾਂ ਸਕੂਲ ਦਾ ਨਤੀਜਾ ਸੌਂ ਫੀਸਦੀ ਰਿਹਾ। ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਦੇ 10 ਵਿਦਿਆਰਥੀਆਂ ਨੇ ਰਾਜ ਪੱਧਰ ’ਤੇ ਉੱਚ ਅੰਕ ਹਾਸਲ ਕਰਕੇ ਮਾਣ ਵਧਾਇਆ। ਇਨ੍ਹਾਂ ਵਿੱਚੋਂ ਅਨੁਰੀਤ ਕੌਰ 96 ਫੀਸਦੀ, ਸੁਖਮਨਦੀਪ ਕੌਰ 95.4 ਫੀਸਦੀ, ਕਿਰਨਦੀਪ ਕੌਰ 95.2 ਫੀਸਦੀ, ਜਸ਼ਨਪ੍ਰੀਤ ਕੌਰ 94.4 ਫੀਸਦੀ, ਜੀਵਨਜੋਤ ਕੌਰ 92.5 ਫੀਸਦੀ, ਤਨਬੀਰ ਕੌਰ 91.1 ਫੀਸਦੀ, ਹਰਮਨਪ੍ਰੀਤ ਕੌਰ 90.2 ਫੀਸਦੀ, ਅਰਜੁਨ ਸ਼ਰਮਾ 90 ਫੀਸਦੀ, ਸੁਖਮਨਦੀਪ ਕੌਰ 90 ਫੀਸਦੀ, ਸਤਿਕਾਰਦੀਪ ਕੌਰ 90 ਫੀਸਦੀ। ਇਸ ਤੋਂ ਇਲਾਵਾ 55 ਵਿਦਿਆਰਥੀਆਂ ਨੇ ਡਿਸਟਿੰਕਸ਼ਨ ਹਾਸਿਲ ਕੀਤੀ। ਡਿਸਟਿੰਕਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿਚ ਜਸਬੀਰ ਕੌਰ 89.4 ਫੀਸਦੀ, ਅਮਨਦੀਪ ਕੌਰ 88.6 ਫੀਸਦੀ, ਸੁਖਬੀਰ ਸਿੰਘ 87 ਫੀਸਦੀ, ਸਤਬੀਰ ਸਿੰਘ 86.4 ਫੀਸਦੀ, ਨਵਪ੍ਰੀਤ ਕੌਰ 86.4 ਫੀਸਦੀ, ਜਸਕਰਨਪ੍ਰੀਤ ਸਿੰਘ 86 ਫੀਸਦੀ, ਹੁਸਨਦੀਪ ਸਿੰਘ 86 ਫੀਸਦੀ, ਕਿਰਨਪ੍ਰੀਤ ਕੌਰ 85 ਫੀਸਦੀ, ਨਵਜੋਤ ਸਿੰਘ 85 ਫੀਸਦੀ, ਵਿਸ਼ਾਲਦੀਪ ਸਿੰਘ 84.2 ਫੀਸਦੀ, ਸਿਮਰਨਜੀਤ ਕੌਰ 84.2 ਫੀਸਦੀ, ਨਵਦੀਪ ਕੌਰ 84 ਫੀਸਦੀ, ਸੁਖਮਨਪ੍ਰੀਤ ਕੌਰ 84 ਫੀਸਦੀ, ਗੁਰਕਿਰਤ ਸਿੰਘ 83 ਫੀਸਦੀ, ਪਰਨੀਤ ਕੌਰ 81 ਫੀਸਦੀ, ਹਰਪ੍ਰੀਤ ਕੌਰ 81 ਫੀਸਦੀ, ਜਸਵਿੰਦਰ ਸਿੰਘ 80 ਫੀਸਦੀ, ਪਰਦੀਪ ਕੌਰ 80 ਫੀਸਦੀ, ਹਰਮਨਜੀਤ ਸਿੰਘ 80 ਫੀਸਦੀ, ਮਹਿਕਪ੍ਰੀਤ ਕੌਰ 80 ਫੀਸਦੀ, ਵਿਸ਼ਾਲਪ੍ਰੀਤ ਕੌਰ 80 ਫੀਸਦੀ, ਲਵਪ੍ਰੀਤ ਸਿੰਘ 79 ਫੀਸਦੀ, ਅਨਮੋਲਪ੍ਰੀਤ 79 ਫੀਸਦੀ, ਹਰਪ੍ਰੀਤ ਸਿੰਘ 78 ਫੀਸਦੀ, ਗੁਰਪ੍ਰੀਤ ਕੌਰ 78 ਫੀਸਦੀ, ਸਹਿਜਦੀਪ 77 ਫੀਸਦੀ, ਮਨਪ੍ਰੀਤ ਸਿੰਘ 75.2 ਫੀਸਦੀ, ਆਰਯਨ 75.2 ਫੀਸਦੀ, ਪਰਮਵੀਰ 75 ਫੀਸਦੀ, ਮਨਪ੍ਰੀਤ 75 ਫੀਸਦੀ ਅਤੇ ਕੋਮਲਪ੍ਰੀਤ 75 ਫੀਸਦੀ ਸ਼ਾਮਿਲ ਹਨ। ਇਸ ਤੋਂ ਇਲਾਵਾ 24 ਵਿਦਿਆਰਥੀਆਂ ਨੇ 70 ਫੀਸਦੀ ਤੋਂ 75 ਫੀਸਦੀ ਦੇ ਵਿਚਕਾਰ ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਗਈ। ਸਕੂਲ ਪ੍ਰਸ਼ਾਸਨ ਨੇ ਕਿਹਾ ਕਿ ਵਿਦਿਆਰਥੀਆਂ ਦੀ ਲਗਨ, ਮਿਹਨਤ ਅਤੇ ਅਧਿਆਪਕਾਂ ਦੀ ਅਗਵਾਈ ਨੇ ਇਸ ਕਾਮਯਾਬੀ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਕਲਗੀਧਰ ਪਬਲਿਕ ਸਕੂਲ, ਭਿੱਖੀਵਿੰਡ ਨੇ ਇਕ ਵਾਰ ਫਿਰ ਸਾਬਿਤ ਕੀਤਾ ਹੈ ਕਿ ਗੁਣਵੱਤਾ ਵਾਲੀ ਸਿੱਖਿਆ ਅਤੇ ਅਨੁਸ਼ਾਸਨ ਨਾਲ ਵਿਦਿਆਰਥੀ ਹਰ ਖੇਤਰ ਵਿਚ ਕਾਮਯਾਬੀ ਹਾਸਿਲ ਕਰ ਸਕਦੇ ਹਨ। ਚੀਫ ਡਾਇਰੈਕਟਰ ਬੁੱਢਾ ਸਿੰਘ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਦੀ ਇਹ ਉਪਲੱਬਧੀ ਸੰਸਥਾ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਸਹੀ ਮਾਰਗਦਰਸ਼ਨ ਨਾਲ ਹੀ ਇਸ ਤਰ੍ਹਾਂ ਦੇ ਨਤੀਜੇ ਪ੍ਰਾਪਤ ਹੁੰਦੇ ਹਨ। ਸਕੂਲ ਦੇ ਪ੍ਰਿੰਸੀਪਲ ਅਜੀਤ ਕੌਰ ਨੇ ਕਿਹਾ ਕਿ ਸੌਂ ਫੀਸਦੀ ਨਤੀਜਾ ਸਕੂਲ ਦੀ ਗੁਣਵੱਤਾ ਭਰੀ ਸਿੱਖਿਆ ਅਤੇ ਵਿਦਿਆਰਥੀਆਂ ਦੀ ਲਗਨ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਦੀ ਨਿਰੰਤਰ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੇ ਇਹ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮੈਨੇਜਿੰਗ ਡਾਇਰੈਕਟਰ ਮਨਦੀਪ ਕੌਰ ਨੇ ਕਿਹਾ ਕਿ ਕਲਗੀਧਰ ਪਬਲਿਕ ਸਕੂਲ, ਭਿੱਖੀਵਿੰਡ ਹਮੇਸ਼ਾ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਲਈ ਪ੍ਰਤਿਬੱਧ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਨਤੀਜੇ ਸਕੂਲ ਦੀ ਸਿੱਖਿਆ ਪ੍ਰਣਾਲੀ ਅਤੇ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਹਨ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।