ਕ੍ਰਿਕਟ ਟੂਰਨਾਮੈਂਟ ਤਰਨਤਾਰਨ ਕੁਆਰਟਰ ਫਾਈਨਲ ’ਚ
ਅੰਡਰ-23 ਪੰਜਾਬ ਕ੍ਰਿਕਟ ਟੂਰਨਾਮੈਂਟ, ਅੰਮ੍ਰਿਤਸਰ ਨੂੰ ਹਰਾ ਕੇ ਤਰਨਤਾਰਨ ਕੁਆਰਟਰ ਫਾਈਨਲ ਪੁੱਜਾ
Publish Date: Fri, 01 May 2026 04:25 PM (IST)
Updated Date: Sat, 02 May 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਕ੍ਰਿਕਟਰ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਅੰਡਰ-23 ਮੁੰਡਿਆਂ ਦੇ ਇਕ ਦਿਨਾਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਤਰਨਤਾਰਨ ਕ੍ਰਿਕਟ ਟੀਮ ਨੇ ਅੰਮ੍ਰਿਤਸਰ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਆਪਣੀ ਜਗ੍ਹਾਂ ਪੱਕੀ ਕਰ ਲਈ ਹੈ। ਇਸ ਮੈਚ ਵਿਚ ਟਾਸ ਜਿੱਤ ਕੇ ਅੰਮ੍ਰਿਤਸਰ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਪਰ ਅੰਮ੍ਰਿਤਸਰ ਦੇ ਟੀਮ ਤਰਨਤਾਰਨ ਦੇ ਗੇਂਦਬਾਜਾਂ ਸਾਹਮਣੇ ਟਿਕ ਨਹੀਂ ਸਕੀ ਅਤੇ ਸਿਰਫ 170 ਦੌੜਾਂ ’ਤੇ ਹੀ ਪੂਰੀ ਟੀਮ ਸਿਮਟ ਗਈ। ਅੱਜ ਦੇ ਸਫ਼ਲ ਗੇਂਦਬਾਜਾਂ ਵਿਚ ਤਰਨਤਾਰਨ ਦੇ ਅਮਰਵੀਰ ਲਹਿਲ ਸੁਖਚੈਨ, ਨਮਿਤਵੀਰ ਨੇ ਇਕ-ਇਕ ’ਤੇ ਅਮਰੋਜਪ੍ਰੀਤ, ਪ੍ਰਫੁਲ ਪਾਂਡੇ ਨੇ ਦੋ 2 ਵਿਕਟਾਂ ਹਾਸਿਲ ਕੀਤੀਆਂ। ਇਸ ਤੋਂ ਬਾਅਦ ਅੰਮ੍ਰਿਤਸਰ ਦੀਆਂ 170 ਦੋੜਾਂ ਦਾ ਪਿੱਛਾ ਕਰਨ ਉੱਤਰੀ ਤਰਨਤਰਨ ਦੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ਾਂ ਯੁਵਰਾਜ ਹੰਜਰਾਂ ਅਤੇ ਗੁਰਕਰਨ ਢੀਂਡਸਾ ਨੇ ਸੰਭਲ ਕੇ ਖੇਡਣਾ ਸ਼ੁਰੂ ਕੀਤਾ। ਇਨ੍ਹਾਂ ਦੋਨਾਂ ਸਲਾਮੀ ਬੱਲੇਬਾਜ਼ਾਂ ਹੰਜਰਾਂ ਨੇ 58 ਅਤੇ ਢੀਂਡਸਾ ਨੇ 55 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਬਾਅਦ ਅਮਰੋਜਪ੍ਰੀਤ ਦੀਆਂ 40 ਦੌੜਾਂ ਦੀ ਬਦੌਲਤ ਤਰਨਤਾਰਨ ਦੀ ਕ੍ਰਿਕਟ ਟੀਮ ਨੇ ਬਹੁਤ ਆਸਾਨੀ ਨਾਲ ਅੰਮ੍ਰਿਤਸਰ ਦਾ ਟੀਚਾ ਹਾਸਿਲ ਕੀਤਾ ਅਤੇ ਅੰਮ੍ਰਿਤਸਰ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾਂ ਪੱਕੀ ਕਰ ਲਈ। ਤਰਨਤਾਰਨ ਕ੍ਰਿਕਟ ਐਸੋਸੀਏਸ਼ਨ ਦੇ ਮੁੱਖ ਕੋਚ ਲਵਪ੍ਰੀਤ ਸਿੰਘ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕਰਵਾਈ ਜਾ ਰਹੀ ਮਿਹਨਤ ਦੇ ਨਤੀਜੇ ਸਾਫ਼ ਦਿਖਾਈ ਰਹੇ ਹਨ।