ਵਿਆਹ ਦੇ ਝਾਂਸੇ ’ਚ ਨਾਬਾਲਿਗਾ ਨੂੰ ਲਿਜਾਣ ਵਾਲਾ ਨਾਮਜ਼ਦ
ਵਿਆਹ ਦੇ ਝਾਂਸੇ ਵਿਚ ਨਾਬਾਲਿਗਾ ਨੂੰ ਲਿਜਾਣ ਵਾਲਾ ਨਾਮਜ਼ਦ
Publish Date: Thu, 30 Apr 2026 07:55 PM (IST)
Updated Date: Fri, 01 May 2026 04:17 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਤਰਨਤਾਰਨ ਜ਼ਿਲ੍ਹੇ ਦੇ ਇਕ ਪਿੰਡ ਦੀ ਨਾਬਾਲਿਗ ਕੁੜੀ ਨੂੰ ਕਥਿਤ ਤੌਰ ’ਤੇ ਵਿਆਹ ਦੇ ਝਾਂਸੇ ਵਿਚ ਵਰਗਲਾ ਕੇ ਲਿਜਾਣ ਵਾਲੇ ਮੁੰਡੇ ਖਿਲਾਫ ਥਾਣਾ ਖਾਲੜਾ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਇਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ 2 ਅਪ੍ਰੈਲ ਨੂੰ ਸਾਰਾ ਪਰਿਵਾਰ ਸੁੱਤਾ ਸੀ ਅਤੇ ਸਵੇਰੇ ਉਸਦੀ ਸਾਢੇ 16 ਸਾਲਾ ਕੁੜੀ ਘਰ ਵਿਚ ਮੌਜੂਦ ਨਾ ਮਿਲੀ। ਉਹ ਆਪਣੀ ਲੜਕੀ ਦੀ ਭਾਲ ਕਰ ਰਹੇ ਸਨ ਕਿ ਹੁਣ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਆਂਢ ਵਿਚ ਰਹਿੰਦਾ ਮੁੰਡਾ ਜਸਕਰਨ ਸਿੰਘ ਪੁੱਤਰ ਸਿਤਾਰਾ ਸਿੰਘ ਵਿਆਹ ਦੇ ਝਾਂਸੇ ’ਚ ਵਰਗਲਾ ਕੇ ਲੈ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਆਰਜੂ ਨੇ ਦੱਸਿਆ ਕਿ ਜਸਕਰਨ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਉਸ ਦੀ ਭਾਲ ਲਈ ਕਾਰਵਾਈ ਕੀਤੀ ਜਾ ਰਹੀ ਹੈ।